ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੱਢਿਆ ਦੂਜਾ ਕੈਂਡਲ ਮਾਰਚ 

ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੱਢਿਆ ਦੂਜਾ ਕੈਂਡਲ ਮਾਰਚ

ਜਲੰਧਰ (ਸੁਰਖਾਬ ਸਿੰਘ)-ਪੰਜਾਬ ਹਿਊਮਨ ਰਾਈਟਸ ਹੈਲਪ ਲਾਈਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਮੁਹਿੰਮ ਤਹਿਤ ਅੱਜ ਦੂਜਾ ਕੈਂਡਲ ਮਾਰਚ ਜਲੰਧਰ ਮਾਡਲ ਟਾਊਨ ਤੋਂ ਕੱਢਿਆ ਗਿਆ| ਕੈਂਡਲ ਮਾਰਚ ਤੋਂ ਪਹਿਲਾ ਗੁਰਦੁਆਰਾ ਸਿੰਘ ਸਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ| ਉਪਰੰਤ ਬੰਦੀ ਸਿੰਘ ਰਿਹਾਅ ਕਰੋ ਦੇ ਨਾਅਰਿਆਂ ਨਾਲ ਕੈਂਡਲ ਮਾਰਚ ਸ਼ੁਰੂ ਹੋਇਆ| ਇਸ ਮੌਕੇ ਪੰਜਾਬ ਹਿਊਮਨ ਰਾਈਟਸ ਹੈਲਪ ਲਾਈਨ ਦੇ ਸੂਬਾ ਪ੍ਰਧਾਨ ਬੀਬੀ ਜਸਵਿੰਦਰ ਕੌਰ ਸੋਹਲ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਿਰਫ ਸਿੱਖਾਂ ਦਾ ਨਿੱਜੀ ਮੁੱਦਾ ਨਹੀਂ ਹੈ, ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ|

ਹਿਊਮਨ ਰਾਈਟਸ ਸੰਸਥਾ ਇਸ ਲਈ ਸਾਨੂੰ ਸਾਰਿਆਂ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਧਰਮ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਅੱਜ ਸਭ ਨੂੰ ਇੱਕ ਆਵਾਜ਼ ਬਣ ਕੇ ਮਨੁੱਖਤਾ ਲਈ ਅਪੀਲ ਕਰਨੀ ਚਾਹੀਦੀ ਹੈ ਕਿ ਜਿਹੜੇ ਵੀਰਾਂ ਨੂੰ ਕਾਨੂੰਨ ਨੇ ਸਜ਼ਾਵਾਂ ਦਿੱਤੀਆਂ ਸਨ, ਉਹ ਪੂਰੀਆਂ ਕਰ ਚੁੱਕੇ ਹਨ ਤੇ ਕਈ ਉਸ ਨੂੰ ਦੋ-ਦੋ ਵਾਰੀ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ| ਭਾਰਤੀ ਸੰਵਿਧਾਨ ਅਨੁਸਾਰ ਜਦੋਂ ਕਿਸੇ ਦੀ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਰਿਹਾਈ ਉਸ ਦਾ ਮਨੁੱਖੀ ਅਧਿਕਾਰ| ਬੀਬੀ ਸੋਹਲ ਨੇ ਕਿਹਾ ਕਿ ਭਾਵੇਂ ਕਿ ਵੱਖ-ਵੱਖ ਰਾਜਸੀ ਪਾਰਟੀਆਂ ਤੇ ਸਿੱਖ ਸੰਸਥਾਵਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਪੋਂ-ਆਪਣੇ ਢੰਗ ਤਰੀਕਿਆਂ ਨਾਲ ਆਵਾਜ਼ ਉਠਾਈ ਜਾ ਰਹੀ ਹੈ, ਉਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਪੱਧਰ ‘ਤੇ ਜਨਤਕ ਲਹਿਰ ਆਰੰਭੀ ਹੋਈ ਹੈ|

ਇਸ ਦੌਰਾਨ ਮਨੁੱਖੀ ਅਧਿਕਾਰ ਸੰਗਠਨ ਦੀ ਅਗਵਾਈ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੂਬੇ ਭਰ ‘ਚ ਥਾਂ-ਥਾਂ ਕੈਂਡਲ ਮਾਰਚ ਕੱਢੇ ਜਾ ਰਹੇ ਹਨ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਮਿੰਦਰ ਸਿੰਘ ਰਾਜਪਾਲ, ਕੁਲਵੰਤ ਸਿੰਘ, ਰਜਿੰਦਰ ਸਿੰਘ, ਹਰਲੀਨ ਕੌਰ, ਗੁਰਸ਼ਰਨ ਸਿੰਘ, ਨਿਰਵੈਰ ਸਿੰਘ, ਗੁਰਪਾਲ ਸਿੰਘ, ਚਮਨਪ੍ਰੀਤ ਸਿੰਘ, ਸਰਬਜੀਤ ਸਿੰਘ, ਦਿਲਬਾਗ ਸਿੰਘ ਵਡਾਲੀ, ਸੁਖਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ,ਚਰਨਪ੍ਰੀਤ ਸਿੰਘ, ਅਮਰਪ੍ਰੀਤ ਸਿੰਘ, ਇੰਦਰਜੀਤ ਸਿੰਘ ਸੋਨੂੰ, ਅੰਮਿ੍ਤਬੀਰ ਸਿੰਘ ਤੇ ਪ੍ਰੀਤਇੰਦਰ ਕੌਰ ਕੋਹਲੀ ਆਦਿ ਹਾਜ਼ਰ ਸਨ|

error: Content is protected !!