Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
12
ਪੋਰਨ ਫਿਲਮਾਂ ਵਿਚ ਕੰਮ ਕਰਨ ਬਦਲੇ ਦਿੱਤਾ 10 ਲੱਖ ਦਾ ਆਫਰ, ਦੋ ਔਰਤਾਂ ਨੂੰ ਬੁਲਾ ਕੇ ਕਮਰੇ ਵਿਚ ਬੰਨ੍ਹ ਦਿੱਤਾ, ਫਿਰ ਕਾਲਾ ਜਾਦੂ ਜਾਣਦੀ ਔਰਤ ਨੇ ਪਤੀ ਨਾਲ ਮਿਲ ਕੇ ਕੀਤੀਆਂ ਦਰਿੰਦਗੀਆਂ ਦੀਆਂ ਹੱਦਾਂ ਪਾਰ
Latest News
National
ਪੋਰਨ ਫਿਲਮਾਂ ਵਿਚ ਕੰਮ ਕਰਨ ਬਦਲੇ ਦਿੱਤਾ 10 ਲੱਖ ਦਾ ਆਫਰ, ਦੋ ਔਰਤਾਂ ਨੂੰ ਬੁਲਾ ਕੇ ਕਮਰੇ ਵਿਚ ਬੰਨ੍ਹ ਦਿੱਤਾ, ਫਿਰ ਕਾਲਾ ਜਾਦੂ ਜਾਣਦੀ ਔਰਤ ਨੇ ਪਤੀ ਨਾਲ ਮਿਲ ਕੇ ਕੀਤੀਆਂ ਦਰਿੰਦਗੀਆਂ ਦੀਆਂ ਹੱਦਾਂ ਪਾਰ
October 12, 2022
Voice of Punjab
ਪੋਰਨ ਫਿਲਮਾਂ ਵਿਚ ਕੰਮ ਕਰਨ ਬਦਲੇ ਦਿੱਤਾ 10 ਲੱਖ ਦਾ ਆਫਰ, ਦੋ ਔਰਤਾਂ ਨੂੰ ਬੁਲਾ ਕੇ ਕਮਰੇ ਵਿਚ ਬੰਨ੍ਹ ਦਿੱਤਾ, ਫਿਰ ਕਾਲਾ ਜਾਦੂ ਜਾਣਦੀ ਔਰਤ ਨੇ ਪਤੀ ਨਾਲ ਮਿਲ ਕੇ ਕੀਤੀਆਂ ਦਰਿੰਦਗੀਆਂ ਦੀਆਂ ਹੱਦਾਂ ਪਾਰ
ਨੈਸ਼ਨਲ (ਵੀਓਪੀ ਬਿਊਰੋ) ਪੋਰਨ ਫਿਲਮਾਂ ਵਿਚ ਕੰਮ ਕਰਨ ਦੇ ਬਦਲੇ 10 ਲੱਖ ਦਾ ਆਫਰ ਦੇ ਕੇ ਦੋ ਔਰਤਾਂ ਨੂੰ ਝਾਂਸੇ ਵਿਚ ਲੈ ਲਿਆ ਗਿਆ। ਜਦੋਂ ਉਹ ਦੋਵੇਂ ਦੱਸੀ ਥਾਂ ਉਤੇ ਪਹੁੰਚੀਆਂ ਤਾਂ ਉਨ੍ਹਾਂ ਨੂੰ ਬੈੱਡ ਨਾਲ ਬੰਨ੍ਹ ਦਿੱਤਾ ਗਿਆ । ਇਸ ਤੋਂ ਬਾਅਦ ਤਾਂ ਦਰਿੰਦਗੀਆਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਕ ਵਿਆਹੇ ਜੋੜੇ ਨੇ। ਜੋੜੇ ਵਿਚੋਂ ਪਤਨੀ ਕਾਲਾ ਜਾਦੂ ਤੇ ਕਰਮਕਾਡਾਂ ਵਿਚ ਮਾਹਰ ਮੰਨੀ ਜਾ ਰਹੀ ਹੈ। ਦਰਅਸਲ, ਉਕਤ ਜੋੜਾ ਇਹ ਸਭ ਕੁਝ ਆਪਣੀ ਮਨੋਕਾਮਨਾ ਧੰਨ ਲਾਭ ਨੂੰ ਪੂਰਾ ਕਰਨ ਔਰਤਾਂ ਦੀ ਬਲੀ ਦੇ ਰਿਹਾ ਸੀ।
ਮਾਮਲਾ ਕੇਰਲ ਦੇ ਪਠਾਨਮਥਿੱਟਾ ਜ਼ਿਲ੍ਹੇ ਦੇ ਤਿਰੂਵੱਲਾ ਦਾ ਹੈ। ਜਿਥੇ ਦੋ ਔਰਤਾਂ ਗਾਇਬ ਹੋ ਗਈਆਂ। ਸ਼ਿਕਾਇਤ ਪੁਲਿਸ ਕੋਲ ਪਹੁੰਚੀ ਤਾਂ ਬਲੀ ਦੇ ਮਾਮਲੇ ਵਿੱਚ ਕਈ ਹੈਰਾਨ ਕਰਨ ਵਾਲੇ ਰਾਜ਼ ਸਾਹਮਣੇ ਆ ਰਹੇ ਹਨ। ਪੁਲਿਸ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਰਨ ਵਾਲੀਆਂ ਦੋਵੇਂ ਔਰਤਾਂ ਨੂੰ ਪੋਰਨ ਫਿਲਮਾਂ ‘ਚ ਕੰਮ ਕਰਨ ਦਾ ਲਾਲਚ ਦੇ ਕੇ ਬੁਲਾਇਆ ਗਿਆ ਸੀ। ਪੁਲਿਸ ਮੁਤਾਬਕ ਤ੍ਰਿਸ਼ੂਰ ਦੇ ਵਡਾਕਾਂਚੇਰੀ ਦੀ ਰਹਿਣ ਵਾਲੀ 49 ਸਾਲਾ ਰੋਜ਼ਲਿਨ ਮਨੁੱਖੀ ਬਲੀ ਦਾ ਪਹਿਲਾ ਸ਼ਿਕਾਰ ਹੋਈ ਸੀ। ਜਦੋਂ ਮੁਲਜ਼ਮ ਜੋੜੇ ਭਗਵਾਨ ਸਿੰਘ ਅਤੇ ਉਸ ਦੀ ਪਤਨੀ ਲੈਲਾ ਨੂੰ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਬਾਵਜੂਦ ਕੋਈ ਧਨ ਲਾਭ ਨਹੀਂ ਮਿਲਿਆ ਤਾਂ ਏਜੰਟ ਅਤੇ ਤੀਜੇ ਮੁਲਜ਼ਮ ਸ਼ਿਹਾਬ ਉਰਫ ਮੁਹੰਮਦ ਸ਼ਫੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇੱਕ ਹੋਰ ਮਨੁੱਖੀ ਬਲੀ ਦੇਣੀ ਪਵੇਗੀ, ਫਿਰ ਸਭ ਠੀਕ ਹੋਵੇਗਾ। ਉਨ੍ਹਾਂ ਦਾ ਦੂਜਾ ਸ਼ਿਕਾਰ 52 ਸਾਲਾ ਪਦਮਾ ਸੀ, ਜੋ ਤਾਮਿਲਨਾਡੂ ਦੇ ਧਰਮਪੁਰੀ ਜ਼ਿਲੇ ਦੇ ਪੇਨਾਗ੍ਰਾਮ ਦੀ ਮੂਲ ਨਿਵਾਸੀ ਸੀ। ਭਾਗਵਲ ਸਿੰਘ ਅਤੇ ਉਸਦੀ ਪਤਨੀ ਲੈਲਾ ਪਠਾਨਮਥਿੱਟਾ ਜ਼ਿਲ੍ਹੇ ਵਿੱਚ ਅਰਨਮੁਲਾ ਨੇੜੇ ਆਪਣੇ ਘਰ ਵਿੱਚ ਇੱਕ ਮਸਾਜ ਕੇਂਦਰ ਚਲਾਉਂਦੇ ਹਨ। ਕੋਚੀ ਦੇ ਪੁਲਿਸ ਕਮਿਸ਼ਨਰ ਸੀਐਚ ਨਾਗਰਾਜੂ ਦੇ ਅਨੁਸਾਰ, ਜੋੜੇ ਨੇ ਦੋਵਾਂ ਔਰਤਾਂ ਨੂੰ ਮਾਰ ਕੇ ਦਫਨਾ ਦਿੱਤਾ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਾਰੀਆਂ ਗਈਆਂ ਲਾਟਰੀ ਵੇਚਣ ਵਾਲੀ ਮਹਿਲਾ ਪਦਮਾ ਅਤੇ ਰੋਜਾਲੀ ਨੂੰ ਸ਼ਿਹਾਬ ਉਰਫ ਮੁਹੰਮਦ ਸ਼ਫੀ ਨੇ ਕਥਿਤ ਤੌਰ ‘ਤੇ ਅਸ਼ਲੀਲ ਫਿਲਮ ‘ਚ ਕੰਮ ਕਰਨ ਲਈ 10 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਜਦੋਂ ਕਿ ਇਲੰਠੂਰ ਸਥਿਤ ਮੁਲਜ਼ਮ ਜੋੜੇ ਭਗਵਾਨ ਸਿੰਘ ਅਤੇ ਲੈਲਾ ਦੇ ਘਰ ਪਹੁੰਚ ਕੇ ਦੋਵੇਂ ਔਰਤਾਂ ਨੂੰ ਬੈੱਡ ਨਾਲ ਬੰਨ੍ਹ ਦਿੱਤਾ ਗਿਆ। ਉਨ੍ਹਾਂ ਦਾ ਸਿਰ ਕਲਮ ਕਰਨ ਤੋਂ ਪਹਿਲਾਂ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਹਥੌੜੇ ਨਾਲ ਹਮਲਾ ਕੀਤਾ ਗਿਆ ਸੀ। ਲੈਲਾ ਨੇ ਕਥਿਤ ਤੌਰ ‘ਤੇ ਦੋਵਾਂ ਦਾ ਸਿਰ ਕਲਮ ਕਰ ਦਿੱਤਾ।
ਭਗਵਾਨ ਸਿੰਘ ਇੱਕ ਪਰੰਪਰਾਗਤ ਵੈਦ ਹੈ। ਸ਼ਿਹਾਬ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਹੈ। ਉਸ ਨੇ ਸ਼੍ਰੀਦੇਵੀ ਦੇ ਨਾਂ ‘ਤੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਣਾ ਕੇ ਭਗਵਾਨ ਅਤੇ ਲੈਲਾ ਨਾਲ ਦੋਸਤੀ ਕੀਤੀ। ਉਸ ਨੇ ਇਕ ਹੋਰ ਫਰਜ਼ੀ ਨਾਂ ਰਸ਼ੀਦ (ਇਹ ਵੀ ਉਹ ਹੀ ਸੀ) ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਉਸ ਕੋਲ ਸੁਪਰ ਪਾਵਰ ਹੈ। ਜੇ ਉਹ ਰਾਸ਼ਿਦ ਨੂੰ ਖੁਸ਼ ਕਰਦੇ ਹਨ, ਤਾਂ ਪੈਸਿਆਂ ਦੀ ਬਰਸਾਤ ਹੋ ਜਾਵੇਗੀ। ਫਿਰ ਸ਼ਿਹਾਬ ਜੋੜੇ ਨੂੰ ਮਿਲਦਾ ਹੈ ਅਤੇ ਆਪਣੀ ਜਾਣ-ਪਛਾਣ ਰਾਸ਼ਿਦ ਦੇ ਰੂਪ ਵਿੱਚ ਕਰਾਉਂਦਾ ਹੈ। ਸ਼ਿਹਾਬ ਨੇ ਜੋੜੇ ‘ਤੇ ਅਜਿਹਾ ਜਾਦੂ ਕੀਤਾ ਕਿ ਉਸ ਦੇ ਕਹਿਣ ‘ਤੇ ਲੈਲਾ ਆਪਣੇ ਪਤੀ ਦੇ ਸਾਹਮਣੇ ਉਸ (ਸ਼ਿਹਾਬ) ਨਾਲ ਸਰੀਰਕ ਸਬੰਧ ਬਣਾਉਣ ਲਈ ਰਾਜ਼ੀ ਹੋ ਗਈ। ਇਸ ਤੋਂ ਬਾਅਦ ਸ਼ਿਹਾਬ ਅਗਸਤ ‘ਚ ਰੋਜ਼ਲਿਨ ਨਾਲ ਜੋੜੇ ਦੇ ਘਰ ਪਹੁੰਚਿਆ। ਉਸ ਨੇ ਸਾਫਟ ਪੋਰਨ ਫਿਲਮ ਦੀ ਸ਼ੂਟਿੰਗ ਦੇ ਬਹਾਨੇ ਰੋਜ਼ਲਿਨ ਨੂੰ ਬੈੱਡ ‘ਤੇ ਬਿਠਾ ਦਿੱਤਾ ਅਤੇ ਫਿਰ ਉਸ ਨੂੰ ਬੰਨ੍ਹ ਦਿੱਤਾ। ਫਿਰ ਹਥੌੜੇ ਨਾਲ ਉਸ ਦਾ ਸਿਰ ਫੋੜ ਦਿੱਤਾ। ਲੈਲਾ ਨੇ ਤਲਵਾਰ ਨਾਲ ਉਸਦੀ ਗਰਦਨ ਵੱਢ ਦਿੱਤੀ। ਉਸ ਨੇ ਚਾਕੂ ਨਾਲ ਉਸ ਦੇ ਗੁਪਤ ਅੰਗ ‘ਤੇ ਵਾਰ ਕੀਤਾ। ਇਸ ਤੋਂ ਬਾਅਦ ਲਾਸ਼ ਨੂੰ ਬਾਹਰ ਦਫਨਾਇਆ ਗਿਆ। ਹਾਲਾਂਕਿ ਇਸ ਦੇ ਬਾਵਜੂਦ ਜਦੋਂ ਇਸ ਜੋੜੇ ਨੂੰ ਕੋਈ ਆਰਥਿਕ ਲਾਭ ਨਾ ਮਿਲਿਆ ਤਾਂ ਪਦਮਾ (52) ਨੂੰ ਵੀ ਉਸੇ ਬੁਖਲਾਹਟ ‘ਤੇ ਬੁਲਾ ਕੇ ਬਲੀ ਦਿੱਤੀ ਗਈ।
ਕੋਚੀ ਦੇ ਪੁਲਿਸ ਕਮਿਸ਼ਨਰ ਨਾਗਰਾਜੂ ਨੇ ਕਿਹਾ, ਏਰਨਾਕੁਲਮ ਪੁਲਿਸ ਨੇ 27 ਸਤੰਬਰ ਨੂੰ 49 ਸਾਲਾ ਔਰਤ ਰੋਜ਼ਲਿਨ ਦੇ ਲਾਪਤਾ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ। ਤਿਰੂਵਾਲਾ ਵਿੱਚ ਮੋਬਾਈਲ ਕਾਲ ਟਾਵਰ ਦੀ ਲੋਕੇਸ਼ਨ ਤੋਂ ਪਤਾ ਲੱਗਿਆ ਕਿ ਉਹ ਏਜੰਟ ਸ਼ਿਹਾਬ ਦੇ ਸੰਪਰਕ ਵਿੱਚ ਸੀ। ਇਸ ਘਟਨਾ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੁੱਖ ਮੰਤਰੀ ਪਿਨਾਰਾਈ ਵਿਜਯਨ ਫਿਲਹਾਲ ਲੰਡਨ ‘ਚ ਹਨ। ਉਨ੍ਹਾਂ ਕਿਹਾ ਕਿ ਇਹ ਘਟਨਾ ਹੈਰਾਨ ਕਰਨ ਵਾਲੀ ਹੈ। ਖਬਰਾਂ ਮੁਤਾਬਕ ਸ਼ਫੀ ਐਸਆਰਐਮ ਰੋਡ, ਏਰਨਾਕੁਲਮ ਦਾ ਰਹਿਣ ਵਾਲਾ ਹੈ। ਜੋੜੇ ਨੇ ਜਾਦੂ-ਟੂਣੇ ਦੀ ਰਸਮ ਦੇ ਤਹਿਤ ਦੋਵਾਂ ਔਰਤਾਂ ਦੀ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ ਹੈ।
Post navigation
ਕੱਪੜਾ ਵਪਾਰੀ ਦੇ ਕਤਲ ਦੀ ਵੀਡੀਓ ਸ਼ੇਅਰ ਕਰ ਕੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਹਾਲਾਤ ਉਤੇ ਬਿਕਰਮ ਮਜੀਠੀਆ ਨੇ ਘੇਰੀ ‘ਬਦਲਾਅ ਵਾਲੀ ਸਰਕਾਰ’, ਬੋਲੇ, ਇਹ ਹਾਲ ਨੇ ਪੰਜਾਬ ਦੇ
ਡੇਰਾ ਸੱਚਾ ਸੌਦਾ ਵਿਚ ਹਨੀਪ੍ਰੀਤ ਨੂੰ ਲੈ ਕੇ ਵੱਡੀ ਸਾਜ਼ਿਸ਼ ! ਗੁਪਤ ਤਰੀਕੇ ਨਾਲ ਬਣਾਇਆ ਜਾ ਰਿਹੈ ‘ਵਾਰਿਸ’,
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us