ਕੁੜੀ ਵੇਖਣ ਆਏ ਕਰ ਗਏ ਕਾਰਾ, ਸੱਦਣੀ ਪਈ ਪੁਲਿਸ

ਕੁੜੀ ਵੇਖਣ ਆਏ ਕਰ ਗਏ ਕਾਰਾ, ਸੱਦਣੀ ਪਈ ਪੁਲਿਸ


ਲੁਧਿਆਣਾ (ਵੀਓਪੀ ਬਿਊਰੋ) : ਲੜਕੇ ਦੇ ਵਿਆਹ ਲਈ ਲੜਕੀ ਦੇਖਣ ਆਏ 2 ਵਿਅਕਤੀਆਂ ਨੇ ਕੁਝ ਅਜਿਹਾ ਕਰ ਦਿੱਤਾ ਕਿ ਪਰਿਵਾਰ ਵਾਲਿਆਂ ਨੂੰ ਪੁਲਿਸ ਸੱਦਣੀ ਪੈ ਗਈ। ਉਕਤ ਵਿਅਕਤੀਆਂ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰਸ਼ਾਦ ਖੁਆਇਆ। ਜਿਸ ਨੂੰ ਖਾ ਕੇ ਪਰਿਵਾਰਕ ਮੈਂਬਰ ਬੇਹੋਸ਼ ਹੋ ਗਏ।


ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਸਾਲਿਕ ਰਾਮ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਸ ਦੇ ਸਾਲੇ ਅਨਿਲ ਕੁਮਾਰ ਦੇ ਸਾਲੇ ਧਰੁਵ ਕੁਮਾਰ ਨੇ ਉਸ ਦੀ ਸਾਲੀ ਦੇ ਵਿਆਹ ਲਈ ਦੋ ਵਿਅਕਤੀਆਂ ਨੂੰ ਘਰ ਬੁਲਾਇਆ ਸੀ। ਚਾਰ ਦਿਨ ਪਹਿਲਾਂ ਦੋਵੇਂ ਮੁੜ ਘਰ ਆਏ ਸਨ। ਮੰਗਣੀ ਤੋਂ ਪਹਿਲਾਂ ਪੂਜਾ ਦੇ ਬਹਾਨੇ ਉਨ੍ਹਾਂ ਨੇ ਘਰ ‘ਚ ਮੌਜੂਦ ਸਾਰੇ ਲੋਕਾਂ ਨੂੰ ਪ੍ਰਸ਼ਾਦ ਖੁਆਇਆ। ਮੁਲਜ਼ਮਾਂ ਨੇ ਘਰ ਵਿੱਚ ਚੋਰੀ ਕਰਨ ਦੀ ਨੀਅਤ ਨਾਲ ਪ੍ਰਸ਼ਾਦ ਵਿੱਚ ਨਸ਼ੇ ਦੀ ਦਵਾਈ ਮਿਲਾ ਦਿੱਤੀ ਸੀ। ਜਿਸ ਨੂੰ ਪਿੰਡ ਸਾਲਿਗ ਦੇ ਅਨਿਲ ਕੁਮਾਰ ਅਤੇ ਲੜਕੇ ਨੇ ਪਹਿਲਾਂ ਹੀ ਖਾ ਲਿਆ ਸੀ। ਇਸ ਨੂੰ ਖਾਂਦੇ ਹੀ ਦੋਵੇਂ ਬੇਹੋਸ਼ ਹੋ ਗਏ। ਪੋਲ ਖੁੱਲ੍ਹੀ ਦੇਖ ਕੇ ਦੋਵੇਂ ਮੁਲਜ਼ਮ ਉਥੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਟਿੱਬਾ ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਸੋਹਨ ਲਾਲ ਅਤੇ ਅਖਿਲੇਸ਼ ਯਾਦਵ ਹਨ। ਜਿਸ ‘ਚ ਦੋਸ਼ੀ ਸੋਹਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦਕਿ ਦੂਜਾ ਫਰਾਰ ਹੋ ਗਿਆ।

error: Content is protected !!