ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ

ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ

ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ) ਵਿੱਚ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਛੋਟੇ ਬੱਚੇ ਸ਼੍ਰੀ ਰਾਮ, ਲਕਸ਼ਮਣ, ਮਾਤਾ ਸੀਤਾ ਅਤੇ ਹਨੂੰਮਾਨ ਦੀ ਤਰ੍ਹਾਂ ਕੱਪੜੇ ਪਾ ਕੇ ਆਏ। ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਕਿਰਦਾਰ ਨਾਟਕੀ ਰੂਪਾਂਤਰਨ ਅਤੇ ਯੁੱਧ ਰਾਹੀਂ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਰਾਹੀਂ ਕਿਰਦਾਰ ਨਿਭਾ ਕੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਦਰਸ਼ਨ ਕੀਤਾ।

ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਵੀ ਕੀਤਾ ਗਿਆ, ਬੱਚਿਆਂ ਨੇ ਦੁਸਹਿਰੇ ਦੇ ਤਿਉਹਾਰ ‘ਤੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਇਸ ਤਿਉਹਾਰ ਨੂੰ ਮਨਾਉਣ ਦੀ ਮਹੱਤਤਾ ਨੂੰ ਵੀ ਸਮਝਿਆ | ਵਿਦਿਆਰਥੀਆਂ ਨੇ ਨਾਚ ਨਾਟਕ ਰਾਹੀਂ ਰਾਮ ਭਰਤ ਮਿਲਾਪ ਅਤੇ ਰਾਮ-ਰਾਵਣ ਯੁੱਧ ਦੇ ਅੰਸ਼ ਪੇਸ਼ ਕੀਤੇ। ਸਾਰੇ ਕਿਰਦਾਰ ਨਿਭਾਅ ਰਹੇ ਬੱਚਿਆਂ ਦਾ ਜੋਸ਼ ਦੇਖਣ ਯੋਗ ਸੀ।ਹਰ ਜਮਾਤ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ।ਬੱਚਿਆਂ ਨੂੰ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਜੀਵਨ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।

ਡਿਪਟੀ ਡਾਇਰੈਕਟਰ ਕਲਚਰਲ ਅਫੇਅਰਸ ਸ਼ਰਮੀਲਾ ਨਾਕਰਾ ਨੇ ਦੱਸਿਆ ਕਿ ਸਕੂਲ ਵਿੱਚ ਇਸ ਤਰ੍ਹਾਂ ਦੇ ਤਿਉਹਾਰ ਮਨਾਉਣ ਦਾ ਮਕਸਦ ਬੱਚਿਆਂ ਨੂੰ ਆਪਣੇ ਦੇਸ਼ ਦੇ ਸੱਭਿਆਚਾਰ ਤੋਂ ਜਾਣੂੰ ਕਰਵਾਉਣਾ ਅਤੇ ਹਰੇਕ ਧਰਮ ਦਾ ਸਤਿਕਾਰ ਕਾਇਮ ਰੱਖਣਾ ਹੈ।

error: Content is protected !!