Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
5
ਗੱਡੀ ‘ਤੇ ਇਹ ਲਿਖਵਾਇਆ ਤਾਂ ਖ਼ੈਰ ਨਹੀਂ, ਕੇਂਦਰ ਸਰਕਾਰ ਨੇ ਕੀਤੀ ਸਖ਼ਤੀ
Latest News
National
ਗੱਡੀ ‘ਤੇ ਇਹ ਲਿਖਵਾਇਆ ਤਾਂ ਖ਼ੈਰ ਨਹੀਂ, ਕੇਂਦਰ ਸਰਕਾਰ ਨੇ ਕੀਤੀ ਸਖ਼ਤੀ
October 5, 2022
Voice of Punjab
ਗੱਡੀ ‘ਤੇ ਇਹ ਲਿਖਵਾਇਆ ਤਾਂ ਖ਼ੈਰ ਨਹੀਂ, ਕੇਂਦਰ ਸਰਕਾਰ ਨੇ ਕੀਤੀ ਸਖ਼ਤੀ
ਨੈਸ਼ਨਲ (ਵੀਓਪੀ ਬਿਊਰੋ) ਨਿੱਜੀ ਵਾਹਨਾਂ ਉਤੇ ਕੁਝ ਨਾ ਕੁਝ ਲਿਖਵਾਉਣਾ ਟਰੈਂਡ ਬਣ ਗਿਆ ਹੈ। ਇਸ ਟਰੈਂਡ ਵਿਚ ਸਰਕਾਰੀ ਮੁਲਾਜ਼ਮ ਵੀ ਪਿੱਛੇ ਨਹੀਂ ਹਨ। ਪਰ ਇਸ ਖਿ਼ਲਾਫ਼ ਕੇਂਦਰ ਸਰਕਾਰ ਸਖ਼ਤੀ ਦੇ ਮੂਡ ਵਿਚ ਹੈ। ਇਸ ਨੂੰ ਲੈ ਕੇ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ।
ਦੱਸ ਦੇਈਏ ਕਿ ਕੇਂਦਰ ਜਾਂ ਸੂਬਾ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਆਪਣੇ ਨਿੱਜੀ ਵਾਹਨਾਂ ‘ਤੇ ਭਾਰਤ ਸਰਕਾਰ ਲਿਖਣਾ ਆਮ ਹੋ ਗਿਆ ਹੈ। ਭਾਰਤ ਸਰਕਾਰ ਹੀ ਨਹੀਂ, ਸਗੋਂ ਲੋਕ ਮੰਤਰਾਲਿਆਂ, ਵਿਭਾਗਾਂ ਅਤੇ ਅਹੁਦਿਆਂ ਦੇ ਨਾਂ ਵੀ ਲਿਖਦੇ ਹਨ, ਜੋ ਕਿ ਕਾਨੂੰਨੀ ਤੌਰ ‘ਤੇ ਸਹੀ ਨਹੀਂ ਹੈ ਅਤੇ ਨਾਲ ਹੀ ਟਰਾਂਸਪੋਰਟ ਵਿਭਾਗਾਂ (ਆਰ.ਟੀ.ਓ.) ਦੇ ਨਿਯਮਾਂ ਦੀ ਵੀ ਉਲੰਘਣਾ ਹੈ। ਪਰ ਲੋਕ ਇਸ ਦੀ ਪਰਵਾਹ ਨਹੀਂ ਕਰਦੇ। ਇਸ ਦਾ ਨੋਟਿਸ ਲੈਂਦਿਆਂ ਭਾਰਤ ਸਰਕਾਰ ਨੇ ਸਾਰੇ ਰਾਜਾਂ ਅਤੇ ਸਾਰੇ ਜ਼ਿਲ੍ਹਿਆਂ ਲਈ ਹੁਕਮ ਜਾਰੀ ਕੀਤਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਸਰਕਾਰੀ ਕਰਮਚਾਰੀ ਕਿਸੇ ਵੀ ਨਿੱਜੀ ਵਾਹਨ ’ਤੇ ਭਾਰਤ ਸਰਕਾਰ ਨਹੀਂ ਲਿਖਵਾ ਸਕੇਗਾ। ਇਹ ਦਿਸ਼ਾ-ਨਿਰਦੇਸ਼ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਕਰਮਚਾਰੀਆਂ ‘ਤੇ ਲਾਗੂ ਹੋਣਗੇ। ਇਹ ਸਰਕੂਲਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਹੈ।
ਦੱਸ ਦੇਈਏ ਕਿ 1 ਸਤੰਬਰ 2019 ਤੋਂ ਲਾਗੂ ਹੋਏ ਮੋਟਰ ਵ੍ਹੀਕਲ ਐਕਟ ਵਿੱਚ ਵੀ ਸਪੱਸ਼ਟ ਦਿਸ਼ਾ-ਨਿਰਦੇਸ਼ ਹਨ ਅਤੇ ਨੰਬਰ ਪਲੇਟ ਵਿੱਚ ਕੋਈ ਹੋਰ ਚੀਜ਼ ਲਿਖਣਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। ਗੱਡੀ ਦੀ ਨੰਬਰ ਪਲੇਟ ਵਿੱਚ ਅਜਿਹੀ ਕੋਈ ਪੋਸਟ, ਮੰਤਰਾਲੇ, ਵਿਭਾਗ ਆਦਿ ਲਿਖਣਾ ਛੇੜਛਾੜ ਮੰਨਿਆ ਜਾਂਦਾ ਹੈ। ਟਰੈਫਿਕ ਨਿਯਮਾਂ ਮੁਤਾਬਕ ਨੰਬਰ ਪਲੇਟ ਰੋਮਨ ਵਿੱਚ ਹੀ ਲਿਖੀ ਜਾ ਸਕਦੀ ਹੈ। ਕੇਂਦਰ ਸਰਕਾਰ ਨੇ ਇਨ੍ਹਾਂ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਹੁਕਮ ਜਾਰੀ ਕੀਤੇ ਹਨ।
Post navigation
ਵਿਆਹ ਦੀਆਂ ਖੁਸ਼ੀਆਂ ਵਿਚ ਮੌਤ ਦਾ ਭਿਆਨਕ ਮੰਜ਼ਰ, 25 ਲੋਕਾਂ ਦੀ ਗਈ ਜਾਨ
ਘਰ ‘ਚ LED ਟੀਵੀ ਫਟਿਆ, 16 ਸਾਲਾ ਬੱਚੇ ਦੀ ਮੌਤ, ਵੇਖੋ ਵੀਡੀਓ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us