Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
8
ਹਰਭਜਨ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਬਾਰੇ ਕਰ ਦਿੱਤਾ ਵੱਡਾ ਖੁਲਾਸਾ, ਲਾਏ ਗੰਭੀਰ ਦੋਸ਼
Latest News
Punjab
ਹਰਭਜਨ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਬਾਰੇ ਕਰ ਦਿੱਤਾ ਵੱਡਾ ਖੁਲਾਸਾ, ਲਾਏ ਗੰਭੀਰ ਦੋਸ਼
October 8, 2022
Voice of Punjab
ਹਰਭਜਨ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਬਾਰੇ ਕਰ ਦਿੱਤਾ ਵੱਡਾ ਖੁਲਾਸਾ, ਲਾਏ ਗੰਭੀਰ ਦੋਸ਼
ਪੰਜਾਬ (ਵੀਓਪੀ ਬਿਊਰੋ) ਸਾਬਕਾ ਕ੍ਰਿਕਟਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਹਰਭਜਨ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਕੁਝ ਅਧਿਕਾਰੀਆਂ ਉਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਹਨ।
ਉਨ੍ਹਾਂ ਨੇ ਪੀਸੀਏ ਮੈਂਬਰਾਂ ਅਤੇ ਐਸੋਸੀਏਸ਼ਨ ਦੀਆਂ ਜ਼ਿਲ੍ਹਾ ਇਕਾਈਆਂ ਨੂੰ ਪੱਤਰ ਭੇਜਿਆ ਹੈ। ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਇੱਕ ਵਿਸਤ੍ਰਿਤ ਪੱਤਰ ਲਿਖਿਆ ਹੈ। ਹਾਲਾਂਕਿ ਪੱਤਰ ਵਿੱਚ ਉਨ੍ਹਾਂ ਅਹੁਦੇਦਾਰਾਂ ਦਾ ਨਾਂ ਨਹੀਂ ਲਿਆ।
ਉਨ੍ਹਾਂ ਪੱਤਰ ਵਿਚ ਲਿਖਿਆ, “ਮੁੱਖ ਗੱਲ ਇਹ ਹੈ ਕਿ ਪੀਸੀਏ 150 ਮੈਂਬਰਾਂ ਨੂੰ ਫਰੈਂਚਾਈਜ਼ੀ ਨਾਲ ਸ਼ਾਮਲ ਕਰਨਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਦਾ ਹੱਥ ਉੱਪਰ ਰਹੇ। ਇਹ ਸਭ ਕੁਝ ਮੁੱਖ ਸਲਾਹਕਾਰ ਦੀ ਸਲਾਹ ਤੋਂ ਬਿਨਾਂ ਜਾਂ ਸੁਪਰੀਮ ਕੌਂਸਲ ਨੂੰ ਪੁੱਛੇ ਬਿਨਾਂ ਕੀਤਾ ਜਾ ਰਿਹਾ ਹੈ। ਇਹ ਬੀਸੀਸੀਆਈ ਦੇ ਸੰਵਿਧਾਨ ਤੇ ਪੀਸੀਏ ਦੇ ਦਿਸ਼ਾ-ਨਿਰਦੇਸ਼ਾਂ ਦੇ ਖ਼ਿਲਾਫ਼ ਹੈ ਅਤੇ ਖੇਡ ਇਕਾਈਆਂ ਦੀ ਪਾਰਦਰਸ਼ਤਾ ਦੇ ਨਿਯਮਾਂ ਦੀ ਵੀ ਉਲੰਘਣਾ ਹੈ।
ਉਨ੍ਹਾਂ ਨੇ ਕਿਹਾ,‘‘ਤੁਸੀਂ ਨਾਜਾਇਜ਼ ਕੰਮਾਂ ਨੂੰ ਲੁਕਾਉਣ ਲਈ ਪੀਸੀਏ ਦੀ ਰਸਮੀ ਮੀਟਿੰਗ ਨਹੀਂ ਬੁਲਾ ਰਹੇ ਹੋ ਤੇ ਖੁਦ ਸਾਰੇ ਫੈਸਲੇ ਲੈ ਰਹੇ ਹੋ।’’ ਪੱਤਰ ਬਾਰੇ ਪੁੱਛਣ ’ਤੇ ਹਰਭਜਨ ਨੇ ਕਿਹਾ,‘‘ਮੈਨੂੰ ਪਿਛਲੇ 10-15 ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ। ਮੈਨੂੰ ਮੁੱਖ ਸਲਾਹਕਾਰ ਬਣਾਇਆ ਗਿਆ ਹੈ ਪਰ ਜ਼ਿਆਦਾਤਰ ਨੀਤੀਗਤ ਫੈਸਲਿਆਂ ਬਾਰੇ ਮੈਨੂੰ ਦੱਸਿਆ ਨਹੀਂ ਜਾਂਦਾ। ਮੈਨੂੰ ਮੈਂਬਰਾਂ ਤੇ ਮੁੱਖ ਮੰਤਰੀ ਨੂੰ ਪੱਤਰ ਲਿਖਣਾ ਪਿਆ ਕਿਉਂਕਿ ਹੋਰ ਕੋਈ ਚਾਰਾ ਨਹੀਂ ਸੀ।’’
ਉਨ੍ਹਾਂ ਕਿਹਾ ਕਿ ਆਪਣੀਆਂ ਗੈਰ-ਕਾਨੂੰਨੀ ਕਾਰਵਾਈਆਂ ਨੂੰ ਲੁਕਾਉਣ ਲਈ ਉਹ ਰਸਮੀ PCA ਮੀਟਿੰਗਾਂ ਨਹੀਂ ਬੁਲਾ ਰਹੇ ਹਨ ਅਤੇ ਸਾਰੇ ਫੈਸਲੇ ਖੁਦ ਲੈ ਰਹੇ ਹਨ। ਉਨ੍ਹਾਂ ਕਿਹਾ, ‘ਮੈਨੂੰ ਮੈਂਬਰਾਂ ਅਤੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਣੀਆਂ ਪਈਆਂ ਕਿਉਂਕਿ ਹੋਰ ਕੋਈ ਵਿਕਲਪ ਨਹੀਂ ਸੀ।’
Post navigation
ਸਿੱਖ ਵਿਦਿਆਰਥੀ ਕਕਾਰ ਸਮੇਤ ਪਰੀਖਿਆ ’ਚ ਬੈਠ ਸਕਣਗੇ, ਹਾਈ ਕੋਰਟ ਨੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਦੇ ਹੱਕ ’ਚ ਸੁਣਾਇਆ ਫ਼ੈਸਲਾ
ਕੈਨੇਡਾ ਵਿਚ ਹੁਣ ਜ਼ਿਆਦਾ ਕਮਾਈ ਕਰ ਸਕਣਗੇ ਵਿਦਿਆਰਥੀ, ਲੁੱਟ ਖਸੁੱਟ ਵੀ ਹੋਵੇਗੀ ਘੱਟ, ਸਰਕਾਰ ਉਠਾਉਣ ਜਾ ਰਹੀ ਵੱਡਾ ਕਦਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us