ਆਪੂ ਆਗੂ ਦੀ ਗੱਡੀ ਦੀ ਵੀਡੀਓ ਸ਼ੇਅਰ ਕਰ ਕੇ ਖਹਿਰਾ ਬੋਲੇ, ਸ਼ਰਮ ਕਰੋ ਫਰਜ਼ੀ ਇਨਕਲਾਬੀਓ (ਵੇਖੋ ਵੀਡੀਓ)

ਆਪੂ ਆਗੂ ਦੀ ਗੱਡੀ ਦੀ ਵੀਡੀਓ ਸ਼ੇਅਰ ਕਰ ਕੇ ਖਹਿਰਾ ਬੋਲੇ, ਸ਼ਰਮ ਕਰੋ ਫਰਜ਼ੀ ਇਨਕਲਾਬੀਓ (ਵੇਖੋ ਵੀਡੀਓ)

ਪੰਜਾਬ (ਵੀਓਪੀ ਬਿਊਰੋ) ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਟਵੀਟਰ ਅਕਾਉਂਟ ਵਿਚ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵਿਚ ਦੋਸ਼ ਲਾਇਆ ਜਾ ਰਿਹਾ ਹੈ ਕਿ ਆਪ ਆਗੂਆਂ ਦੀ ਇਸ ਗੱਡੀ ਵਿਚ ਸ਼ਰਾਬ ਦੀਆਂ ਬੋਤਲਾਂ ਤੇ ਸਰਕਾਰੀ ਰਾਸ਼ਨ ਵਾਲੀ ਮਸ਼ੀਨ ਪਈ ਹੈ।

ਖਹਿਰਾ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਆਹ ਸੀ ਤੁਹਾਡਾ ਬਦਲਾਓ @ArvindKejriwal ਜੀ। ਵੇਖੋ ਕਿਵੇਂ ਤੁਹਾਡੇ ਵਰਕਰ ਪੰਜਾਬ ਵਿੱਚ ਸਰਕਾਰੀ ਰਾਸ਼ਨ ਦੀਆਂ ਮਸ਼ੀਨਾਂ ਚੁੱਕੀ ਫਿਰਦੇ ਨੇ ਤੇ ਦਿਨ ਦਿਹਾੜੇ ਸਰਕਾਰੀ ਸਮਾਗਮਾਂ ਵਿੱਚ ਸ਼ਰਾਬਾਂ ਲੈ ਕੇ ਜਾਂਦੇ ਨੇ। ਸ਼ਰਮ ਆਉਣੀ ਚਾਹੀਦੀ ਫਰਜੀ ਇਨਕਲਾਬੀਆਂ ਨੂੰ!

error: Content is protected !!