ਅੱਖਾਂ ਦੀ ਇਸ ਬਿਮਾਰੀ ਦਾ ਸ਼ਿਕਾਰ ਹੋਏ ਚਰਨਜੀਤ ਸਿੰਘ ਚੰਨੀ, ਕਿਹਾ-ਮੁੱਖ ਮੰਤਰੀ ਰਹਿੰਦੇ ਨੀਂਦ ਨਹੀਂ ਹੋਈ ਪੂਰੀ, ਤਾਂ ਹੋ ਗਈ ਬਿਮਾਰੀ

ਅੱਖਾਂ ਦੀ ਇਸ ਬਿਮਾਰੀ ਦਾ ਸ਼ਿਕਾਰ ਹੋਏ ਚਰਨਜੀਤ ਸਿੰਘ ਚੰਨੀ, ਕਿਹਾ-ਮੁੱਖ ਮੰਤਰੀ ਰਹਿੰਦੇ ਨੀਂਦ ਨਹੀਂ ਹੋਈ ਪੂਰੀ, ਤਾਂ ਹੋ ਗਈ ਬਿਮਾਰੀ


ਪੰਜਾਬ (ਵੀਓਪੀ ਬਿਊਰੋ) ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਮੁੱਖ ਮੰਤਰੀ ਮਾਨ ਦੇ ਕੱਸੇ ਤੰਜ ਕਿ ਕਾਂਗਰਸ ਹੀ ਦੱਸ ਦੇਵੇ ਚੰਨੀ ਕਿੱਥੇ ਹੈ, ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਨੇ ਇਸ ਦਾ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉਹ ਕਿਉਂ ਵਿਦੇਸ਼ ਗਏ ਹਨ ਤੋਂ ਕਿੱਥੇ ਹਨ।
ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਕਿਤੇ ਗਾਇਬ ਨਹੀਂ ਹੋਏ ਹਨ। ਕਾਂਗਰਸ ਪਾਰਟੀ ਦੀ ਸੱਤਾ ਸਮੇਂ ਜਦੋਂ ਮੁੱਖ ਮੰਤਰੀ ਬਣਿਆ ਤਾਂ ਸਹੀ ਤਰ੍ਹਾਂ ਸੁੱਤਾ ਨਹੀਂ। ਇਸ ਕਾਰਨ ਅੱਖਾਂ ਡਰਾਈ ਹੋ ਗਈਆਂ ਤੇ ਆਪ੍ਰੇਸ਼ਨ ਕਰਵਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਉਹ ਫੋਟੋਫੋਬੀਆ ਦੇ ਸ਼ਿਕਾਰ ਹੋ ਗਏ ਹਨ।

ਉਨ੍ਹਾਂ ਕਿਹਾ ‘ਪਹਿਲਾਂ ਮੈਂ ਕੈਨੇਡਾ ਵਿਚ ਸੀ ਤੇ ਹੁਣ ਅਮਰੀਕਾ ਵਿਚ ਹਾਂ ਇੱਥੇ ਇਲਾਜ ਵੀ ਚਲ ਰਿਹਾ ਹੈ। ਰਿਕਵਰ ਹੋ ਰਿਹਾਂ ਹਾਂ । ਇੱਥੇ ਮੈਂ ਕਾਂਗਰਸ ਦੇ ਹਾਰ ਦੇ ਕਾਰਨਾਂ ਉਤੇ ਪੀਐਚਡੀ ਵੀ ਕਰ ਰਿਹਾ ਹਾਂ।ਕਾਂਗਰਸ ਦਾ ਗਰਾਫ਼ ਕਿਉਂ ਡਿੱਗ ਰਿਹਾ ਹੈ ਤੇ ਇਸ ਵਿਚ ਸੁਧਾਰ ਕਿਵੇਂ ਹੋਵੇਗਾ, ਇਹ ਜਾਣ ਕੇ ਹੀ ਤੇ ਰਿਸਰਚ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਪਰਤਾਂਗਾ।’


ਰੋਸ ਜ਼ਾਹਿਰ ਕਰਦਿਆਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਫਾਈਲਾਂ ਉਤੇ ਦਸਤਖਤ ਕੀਤੇ ਹਨ। ਉਨ੍ਹਾਂ ਵੱਲੋਂ ਲਏ ਗਏ ਫ਼ੈਸਲਿਆਂ ਨੂੰ ਤਾਂ ਸਰਕਾਰ ਨੇ ਲਾਗੂ ਹੀ ਨਹੀਂ ਕੀਤਾ। ਹੁਣ ਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇ ਕੋਈ ਸ਼ੱਕ ਹੈ ਤਾਂ ਮੇਰਾ ਫੋਨ 24 ਘੰਟੇ ਚੱਲਦਾ ਹੈ। ਸੰਪਰਕ ਕੀਤਾ ਜਾ ਸਕਦਾ ਹੈ। ਜਵਾਬ ਦੇਵਾਂਗਾ ਪਰ ਕੋਈ ਸਿਆਸਤ ਨਾ ਹੋਵੇ।

error: Content is protected !!