ਨਸ਼ੇ ਦਾ ਟੀਕਾ ਲਗਾ ਵਿਦਿਆਰਥਣ ਨਾਲ ਕੀਤਾ ਸਮੂਹਿਕ ਬਲਾਤਕਾਰ…

ਨਸ਼ੇ ਦਾ ਟੀਕਾ ਲਗਾ ਵਿਦਿਆਰਥਣ ਨਾਲ ਕੀਤਾ ਸਮੂਹਿਕ ਬਲਾਤਕਾਰ…


ਡੇਰਾ ਬੱਸੀ (ਵੀਓਪੀ ਬਿਊਰੋ) ਸੋਸ਼ਲ ਮੀਡੀਆ ‘ਤੇ ਦੋਸਤੀ ਦੇ ਨਾਂ ‘ਤੇ ਬਲਾਤਕਾਰ ਅਤੇ ਪ੍ਰੇਮ ਜਾਲ ‘ਚ ਫਸਾਉਣ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ| ਤਾਜਾ ਮਾਮਲਾ ਲੁਧਿਆਣਾ ਦੀ ਰਹਿਣ ਵਾਲੀ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦਾ ਸਾਹਮਣੇ ਆਇਆ ਹੈ। ਲੁਧਿਆਣਾ ਦੀ ਰਹਿਣ ਵਾਲੀ ਲੜਕੀ ਦੀ ਇੰਸਟਾਗ੍ਰਾਮ ‘ਤੇ ਸਮੀਰ ਉਰਫ਼ ਯਸ਼ ਨਾਂ ਦੇ ਲੜਕੇ ਨਾਲ ਦੋਸਤੀ ਸੀ। ਦੋਵੇਂ ਅਕਸਰ ਇੰਸਟਾਗ੍ਰਾਮ ‘ਤੇ ਗੱਲ ਕਰਦੇ ਹਨ।

ਪੁਲਿਸ ਮੁਤਾਬਿਕ 18 ਸਤੰਬਰ ਨੂੰ ਸਮੀਰ ਨੇ ਇੰਸਟਾਗ੍ਰਾਮ ‘ਤੇ ਵਿਦਿਆਰਥਣ ਨੂੰ ਮੈਸੇਜ ਕੀਤਾ ਕਿ ਉਹ ਆਪਣੇ ਦੋਸਤ ਨਾਲ ਲੁਧਿਆਣਾ ਆਇਆ ਹੈ ਤਾਂ ਵਿਦਿਆਰਥਣ ਨੇ ਦੱਸਿਆ ਕਿ ਉਹ ਟਿਊਸ਼ਨ ਪੜ੍ਹਨ ਆਈ ਹੈ। ਇਸ ਤੋਂ ਬਾਅਦ ਜਦੋਂ ਉਹ ਟਿਊਸ਼ਨ ਤੋਂ ਘਰ ਪਰਤ ਰਹੀ ਸੀ ਤਾਂ ਰਸਤੇ ਵਿਚ ਉਸ ਦੀ ਮੁਲਾਕਾਤ ਆਪਣੇ ਦੋਸਤ ਨਾਲ ਸਮੀਰ ਨਾਲ ਹੋਈ। ਦੋਵੇਂ ਉਸ ਨੂੰ ਜ਼ਬਰਦਸਤੀ ਆਪਣੀ ਕਾਰ ਵਿਚ ਬੰਧਕ ਬਣਾ ਕੇ ਡੇਰਾਬੱਸੀ ਲੈ ਗਏ ਅਤੇ ਉਥੇ ਇੱਕ ਘਰ ਵਿੱਚ ਕੈਦ ਕੀਤਾ ਗਿਆ। ਇੱਥੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਬਾਰੇ ਪਤਾ ਲੱਗਣ ’ਤੇ ਗੁਆਂਢੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ।

ਲੜਕੀ ਨੇ ਦੱਸਿਆ ਕਿ ਉਸ ਨੂੰ ਘਰ ਵਿੱਚ ਬੰਧਕ ਬਣਾ ਲਿਆ ਅਤੇ ਨਸ਼ੀਲੇ ਟੀਕੇ ਲਾ ਕੇ ਉਸ ਨਾਲ ਬਲਾਤਕਾਰ ਕੀਤਾ ਜਾਂਦਾ ਰਿਹਾ। ਜਦੋਂ ਦੋਵੇਂ ਨੌਜਵਾਨ ਬਾਹਰ ਚਲੇ ਗਏ ਤਾਂ ਉਸ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਪਹੁੰਚ ਕੇ ਉਸ ਨੂੰ ਬਾਹਰ ਕੱਢ ਲਿਆ। ਜਦੋਂ ਉਸਨੇ ਸਾਰੀ ਗੱਲ ਦੱਸੀ ਤਾਂ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਸ ਦੇ ਆਉਣ ਤੋਂ ਪਹਿਲਾਂ ਹੀ ਦੋਵੇਂ ਦੋਸ਼ੀ ਫਰਾਰ ਹੋ ਗਏ ਅਤੇ ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ

error: Content is protected !!