ਡੀਜੀਪੀ ਜੇਲ੍ਹ ਦੇ ਕਤਲ ਦੀ ਅੱਤਵਾਦੀ ਸੰਗਠਨ TRF ਨੇ ਲਈ ਜ਼ਿੰਮੇਵਾਰੀ…

ਡੀਜੀਪੀ ਜੇਲ੍ਹ ਦੇ ਕਤਲ ਦੀ ਅੱਤਵਾਦੀ ਸੰਗਠਨ TRF ਨੇ ਲਈ ਜ਼ਿੰਮੇਵਾਰੀ…

crimen

ਜੰਮੂ (ਵੀਓਪੀ ਬਿਊਰੋ) ਜੰਮੂ ਦੇ ਡੀਜੀਪੀ ਜੇਲ ਉਦੇਵਾਲਾ ‘ਚ ਸੋਮਵਾਰ ਰਾਤ ਡੀਜੀਪੀ ਜੇਲ ਹੇਮੰਤ ਕੁਮਾਰ ਲੋਹੀਆ ਦਾ ਕਤਲ ਕਰ ਦਿੱਤਾ ਗਿਆ। ਕਾਤਲ ਨੇ ਨਾ ਸਿਰਫ਼ ਡੀਜੀਪੀ ਦਾ ਗਲਾ ਵੱਢਿਆ ਸਗੋਂ ਕੱਚ ਦੀ ਟੁੱਟੀ ਬੋਤਲ ਨਾਲ ਢਿੱਡ ਅਤੇ ਪਾਸੇ ‘ਤੇ ਕਈ ਵਾਰ ਕੀਤੇ। ਮੌਕੇ ‘ਤੇ ਡੀਜੀਪੀ ਦੀ ਮ੍ਰਿਤਕ ਦੇਹ ‘ਚੋਂ ਪੇਟ ਦੀਆਂ ਆਂਦਰਾਂ ਵੀ ਨਿਕਲੀਆਂ। ਕਾਤਲ ਇੱਥੇ ਹੀ ਨਹੀਂ ਰੁਕਿਆ, ਉਸ ਨੇ ਮਿੱਟੀ ਦਾ ਤੇਲ ਛਿੜਕ ਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਡੀਜੀਪੀ ਦੇ ਸਿਰ ‘ਤੇ ਸਿਰਹਾਣਾ ਅਤੇ ਕੱਪੜੇ ਪਾ ਕੇ ਉੱਪਰੋਂ ਅੱਗ ਲਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਟੀਮ ਫੋਰਸ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ। ਡੀਜੀਪੀ ਦੀ ਹੱਤਿਆ ਦੀ ਜਿੰਮੇਵਾਰੀ ਅੱਤਵਾਦੀ ਸੰਘਠਨ ਟੀ ਆਰ ਐਫ ਨੇ ਲਈ ਹੈ ।


ਇਨ੍ਹੀਂ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਸੂਬੇ ਦੇ ਦੌਰੇ ‘ਤੇ ਹਨ ਅਤੇ ਉਨ੍ਹਾਂ ਦੀ ਮੰਗਲਵਾਰ ਨੂੰ ਰਾਜੋਰੀ ‘ਚ ਰੈਲੀ ਹੋਣੀ ਹੈ। ਪੂਰੇ ਸੂਬੇ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਇੰਨੀ ਸਖ਼ਤ ਸੁਰੱਖਿਆ ਦੇ ਵਿਚਕਾਰ ਬਦਮਾਸ਼ਾਂ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਤੋਂ ਬਾਅਦ ਡੀਜੀਪੀ ਦੇ ਦੋਸਤ ਸੰਜੀਵ ਖਜੂਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਏਡੀਜੀਪੀ ਮੁਕੇਸ਼ ਸਿੰਘ ਨੂੰ ਫੋਨ ਕਰਕੇ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੱਤੀ। ਜਦੋਂ ਕਾਲ ਕੱਟੀ ਗਈ ਤਾਂ ਏਡੀਜੀਪੀ ਨੇ ਸੁਨੇਹਾ ਭੇਜਿਆ ਅਤੇ ਕਿਹਾ ਕਿ ਉਹ ਰੁੱਝੇ ਹੋਏ ਹਨ। ਜਿਸ ਤੋਂ ਬਾਅਦ ਏਡੀਜੀਪੀ ਨੇ ਫੋਨ ਕਰਕੇ ਪੂਰੀ ਜਾਣਕਾਰੀ ਲਈ ਅਤੇ ਪੀਸੀਆਰ ਤੋਂ ਟੀਮ ਨੂੰ ਮੌਕੇ ‘ਤੇ ਭੇਜਿਆ। ਦੇਰ ਰਾਤ ਏਡੀਜੀਪੀ ਮੁਕੇਸ਼ ਸਿੰਘ, ਏਡੀਜੀਪੀ ਆਲੋਕ ਕੁਮਾਰ, ਡੀਆਈਜੀ ਵਿਵੇਕ ਗੁਪਤਾ ਅਤੇ ਹੋਰ ਉੱਚ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਗਏ।


ਸੂਤਰਾਂ ਦਾ ਕਹਿਣਾ ਹੈ ਕਿ ਡੀਜੀਪੀ ਲੋਹੀਆ ਨੂੰ ਮਾਰਨ ਵਾਲਾ ਸਹਾਇਕ ਯਾਸਿਰ ਪਹਿਲਾਂ ਵੀ ਕਈ ਪੁਲਿਸ ਅਧਿਕਾਰੀਆਂ ਨਾਲ ਕੰਮ ਕਰ ਚੁੱਕਾ ਹੈ। ਹੇਮੰਤ ਕੁਮਾਰ ਲੋਹੀਆ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ, ਜੋ ਆਸਾਮ ਦੇ ਰਹਿਣ ਵਾਲੇ ਸਨ। ਜੰਮੂ ਤੋਂ ਡੈਪੂਟੇਸ਼ਨ ‘ਤੇ ਜਾਣ ਤੋਂ ਪਹਿਲਾਂ ਉਹ ਪੁਲਿਸ ਹੈੱਡਕੁਆਰਟਰ ‘ਚ ਆਈਜੀ ਟੈਕਨੀਕਲ ਸਨ।  ਸੂਤਰਾਂ ਦਾ ਕਹਿਣਾ ਹੈ ਕਿ ਲੋਹੀਆ ਦਾ ਕਤਲ ਕਰਨ ਵਾਲਾ ਨੌਕਰ ਯਾਸਿਰ ਕੁਝ ਦਿਨ ਪਹਿਲਾਂ ਹੀ ਸ੍ਰੀਨਗਰ ਤੋਂ ਜੰਮੂ ਪਰਤਿਆ ਸੀ। ਕਿਉਂਕਿ ਦਰਬਾਰ ਮੂਵ ਨਾਲ ਲੋਹੀਆ ਵੀ ਸ੍ਰੀਨਗਰ ਚਲਾ ਗਿਆ। ਇੱਥੇ ਯਾਸਿਰ ਉਸ ਨਾਲ ਸਹਾਇਕ ਵਜੋਂ ਕੰਮ ਕਰਦਾ ਸੀ। ਜਦੋਂ ਲੋਹੀਆ ਕੁਝ ਦਿਨ ਪਹਿਲਾਂ ਜੰਮੂ ਆਇਆ ਸੀ ਤਾਂ ਯਾਸਿਰ ਵੀ ਉਸ ਦੇ ਨਾਲ ਵਾਪਸ ਜੰਮੂ ਆਇਆ ਸੀ।

error: Content is protected !!