SGPC ਦੇ ਪ੍ਰਧਾਨ ਨੇ ਭਾਈ ਅਮ੍ਰਿਤਪਾਲ ਸਿੰਘ ਦਾ ਇਸ ਗੱਲ ਕਰਕੇ ਕੀਤਾ ਸਵਾਗਤ, ਪੜ੍ਹੋ

SGPC ਦੇ ਪ੍ਰਧਾਨ ਨੇ ਭਾਈ ਅਮ੍ਰਿਤਪਾਲ ਸਿੰਘ ਦਾ ਇਸ ਗੱਲ ਕਰਕੇ ਕੀਤਾ ਸਵਾਗਤ, ਪੜ੍ਹੋ

ਬਟਾਲਾ (ਲੱਕੀ) ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਵੰਡੀਆ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਹਰਿਆਣਾ ਅੰਦਰ ਵੱਖਰੀ ਕਮੇਟੀ ਕਾਇਮ ਕਰਕੇ ਭਰਾ ਮਾਰੂ ਜੰਗ ਅਤੇ ਪੰਥ ਵਿਚ ਗੁੰਝਲਾਂ ਪੈਦਾ ਕੀਤੀਆਂ ਜਾ ਰਹੀਆਂ ਹਨ| ਇਹ ਕਹਿਣਾ ਹੈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ| ਇਹ ਗੱਲ ਉਹਨਾਂ ਨੇ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਾ ਕਰਦਿਆਂ ਕਹੀ| ਭਾਈ ਅਮ੍ਰਿਤਪਾਲ ਸਿੰਘ ‘ਤੇ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੋਈ ਵੀ ਇਨਸਾਨ ਜੋ ਗੁਰੂ ਘਰ ਨਾਲ ਜੁੜਨ ਦੀ ਅਤੇ ਖੰਡੇ ਪਹੁਲ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਣਾ ਦਿੰਦਾ ਹੈ ਜਾਂ ਅਪੀਲ ਕਰਦਾ ਹੈ ਤਾਂ ਉਹ ਉਸਦਾ ਸਵਾਗਤ ਕਰਦੇ ਹਨ|

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਟਾਲਾ ਦੇ ਪਿੰਡ ਮਲਕਪੁਰ ਵਿਖੇ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿਚ ਹਾਜ਼ਰੀ ਭਰ ਕਿਹਾ ਕਿ ਸ਼੍ਰੀ ਗੁਰੂ ਰਾਮ ਦਾਸ ਜੀ ਦੀ ਯਾਦ ਨੂੰ ਸਮਰਪਤ ਸਮਾਗਮ ਵਿਚ ਹਾਜ਼ਰੀ ਭਰ ਕੇ ਉਹ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਹਨ| ਇਸ ਮੌਕੇ ਤੇ ਸਵਾਲਾਂ ਦੇ ਦੇ ਜਵਾਬ ਦਿੰਦਿਆਂ ਪ੍ਰਧਾਨ ਧਾਮੀ ਨੇ ਕਿ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਹਮਲਾ ਕਰ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਹਰਿਆਣਾ ਅੰਦਰ ਵੱਖਰੀ ਕਮੇਟੀ ਨੂੰ ਕਾਇਮ ਕਰ ਆਪਸੀ ਭਰਾ ਮਾਰੂ ਜੰਗ ਅਤੇ ਪੰਥ ਵਿਚ ਗੁੰਜਲਾ ਪੈਦਾ ਕੀਤੀਆਂ ਜਾ ਰਹੀਆਂ ਹਨ| ਪੁੱਛੇ ਜਾਣ ਤੇ ਕਿ ਕੌਣ ਗੁੰਝਲਾਂ ਪਾ ਰਿਹਾ ਹੈ ਤਾਂ ਪ੍ਰਧਾਨ ਧਾਮੀ ਨੇ ਜਵਾਬ ਦਿੰਦਿਆਂ ਕਿਹਾ ਕੇ ਸਿੱਖ ਪੰਥ ਦੀ ਵਿਰੋਧੀ ਕਾਂਗਰਸ ਜਮਾਤ ਅਤੇ ਨਾਲ ਹੀ ਹੁਣ ਬੀਜੇਪੀ ਅਤੇ ਆਪ ਵੀ ਰਲ ਗਈ ਹੈ|

ਭਾਈ ਅਮ੍ਰਿਤਪਾਲ ਸਿੰਘ ਸੰਬੰਧੀ ਪੁੱਛੇ ਗਏ ਸਵਾਲ ‘ਤੇ ਧਾਮੀ ਨੇ ਕਿਹਾ ਕਿ ਕੋਈ ਵੀ ਇਨਸਾਨ ਜੋ ਗੁਰੂ ਘਰ ਨਾਲ ਜੁੜਨ ਦੀ ਅਤੇ ਖੰਡੇ ਪਹੁਲ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਣਾ ਦਿੰਦਾ ਹੈ ਜਾਂ ਅਪੀਲ ਕਰਦਾ ਹੈ ਤਾਂ ਉਹ ਉਸਦਾ ਸਵਾਗਤ ਕਰਦੇ ਹਨ| ਰਾਜੋਆਣਾ ਸੰਬੰਧੀ ਵਾਰ-ਵਾਰ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਨੂੰ ਆਪਣਾ ਜਵਾਬ ਦੇਣ ਦੇ ਆਰਡਰਾਂ ਦੀ ਪ੍ਰਵਾਹ ਨਾ ਕਰਨਾ ਸਿੱਖਾਂ ਦੇ ਮਸਲਿਆਂ ਤੇ ਦੂਹਰਾ ਮਾਪਦੰਡ ਅਪਨਾਉਣ ਦੀ ਗੱਲ ਸਾਬਤ ਹੁੰਦੀ ਹੈ| ਜੇਕਰ ਆਰ.ਆਰ.ਐਸ. ਦੇ ਮੁਖੀ ਮੋਹਨ ਭਾਗਵਤ ਬਿਆਨ ਦਿੰਦਾ ਹੈ ਕਿ ਹਿੰਦੁਸਤਾਨ ਅੰਦਰ ਜੰਮਣ ਵਾਲਾ ਹਰ ਸਕਸ਼ ਜਮਾਂਦਰੂ ਹਿੰਦੂ ਹੈ ਅਤੇ ਕੋਈ ਕਾਰਵਾਈ ਨਹੀਂ| ਪਰ ਸਿੱਖਾਂ ਨੂੰ ਅਤੇ ਘੱਟ ਗਿਣਤੀਆਂ ਨੂੰ ਬੋਲਣ ਦਾ ਅਧਿਕਾਰ ਨਹੀਂ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ|

error: Content is protected !!