Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
1
ਹੁਣ ਖੱਟਰ ਸਰਕਾਰ ਨੂੰ ਗੈਂਗਸਟਰ ਬੰਬੀਹਾ ਗਰੁੱਪ ਨੇ ਦਿੱਤੀ ਧਮਕੀ, ਕਿਹਾ- ਤੁਸੀਂ ਜੋ ਕਰਨਾ ਸੀ ਕਰ ਲਿਆ, ਹੁਣ ਸਾਡੀ ਵਾਰੀ
Latest News
Punjab
ਹੁਣ ਖੱਟਰ ਸਰਕਾਰ ਨੂੰ ਗੈਂਗਸਟਰ ਬੰਬੀਹਾ ਗਰੁੱਪ ਨੇ ਦਿੱਤੀ ਧਮਕੀ, ਕਿਹਾ- ਤੁਸੀਂ ਜੋ ਕਰਨਾ ਸੀ ਕਰ ਲਿਆ, ਹੁਣ ਸਾਡੀ ਵਾਰੀ
October 1, 2022
Voice of Punjab
ਹੁਣ ਖੱਟਰ ਸਰਕਾਰ ਨੂੰ ਗੈਂਗਸਟਰ ਬੰਬੀਹਾ ਗਰੁੱਪ ਨੇ ਦਿੱਤੀ ਧਮਕੀ, ਕਿਹਾ- ਤੁਸੀਂ ਜੋ ਕਰਨਾ ਸੀ ਕਰ ਲਿਆ, ਹੁਣ ਸਾਡੀ ਵਾਰੀ
ਪੰਜਾਬ (ਵੀਓਪੀ ਬਿਊਰੋ) ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉਤੇ ਗੈਂਗਸਟਰ ਸਰਗਰਮ ਹਨ। ਇਕ ਤੋਂ ਬਾਅਦ ਇਕ ਪੋਸਟ ਪਾ ਕੇ ਲੋਕਾਂ ਖਿਡਾਰੀਆਂ ਤੇ ਇੱਥੋਂ ਤਕ ਕਿ ਪੁਲਿਸ ਨੂੰ ਧਮਕਾਇਆ ਜਾ ਰਿਹਾ ਹੈ। ਹੁਣ ਬੰਬੀਹਾ ਗਰੁੱਪ ਨੇ ਸਿੱਧਾ ਖੱਟਰ ਸਰਕਾਰ ਨਾਲ ਮੱਥਾ ਲਾਇਆ ਹੈ ਤੇ ਧਮਕੀ ਦਿੱਤੀ ਹੈ।
ਗੈਂਗਸਟਰ ਬੰਬੀਹਾ ਗਰੁੱਪ ਨੇ ਇਸ ਵਾਰ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਧਮਕੀ ਦਿੰਦੇ ਹੋਏ ਬੰਬੀਹਾ ਗਰੁੱਪ ਵੱਲੋਂ ਇੱਕ ਫੇਸਬੁੱਕ ਪੋਸਟ ਪਾਈ ਗਈ ਹੈ, ਜਿਸ ‘ਚ ਲਿਖਿਆ ਹੈ ਕਿ ਸਾਡੇ ਸਾਥੀ ਦਲੇਰ ਦਾ ਘਰ ਤੋੜ ਦਿੱਤਾ ਗਿਆ ਹੈ।
ਇਹ ਘਰ 30 ਸਾਲ ਪੁਰਾਣਾ ਸੀ, ਇਸ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਉਸ ਦੇ ਪਰਿਵਾਰ ਦੀ ਕੀ ਹਾਲਤ ਹੋਵੇਗੀ। ਤੁਸੀਂ ਜੋ ਕਰਨਾ ਸੀ ਕਰ ਲਿਆ ਹੈ, ਹੁਣ ਅਸੀਂ ਕਰਾਂਗੇ। ਅਸੀਂ ਇਸ ਦਾ ਬਦਲਾ ਜ਼ਰੂਰ ਲਵਾਂਗੇ।
ਇਹ ਠੀਕ ਨਹੀਂ ਕੀਤਾ, ਅਸੀਂ ਦੱਸਾਂਗੇ ਕਿਸੇ ਦੇ ਘਰ ਕਿਵੇਂ ਤੋੜੇ ਜਾਂਦੇ ਹਨ। ਗੈਂਗਸਟਰ ਨੇ ਆਖਿਆ ਹੈ ਕਿ ਘਰ ਨਾਲ ਦਲੇਰ ਦਾ ਕੋਈ ਲੈਣ ਦੇਣਾ ਨਹੀਂ ਸੀ। ਇਹ ਘਰ 30 ਸਾਲ ਪਹਿਲਾਂ ਬਣਾਇਆ ਗਿਆ ਸੀ। ਦੱਸ ਦਈਏ ਕਿ ਪਿਛਲੇ ਦਿਨੀਂ ਸਰਕਾਰ ਵੱਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਕਈ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੇ ਘਰਾਂ ਉਤੇ ਵਲਡੋਜ਼ਰ ਚੱਲੇ ਹਨ।
Post navigation
ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਵਿੱਚ ਗਾਂਧੀ ਜਯੰਤੀ ਸਮਾਗਮ ਦੀ ਸ਼ੁਰੂਆਤ
ਦੇਸ਼ ਦੇ ਇਨ੍ਹਾਂ ਸੂਬਿਆਂ ਵਿਚ ਅੱਜ ਸ਼ੁਰੂ ਹੋਣਗੀਆਂ 5G ਇੰਟਰਨੈਟ ਸੇਵਾਵਾਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us