ਖੁਫੀਆ ਏਜੰਸੀ ਦਾ ਦਾਅਵਾ, ਗੁਜਰਾਤ ਵਿਚ ਇਹ ਪਾਰਟੀ ਬਣਾਏਗੀ ਸਰਕਾਰ! ਕੇਜਰੀਵਾਲ ਬੋਲੇ-ਕਾਂਗਰਸ ਨੂੰ ਵੋਟ ਪਾਓਗੇ ਤਾਂ ਭਾਜਪਾ ਹੀ ਜਿੱਤੇਗੀ

ਖੁਫੀਆ ਏਜੰਸੀ ਦਾ ਦਾਅਵਾ, ਗੁਜਰਾਤ ਵਿਚ ਇਹ ਪਾਰਟੀ ਬਣਾਏਗੀ ਸਰਕਾਰ! ਕੇਜਰੀਵਾਲ ਬੋਲੇ-ਕਾਂਗਰਸ ਨੂੰ ਵੋਟ ਪਾਓਗੇ ਤਾਂ ਭਾਜਪਾ ਹੀ ਜਿੱਤੇਗੀ


ਨੈਸ਼ਨਲ ਡੈਸਕ: ਭਾਜਪਾ ਸ਼ਾਸਤ ਗੁਜਰਾਤ ਵਿਚ ਵੱਡਾ ਸਿਆਸੀ ਪਲਟ ਹੋਵੇਗਾ। ਆਮ ਆਦਮੀ ਪਾਰਟੀ ਭਾਜਪਾ ਨੂੰ ਇਸ ਵਾਰ ਦੀਆਂ ਵੋਟਾਂ ਵਿਚ ਪਿੱਛੇ ਛੱਡ ਦੇਵੇਗੀ। ਹਾਲਾਂਕਿ ਮਾਰਜਨ ਬਹੁਤ ਘੱਟ ਹੋਵੇਗਾ। ਜੇ ਅੱਜ ਵੋਟਾਂ ਹੋ ਜਾਣ ਤਾਂ ‘ਆਪ’ ਭਾਜਪਾ ਨੂੰ ਪਛਾੜ ਕੇ ਉਥੋਂ ਦੀ ਸੱਤਾ ਵੀ ਹਾਸਲ ਕਰ ਲਵੇਗੀ।
ਇਹ ਦਾਅਵਾ ਅਸੀਂ ਨਹੀਂ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕਰ ਰਹੇ ਹਨ। ਕੇਜਰੀਵਾਲ ਨੇ ਸੁਰੇਂਦਰਨਗਰ ਸ਼ਿਹਰ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਦੀ ਖੁਫੀਆ ਏਜੰਸੀ ਆਈਬੀ ਨੇ ਦਾਅਵਾ ਕੀਤਾ ਹੈ ਕਿ ਜੇ ਅੱਜ ਗੁਜਰਾਤ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ ਜਾਣ ਤਾਂ ਆਪ ਬਹੁਤ ਘੱਟ ਫਰਕ ਨਾਲ ਜਿੱਤੇਗੀ।

ਉਧਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਗਾਮੀ ਰਾਜ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਭਾਰੀ ਵੋਟਾਂ ਪਾਉਣ ਅਤੇ ਕੁੱਲ 182 ਸੀਟਾਂ ਵਿੱਚੋਂ 150 ਸੀਟਾਂ ਜਿੱਤਣ ਵਿਚ ਮਦਦ ਕਰਨ ਲਈ ਗੁਜਰਾਤ ਵਿਚ ‘ਵੱਡਾ ਬਦਲਾਅ’ ਦਾ ਸੱਦਾ ਦਿੰਦਿਆਂ ਵੋਟਰਾਂ ਨੂੰ ਅਪੀਲ ਕੀਤੀ ਹੈ।
ਕੇਜਰੀਵਾਲ ਨੇ ਵੋਟਰਾਂ ਨੂੰ ਵੀ ਕਾਂਗਰਸ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਉਹ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਂਦੇ ਹਨ ਤਾਂ ਇਹ ਸੱਤਾਧਾਰੀ ਭਾਜਪਾ ਨੂੰ ਚੋਣਾਂ ਜਿੱਤਣ ਵਿਚ ਮਦਦ ਕਰੇਗਾ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ‘ਆਪ’ ਨੂੰ ਹਰਾਉਣ ਦੇ ਮਕਸਦ ਨਾਲ ਭਾਜਪਾ ਅਤੇ ਕਾਂਗਰਸ ਦੋਵੇਂ ਇਕਜੁੱਟ ਹਨ।

error: Content is protected !!