ਕੈਨੇਡਾ ਵਿੱਚ ਲੁਕੇ ਅੱਤਵਾਦੀ ਲਾਂਡਾ ਅਤੇ ਰਿੰਦਾ ਦੇ ਸਾਥੀ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ, ਇਟਾਲੀਅਨ ਗੈਂਗਸਟਰ ਹੈਪੀ ਸੰਘੇੜਾ ਦਾ ਵੀ ਹੈ ਕਰੀਬੀ

ਕੈਨੇਡਾ ਵਿੱਚ ਲੁਕੇ ਅੱਤਵਾਦੀ ਲਾਂਡਾ ਅਤੇ ਰਿੰਦਾ ਦੇ ਸਾਥੀ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ,
ਇਟਾਲੀਅਨ ਗੈਂਗਸਟਰ ਹੈਪੀ ਸੰਘੇੜਾ ਦਾ ਵੀ ਹੈ ਕਰੀਬੀ

ਵੀਓਪੀ ਬਿਊਰੋ – ਪੰਜਾਬ ਪੁਲਿਸ ਨੇ ਅੱਠ ਦਿਨ ਪਹਿਲਾਂ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ ਅਤੇ ਦੋ ਅੱਤਵਾਦੀਆਂ ਬਲਜੀਤ ਸਿੰਘ ਮੱਲ੍ਹੀ ਅਤੇ ਗੁਰਬਖਸ਼ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਪੁਲਿਸ ਨੇ ਉਹਨਾਂ ਦੇ ਹੀ ਸਾਥੀ ਇੱਕ ਹੋਰ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਜੋਗੇਵਾਲ ਦੇ ਹਰਪ੍ਰੀਤ ਸਿੰਘ ਉਰਫ ਹਰ ਸਰਪੰਚ ਵਜੋਂ ਹੋਈ ਹੈ। ਉਹ ਪਾਕਿਸਤਾਨ ਅਤੇ ਕੈਨੇਡਾ ਵਿੱਚ ਲੁਕੇ ਅੱਤਵਾਦੀ ਲਾਂਡਾ ਅਤੇ ਰਿੰਦਾ ਦੇ ਸੰਪਰਕ ਵਿੱਚ ਸੀ। ਮੁਲਜ਼ਮ ਇਟਾਲੀਅਨ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਸੰਘੇੜਾ ਦਾ ਵੀ ਕਰੀਬੀ ਹੈ।

ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕੀ ਕੁਝ ਦਿਨ ਪਹਿਲਾਂ ਫੜੇ ਅੱਤਵਾਦੀਆਂ ਤੋਂ ਪੁੱਛਗਿੱਛ ਦੌਰਾਨ ਇਨ੍ਹਾਂ ਦੇ ਗਰੁੱਪ ਦੇ ਤੀਜੇ ਮੈਂਬਰ ਹਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹਰਪ੍ਰੀਤ ਨੇ ਬਦਨਾਮ ਅਪਰਾਧੀ ਜਗਜੀਤ ਸਿੰਘ ਉਰਫ਼ ਜੋਤਾ ਅਤੇ ਉਸ ਦੇ ਇੱਕ ਸਾਥੀ ਨੂੰ ਫਿਰੋਜ਼ਪੁਰ ਦੇ ਇੱਕ ਘਰ ਵਿੱਚ ਦਸ ਦਿਨਾਂ ਲਈ ਰੱਖਿਆ ਸੀ। ਜੋਤਾ ਖਿਲਾਫ ਕਈ ਮਾਮਲੇ ਦਰਜ ਹਨ। ਉਹ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ। ਮੁਲਜ਼ਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਬੱਬਰ ਖਾਲਸਾ ਦੇ ਅੱਤਵਾਦੀ ਨਛੱਤਰ ਸਿੰਘ ਉਰਫ ਮੋਤੀ ਦੇ ਸੰਪਰਕ ਵਿੱਚ ਵੀ ਸੀ। ਮੋਤੀ ਫਿਲਹਾਲ ਪੁਲਸ ਦੀ ਹਿਰਾਸਤ ‘ਚ ਹੈ।

ਲਾਂਡਾ ਪਾਕਿਸਤਾਨ ਸਥਿਤ ਦੇਸੀ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਵਿੱਚ ਸ਼ਾਮਲ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ। ਦੋਵਾਂ ਦੇ ਆਈਐਸਆਈ ਨਾਲ ਨੇੜਲੇ ਸਬੰਧ ਹਨ। ਇਹ ਲਾਂਡਾ ਹੀ ਸੀ ਜਿਸ ਨੇ ਮੋਹਾਲੀ ਵਿਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰਪੀਜੀ) ਅੱਤਵਾਦੀ ਹਮਲੇ ਅਤੇ ਅੰਮ੍ਰਿਤਸਰ ਵਿਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਆਈਈਡੀ ਲਗਾਉਣ ਦੀ ਯੋਜਨਾ ਬਣਾਈ ਸੀ।

ਹਰਪ੍ਰੀਤ ਨਸ਼ੇ ਦੀ ਖੇਪ ਦੀ ਢੋਆ-ਢੁਆਈ ਅਤੇ ਲਿਜਾਣ ਲਈ ਨੀਲੇ ਰੰਗ ਦੀ BMW ਕਾਰ ਦੀ ਵਰਤੋਂ ਕਰਦਾ ਸੀ। ਹਾਲ ਹੀ ਵਿਚ ਉਕਤ ਬੀ.ਐਮ.ਡਬਲਯੂ ਕਾਰ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਜ਼ਬਤ ਕੀਤਾ ਹੈ। ਏਆਈਜੀ ਕਾਊਂਟਰ ਇੰਟੈਲੀਜੈਂਸ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਅੱਤਵਾਦੀ ਹਰ ਸਰਪੰਚ ਗੈਂਗਸਟਰ ਲਖਬੀਰ ਲੰਡਾ ਅਤੇ ਹੈਪੀ ਸੰਘੇੜਾ ਦੇ ਨਾਂ ‘ਤੇ ਪੈਸੇ ਵਸੂਲਦੇ ਸਨ ਅਤੇ ਆਪਣੇ ਸਾਥੀਆਂ ਨੂੰ ਆਰਥਿਕ ਮਦਦ ਅਤੇ ਸਾਜ਼ੋ-ਸਾਮਾਨ ਮੁਹੱਈਆ ਕਰਵਾਉਂਦੇ ਸਨ।

error: Content is protected !!