ਦੋਸਤ ਨਾਲ ਉਸ ਦੀ ਪ੍ਰੇਮਿਕਾ ਨੂੰ ਮਿਲਣ ਗਏ ਨੂੰ ਪਈਆਂ ਭਾਜੜਾਂ, ਫਿਰ ਹੋਈ ਵੱਡੀ ਵਾਰਦਾਤ

ਦੋਸਤ ਨਾਲ ਉਸ ਦੀ ਪ੍ਰੇਮਿਕਾ ਨੂੰ ਮਿਲਣ ਗਏ ਨੂੰ ਪਈਆਂ ਭਾਜੜਾਂ, ਫਿਰ ਹੋਈ ਵੱਡੀ ਵਾਰਦਾਤ


ਨੈਸ਼ਨਲ (ਵੀਓਪੀ ਬਿਊਰੋ) : ਦੋਸਤ ਨਾਲ ਉਸ ਦੀ ਪ੍ਰੇਮਿਕਾ ਨੂੰ ਮਿਲਣ ਜਾਣਾ ਨੌਜਵਾਨ ਨੂੰ ਮਹਿੰਗਾ ਪੈ ਗਿਆ। ਮੁਲਾਕਾਤ ਦੌਰਾਨ ਕੁਝ ਅਜਿਹਾ ਹੋਇਆ ਕਿ ਨੌਜਵਾਨਾਂ ਨੂੰ ਉਥੋਂ ਭਜਣਾ ਪੈ ਗਿਆ ਪਰ ਇਸ ਤੋਂ ਬਾਅਦ ਜੋ ਹੋਇਆ ਇਹ ਸੁਣ ਕੇ ਤੁਹਾਡੇ ਲੂਹਕੰਢੇ ਖੜ੍ਹੇ ਹੋ ਜਾਣਗੇ।
ਮਾਮਲਾ ਕਾਨਪੁਰ ਦੇ ਜ਼ਿਲ੍ਹੇ ਦੇ ਗਵਾਲਟੋਲੀ ਦਾ ਹੈ। ਮੰਗਲਵਾਰ ਨੂੰ ਰਾਕੇਸ਼ ਨਾਮਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਫੋਨ ਕਰ ਕੇ ਮਿਲਣ ਲਈ ਬੁਲਾਇਆ ਸੀ। ਮੁਲਾਕਾਤ ਦੌਰਾਨ ਰਾਕੇਸ਼ ਦੇ ਦੋਸਤ ਵੀ ਨਾਲ ਗਏ। ਪ੍ਰੇਮਿਕਾ ਜਦੋਂ ਰਾਕੇਸ਼ ਨੂੰ ਮਿਲਣ ਲਈ ਨਿਕਲੀ ਤਾਂ ਉਸ ਦੇ ਪਿਤਾ ਨੂੰ ਸ਼ੱਕ ਹੋ ਗਿਆ। ਕੱਟੜੀ ਸ਼ੰਕਰਪੁਰ ਸਰਾਏ ਵਾਸੀ ਉਦਾਨ ਨੇ ਧੀ ਦਾ ਪਿੱਛਾ ਕੀਤਾ। ਜਿੱਥੇ ਆਪਣੀ ਲੜਕੀ ਨੂੰ ਲੜਕੇ ਨਾਲ ਦੇਖ ਕੇ ਉਹ ਭੜਕ ਉੱਠਿਆ। ਰਾਕੇਸ਼ ਤੇ ਉਸ ਦੇ ਦੋਸਤਾਂ ਨੂੰ ਭਾਜੜਾਂ ਪੈ ਗਈਆਂ ਪਰ ਡਿਗਣ ਕਾਰਨ ਸੋਰਭ ਨਾਮੀ ਰਾਕੇਸ਼ ਦਾ ਦੋਸਤ ਰਸਤੇ ਵਿਚ ਡਿਗ ਗਿਆ। ਉਦਾਨ ਨੇ ਗੁੱਸੇ ਵਿਚ ਆ ਕੇ ਸੌਰਭ ਨੂੰ ਫੜ ਕੇ ਰਾਡ ਨਾਲ ਕੁੱਟਿਆ ਅਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।


ਕਰਨਲਗੰਜ ਥਾਣੇ ਦੇ ਏਸੀਪੀ ਅਮਰਨਾਥ ਦੇ ਦੱਸਿਆ ਕਿ ਕਤਲ ਦੀ ਘਟਨਾ ਨੂੰ ਲੁਕਾਉਣ ਲਈ ਲੜਕੀ ਦੇ ਪਿਤਾ ਉਡਾਨ ਨੇ ਸੌਰਭ ਦੀ ਲਾਸ਼ ਨੂੰ ਹੱਥ-ਪੈਰ ਬੰਨ੍ਹ ਕੇ ਪਲਾਸਟਿਕ ਦੀ ਬੋਰੀ ਵਿੱਚ ਪਾ ਕੇ ਛੱਪੜ ਵਿੱਚ ਸੁੱਟ ਦਿੱਤਾ। ਜਾਂਚ ਦੌਰਾਨ ਪੁਲਿਸ ਨੂੰ ਲੜਕੀ ਦੇ ਪਿਤਾ ਉਡਾਨ ‘ਤੇ ਸ਼ੱਕ ਹੋਇਆ। ਜਿਸ ਤੋਂ ਬਾਅਦ ਜਦੋਂ ਪੁਲਿਸ ਉਡਾਨ ਨੂੰ ਲੈ ਕੇ ਆਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਦੇ ਕਹਿਣ ‘ਤੇ ਪੁਲਿਸ ਨੇ ਸੌਰਭ ਦੀ ਲਾਸ਼ ਵੀ ਛੱਪੜ ‘ਚੋਂ ਬਰਾਮਦ ਕੀਤੀ।

error: Content is protected !!