ਬੱਸ ਨਾਲ ਹੋਈ ਟੱਕਰ ਵਿਚ ਉਡੇ ਕਾਰ ਦੇ ਪਰਖੱਚੇ, ਇਕੋ ਪਿੰਡ ਦੇ ਪੰਜ ਘਰਾਂ ਵਿਚ ਵਿਛੇ ਸੱਥਰ

ਬੱਸ ਨਾਲ ਹੋਈ ਟੱਕਰ ਵਿਚ ਉਡੇ ਕਾਰ ਦੇ ਪਰਖੱਚੇ, ਇਕੋ ਪਿੰਡ ਦੇ ਪੰਜ ਘਰਾਂ ਵਿਚ ਵਿਛੇ ਸੱਥਰ


ਨੈਸ਼ਨਲ (ਵੀਓਪੀ ਬਿਊਰੋ) ਆਏ ਦਿਨ ਸੜਕ ਹਾਦਸਿਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਹਾਦਸਿਆਂ ਵਿਚ ਕਈ ਜ਼ਿੰਦਗੀਆਂ ਅਜਾਈਂ ਹੀ ਚਲੀਆਂ ਜਾਂਦੀਆਂ ਹਨ। ਇਕ ਹੋਰ ਵਾਪਰੇ ਦਰਦਨਾਕ ਹਾਦਸੇ ਵਿਚ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਹੈ। ਬੱਸ ਦੀ ਜਬਰਦਸਤ ਟੱਕਰ ਕਾਰਨ ਕਾਰ ਦੇ ਪਰਖੱਚੇ ਉਡ ਗਏ।ਮਰਨ ਵਾਲੇ ਸਾਰੇ ਨੌਜਵਾਨ ਇੱਕੋ ਪਿੰਡ ਦੇ ਰਹਿਣ ਵਾਲੇ ਸਨ।
ਇਹ ਹਾਦਸਾ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿਚ ਵਾਪਰਿਆ ਹੈ। ਇਸ ਹਾਦਸੇ ‘ਚ 5 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਦਰਜਨ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪਿੰਡ ਲੱਧੂਵਾਸ ਦੇ ਸਾਰੇ ਨੌਜਵਾਨ ਬਰੇਜ਼ਾ ਕਾਰ ‘ਚ ਦਿੱਲੀ ਤੋਂ ਜੈਪੁਰ ਆ ਰਹੇ ਸਨ। ਇਸ ਦੌਰਾਨ ਹਰਿਆਣਾ ਰੋਡਵੇਜ਼ ਦੀ ਬੱਸ ਜੈਪੁਰ ਤੋਂ ਦਿੱਲੀ ਜਾ ਰਹੀ ਸੀ। ਇਸੇ ਦੌਰਾਨ ਪਿੰਡ ਸਾਲਾਹਵਾਸ ਨੇੜੇ ਬਰੇਜ਼ਾ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਬਰੇਜ਼ਾ ਕਾਰ ਡਿਵਾਈਡਰ ਨਾਲ ਟਕਰਾ ਕੇ ਦੂਜੇ ਪਾਸੇ ਆ ਕੇ ਬੱਸ ਦੇ ਅੱਗੇ ਜਾ ਟਕਰਾਈ।


ਹਾਦਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੇ ਵੀ ਹੋਸ਼ ਉੱਡ ਗਏ। ਮਰਨ ਵਾਲੇ ਨੌਜਵਾਨ ਦੀ ਧੌਣ ਧੜ ਨਾਲੋਂ ਕੱਟ ਦਿੱਤੀ ਗਈ। ਕਾਰ ਵਿੱਚ ਸਵਾਰ ਪੰਜ ਨੌਜਵਾਨਾਂ ਦੀ ਕਾਰ ਅੰਦਰ ਹੀ ਮੌਤ ਹੋ ਗਈ। ਮਹੇਸ਼, ਸਚਿਨ, ਸੋਨੂੰ, ਕਪਿਲ ਅਤੇ ਨਿਤੇਸ਼ ਸਾਰੇ 21 ਤੋਂ 25 ਸਾਲ ਦੇ ਵਿਚਕਾਰ ਸਨ। ਸਾਰੇ ਰੇਵਾੜੀ ਜ਼ਿਲ੍ਹੇ ਦੇ ਪਿੰਡ ਲੱਧੂਵਾਸ ਦੇ ਰਹਿਣ ਵਾਲੇ ਸਨ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪੰਜ ਨੌਜਵਾਨਾਂ ਦੀ ਮੌਤ ਹੋ ਜਾਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।


ਬੱਸ ਵਿੱਚ ਸਵਾਰ ਦਰਜਨਾਂ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਟਰੌਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗੌਰਵ ਕੁਮਾਰ ਵਾਸੀ ਜ਼ਿਲ੍ਹਾ ਅਲਵਰ, ਸੁਮਨ ਵਾਸੀ ਬਿਲਾਸਪੁਰ ਪਿੰਡ ਪਥਰੇੜੀ, ਸਰੋਜ ਵਾਸੀ ਝੱਜਰ, ਸਰੋਜ ਵਾਸੀ ਨੰਗਲ ਚੌਧਰੀ, ਰਾਜਿੰਦਰ ਪਵਾਰ ਜ਼ਿਲ੍ਹਾ ਸੀਕਰ ਦੇ ਪਿੰਡ ਜੁਗਲਪੁਰਾ, ਸੋਮਦੱਤ ਵਾਸੀ ਪਿੰਡ ਝਾਬੁਆ, ਰੇਵਾੜੀ ਦੇ ਪਿੰਡ ਝਾਬੂਆ ਵਾਸੀ ਰਾਮਚੰਦਰ, ਐਸ. ਦਿੱਲੀ ਦੇ ਮਨੀਸ਼ ਕੁਮਾਰ ਵਾਸੀ ਦਿੱਲੀ, ਹਜ਼ਾਰੀਲਾਲ ਵਾਸੀ ਦਿੱਲੀ ਸੁਲਤਾਨ ਪੁਰੀ, ਰਾਮੇਸ਼ਵਰ ਵਾਸੀ ਰਾਜਪੁਰਾ ਪਿੰਡ ਸੀਕਰ ਅਤੇ ਮੰਗੇਲਾਲ ਵਾਸੀ ਦਿੱਲੀ ਸ਼ਾਮਲ ਹਨ।

error: Content is protected !!