ਬੀਬੀ ਸੁਰਿੰਦਰ ਕੌਰ ਸਪਤਨੀ ਮਾਸਟਰ ਕਰਨੈਲ ਸਿੰਘ ਨਾਰੀਕੇ ਦੇ ਹੋਏ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਵੱਲੋਂ ਗਹਿਰੇ ਦੁੱਖ ਦਾ ਕੀਤਾ ਗਿਆ ਪ੍ਰਗਟਾਵਾ

ਬੀਬੀ ਸੁਰਿੰਦਰ ਕੌਰ ਸਪਤਨੀ ਮਾਸਟਰ ਕਰਨੈਲ ਸਿੰਘ ਨਾਰੀਕੇ ਦੇ ਹੋਏ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਵੱਲੋਂ ਗਹਿਰੇ ਦੁੱਖ ਦਾ ਕੀਤਾ ਗਿਆ ਪ੍ਰਗਟਾਵਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- “ਬੀਬੀ ਸੁਰਿੰਦਰ ਕੌਰ ਇਕ ਬਹੁਤ ਹੀ ਨੇਕ, ਮਿੱਠ ਬੋਲੜੇ, ਗੁਰਬਾਣੀ ਅਤੇ ਗੁਰੂ ਵਿਚ ਅਥਾਂਹ ਭਰੋਸਾ ਰੱਖਣ ਵਾਲੀ ਨੇਕ ਮਨੁੱਖਤਾ ਪੱਖੀ ਆਤਮਾ ਸਨ । ਜਿਨ੍ਹਾਂ ਨੇ ਆਪਣੀ ਜਿੰਦਗੀ ਦੇ ਮਿਲੇ ਸਵਾਸਾ ਨੂੰ ਖ਼ਾਲਸਾ ਪੰਥ ਦੀ ਸੇਵਾ ਵਿਚ ਲਗਾਉਦੇ ਹੋਏ ਕੇਵਲ ਬਹੁਤ ਹੀ ਸੁਚੱਜੇ ਢੰਗ ਨਾਲ ਜਿ਼ੰਦਗੀ ਨੂੰ ਹੀ ਨਹੀ ਜੀਆ ਬਲਕਿ ਮਾਸਟਰ ਕਰਨੈਲ ਸਿੰਘ ਜੀ ਜੋ ਸਾਡੀ ਪਾਰਟੀ ਦੇ ਸੀਨੀਅਰ ਜਰਨਲ ਸਕੱਤਰ ਹਨ, ਉਨ੍ਹਾਂ ਦੀ ਸਿਆਸੀ ਅਤੇ ਸਮਾਜਿਕ ਜਿੰਦਗੀ ਦੇ ਰੁਝੇਵਿਆ ਦੀ ਜਿ਼ੰਮੇਵਾਰੀ ਨੂੰ ਬਹੁਤ ਹੀ ਬਾਖੂਬੀ ਢੰਗ ਨਾਲ ਸਮਝਦੇ ਹੋਏ ਉਨ੍ਹਾਂ ਨੂੰ ਹਰ ਪੱਖੋ ਸਹਿਯੋਗ ਦਿੰਦੇ ਰਹੇ ਹਨ ਅਤੇ ਹਮੇਸ਼ਾਂ ਮਨੁੱਖਤਾ ਦੀ ਸੇਵਾ ਵਿਚ ਹਾਜਰ ਰਹਿਣ ਵਾਲੀ ਆਤਮਾ ਸਨ । ਉਨ੍ਹਾਂ ਨੇ ਆਪਣੇ ਬੱਚਿਆਂ ਦੀ ਵੀ ਪ੍ਰਵਰਿਸ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ । ਕਹਿਣ ਤੋ ਭਾਵ ਹੈ ਕਿ ਪਰਿਵਾਰਿਕ ਜਿ਼ੰਮੇਵਾਰੀਆ ਦੇ ਨਾਲ-ਨਾਲ ਸਮਾਜ, ਕੌਮ ਅਤੇ ਧਰਮ ਪ੍ਰਤੀ ਵੀ ਉਹ ਬਹੁਤ ਸੰਜ਼ੀਦਾ ਉੱਚੇ-ਸੁੱਚੇ ਖਿਆਲਾਂ ਦੇ ਮਾਲਕ ਸਨ । ਜਿਨ੍ਹਾਂ ਦੇ ਬੀਤੇ ਦਿਨੀਂ ਹੋਏ ਅਕਾਲ ਚਲਾਣੇ ਉਤੇ ਕੇਵਲ ਮਾਸਟਰ ਕਰਨੈਲ ਸਿੰਘ ਜੀ ਦੇ ਸਮੁੱਚੇ ਪਰਿਵਾਰ ਤੇ ਸੰਬੰਧੀਆ ਨੂੰ ਹੀ ਇਕ ਅਸਹਿ ਤੇ ਅਕਹਿ ਘਾਟਾ ਨਹੀ ਪਿਆ ਬਲਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਸਿੱਖ ਕੌਮ ਤੋ ਵੀ ਇਕ ਬਹੁਤ ਹੀ ਸੂਝਵਾਨ ਆਪਣੇ ਇਲਾਕੇ ਤੇ ਚੌਗਿਰਦੇ ਵਿਚ ਬੱਚਿਆਂ ਨੂੰ ਸਹੀ ਅਗਵਾਈ ਦੇਣ ਵਾਲੀ ਨੇਕ ਆਤਮਾ ਦਾ ਚਲੇ ਜਾਣ ਤੇ ਗਹਿਰਾ ਸਦਮਾ ਪਹੁੰਚਿਆ ਹੈ ਅਤੇ ਇਹ ਘਾਟਾ ਕਦੀ ਵੀ ਨਾ ਪੂਰਾ ਹੋਣ ਵਾਲਾ ਹੈ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਲਖਵੀਰ ਸਿੰਘ ਮਹੇਸ਼ਪੁਰੀਆ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਲਲਿਤ ਮੋਹਨ ਸਿੰਘ ਆਦਿ ਸਭਨਾ ਨੇ ਇਸ ਹੋਏ ਅਚਾਨਕ ਅਕਾਲ ਚਲਾਣੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਵਿਛੜੀ ਨੇਕ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕਰਦੇ ਹੋਏ ਕੀਤਾ । ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਅੱਜ ਪਿੰਡ ਨਾਰੀਕੇ ਜਿ਼ਲ੍ਹਾ ਮਲੇਰਕੋਟਲਾ ਵਿਖੇ 12 ਵਜੇ ਕੀਤਾ ਜਾ ਰਿਹਾ ਹੈ । ਸਮੁੱਚੇ ਪੰਥਦਰਦੀਆਂ ਨੂੰ ਇਸ ਰਸਮ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।

error: Content is protected !!