ਪੰਜਾਬ ਰਾਜ ਸਬ ਜੂਨੀਅਰ (ਅੰਡਰ – 13) ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਚ ਪੰਜਾਬ ਦੇ 134 ਖਿਡਾਰੀਆਂ ਨੇ ਭਾਗ ਲਿਆ

ਪੰਜਾਬ ਰਾਜ ਸਬ ਜੂਨੀਅਰ (ਅੰਡਰ – 13) ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਚ ਪੰਜਾਬ ਦੇ 134 ਖਿਡਾਰੀਆਂ ਨੇ ਭਾਗ ਲਿਆ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ )

ਪੰਜਾਬ ਰਾਜ ਸਬ ਜੂਨੀਅਰ ਅੰਡਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਟੇਡੀਅਮ ਦੀ ਇਨਡੋਰ ਬੈਡਮਿੰਟਨ ਹਾਲ ਵਿਖੇ ਦੂਸਰੇ ਦਿਨ ਦੀ ਸ਼ੁਰੂਆਤ ਵਹੀਲ ਓ ਸਿਟੀ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਕੰਵਰਜੀਤ ਸਿੰਘ ਜੈਂਟੀ , ਤਰੁਣ ਅਗਰਵਾਲ , ਰਵਿੰਦਰ ਮੋਂਗਾ ,ਚੇਤਨ ਗੁਪਤਾ , ਤਰੁਣ ਗੁਪਤਾ ,ਤਾਨਿਸ਼ ਸੇਤੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਨ੍ਹਾਂ ਨੇ ਖਿਡਾਰੀਆਂ ਨੂੰ ਹੌਸਲਾ ਅਫ਼ਜ਼ਾਈ ਦੇ ਸ਼ਬਦਾਂ ਨਾਲ ਪ੍ਰੇਰਿਤ ਕੀਤਾ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਨੋਜ ਗੁਪਤਾ ਟਿੰਕੂ, ਸੰਜੇ ਕਟਾਰੀਆ ਪ੍ਰੈੱਸ ਸਕੱਤਰ ,ਵਿਨੈ ਵੋਹਰਾ ਜਨਰਲ ਸੈਕਟਰੀ , ਪ੍ਰਾਜੈਕਟ ਚੇਅਰਮੈਨ ਮੁਨੀਸ਼ ਪੂੰਝ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਪੱਧਰੀ ਰੈਂਕਿੰਗ ਟੂਰਨਾਮੈਂਟ 08 ਤੋਂ 10 ਅਕਤੂਬਰ 2022 ਤਕ ਖੇਡਿਆ ਜਾਵੇਗਾ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ 134 ਖਿਡਾਰੀਆਂ ਲੜਕੇ ਅਤੇ ਲੜਕੀਆਂ ਨੇ ਭਾਗ ਲੈ ਰਹੇ ਹਨ।

ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਅਸ਼ੋਕ ਵਡੇਰਾ , ਅਨੂਪ ਅਗਰਵਾਲ , ਡਾ ਹਿਮਾਂਸ਼ੂ ,ਪਿਯੂਸ਼ ਸੀ ਏ ਅਤੇ ਰਾਜੂ ਨੇ ਦੱਸਿਆ ਕਿ ਦੂਸਰੇ ਦਿਨ ਕੁੱਲ 56 ਮੈਚ ਖੇਡੇ ਗਏ ਹਨ ਜਿਨ੍ਹਾਂ ਵਿਚ ਜਲੰਧਰ ਤੋਂ ਵਿਰਾਜ ਸ਼ਰਮਾ ਅਤੇ ਜ਼ੋਰਾਵਰ ਸਿੰਘ ਲੜਕਿਆਂ ਦੇ ਸਿੰਗਲਜ਼ ਵਿਚ ਲੁਧਿਆਣਾ ਤੋਂ ਵਜੀਰ ਸਿੰਘ ਅਤੇ ਪਟਿਆਲਾ ਤੋਂ ਅਰਨਵ ਠਾਕੁਰ ਅਤੇ ਗੁਰਦਾਸਪੁਰ ਤੋਂ ਸ੍ਰੀਮਤੀ ਮਹਿਵੀਸ਼ ਕੌਰ ਅੰਮ੍ਰਿਤਸਰ ਤੋਂ ਦੀਸ਼ਿਕਾ ਸੂਰੀ ਫਿਰੋਜ਼ਪੁਰ ਤੋਂ ਜਪਲੀਨ ਕੌਰ ਅਤੇ ਅਮੇਲੀਆ ਇਸੇ ਲੜੀ ਦੇ ਤਹਿਤ ਲੜਕੀਆਂ ਦੇ ਸਿੰਗਲਜ਼ ਵਿੱਚ ਲੁਧਿਆਣਾ ਦੀ ਪਾਕੂ ਨੇ ਮੈਚ ਜਿੱਤ ਕੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ ਫ਼ਾਜ਼ਿਲਕਾ ਦੇ ਅਮਿਤੋਜ ਸਿੰਘ ਅਤੇ ਸ਼ਿਵੇਨ ਢੀਂਗਰਾ ਲੜਕਿਆਂ ਦੇ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੇ ਇਸ ਮੌਕੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਸ੍ਰੀ ਸੰਜੇ ਕਟਾਰੀਆ ਫਿਰੋਜ਼ਪੁਰ ਨੇ ਦੱਸਿਆ ਕਿ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਮਯੰਕ ਫਾਊਂਡੇਸ਼ਨ ਫਿਰੋਜ਼ਪੁਰ ਨੇ ਸਾਰੇ ਕੁਆਰਟਰ ਫਾਈਨਲਿਸਟ ਲੜਕੇ ਅਤੇ ਲੜਕੀਆਂ ਨੂੰ ਟੀ-ਸ਼ਰਟਾਂ ਦੇ ਕੇ ਯੋਗਦਾਨ ਪਾਇਆ। ਸ੍ਰੀ ਮਨੋਜ ਗੁਪਤਾ ਸੀਨੀਅਰ ਮੀਤ ਪ੍ਰਧਾਨ ਨੇ ਲਗਾਤਾਰ ਸਹਿਯੋਗ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

error: Content is protected !!