ਹੋਟਲ ਵਿਚ ਰੰਗਰਲੀਆਂ ਮਨਾ ਰਿਹਾ ਸੀ ਇੰਸਪੈਕਟਰ, ਪੈ ਗਿਆ ਛਾਪਾ

ਹੋਟਲ ਵਿਚ ਰੰਗਰਲੀਆਂ ਮਨਾ ਰਿਹਾ ਸੀ ਇੰਸਪੈਕਟਰ, ਪੈ ਗਿਆ ਛਾਪਾ


ਕਾਨਪੁਰ : ਹੋਟਲਾਂ ਵਿਚ ਪੁਲਿਸ ਕਰਮਚਾਰੀਆਂ ਵੱਲੋਂ ਛਾਪਾ ਮਾਰਨ ਦੀਆਂ ਤਾਂ ਖਬਰਾਂ ਬਹੁਤ ਸੁਣੀਆਂ ਹੋਣਗੀਆਂ ਪਰ ਹੁਣ ਹੋਟਲ ਵਿਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਇੰਸਪੈਕਟਰ ਉਤੇ ਪਏ ਛਾਪੇ ਦਾ ਮਾਮਲਾ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਇਕ ਹੋਰ ਔਰਤ ਨਾਲ ਪਿਆਰ ਕਰਨ ਵਾਲੇ ਥਾਣੇਦਾਰ ਨੂੰ ਉਸ ਦੀ ਪਤਨੀ ਨੇ ਰੰਗੇ ਹੱਥੀਂ ਫੜ ਲਿਆ ਹੈ। ਖਾਸ ਗੱਲ ਇਹ ਹੈ ਕਿ ਹੋਟਲ ਦੇ ਕਮਰੇ ‘ਚ ਇੰਸਪੈਕਟਰ ਨੂੰ ਉਸ ਦੀ ਪਤਨੀ ਨੇ ਰੰਗਰਲੀਆਂ ਮਨਾਉਂਦੇ ਹੋਏ ਉਸ ਸਮੇਂ ਫੜਿਆ , ਜਦੋਂ ਉਹ ਮਹਿਲਾ ਸ਼ਕਤੀ ਸੰਗਮ ਦੇ ਪ੍ਰੋਗਰਾਮ ‘ਚ ਹਿੱਸਾ ਲੈਣ ਜਾ ਰਹੀ ਸੀ। ਇਸ ਪ੍ਰੋਗਰਾਮ ਦੇ ਜ਼ਰੀਏ ਕਾਨਪੁਰ ਪੁਲਿਸ ਔਰਤਾਂ ਦੇ ਸਸ਼ਕਤੀਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਦੌਰਾਨ ਹੋਏ ਹੰਗਾਮੇ ਵਿਚ ਮੁਲਾਜ਼ਮ ਕੁੱਟਮਾਰ ਹੋਣ ਕਰਕੇ ਜ਼ਖ਼ਮੀ ਵੀ ਹੋਇਆ ਹੈ।

ਥਾਣਾ ਸਦਰ ਦੇ ਹੋਰ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਅਰੁਣ ਕੁਮਾਰ ਦੀ ਕਿਸੇ ਹੋਰ ਔਰਤ ਨਾਲ ਸਬੰਧਾਂ ਕਾਰਨ ਕੁੱਟਮਾਰ ਕੀਤੀ ਗਈ ਹੈ, ਜਿਸ ‘ਚ ਉਸ ਦੇ ਹੱਥ ‘ਤੇ ਪਲਾਸਟਰ ਚੜ੍ਹ ਗਿਆ ਸੀ। ਫਿਲਹਾਲ ਕਾਨਪੁਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਉਧਰ, ਹੋਟਲ ਮੈਨੇਜਰ ਦਾ ਕਹਿਣਾ ਹੈ ਕਿ ਇੰਸਪੈਕਟਰ ਅਰੁਣ ਕੁਮਾਰ ਹੋਟਲ ‘ਚ ਆਉਂਦਾ ਸੀ ਅਤੇ ਹੱਥ ਧੋ ਕੇ ਚਲਾ ਜਾਂਦਾ ਸੀ।

error: Content is protected !!