ਵੱਡੀ ਲਾਪਰਵਾਹੀ ਕਾਰਨ ਕੀੜੇ ਖਾ ਗਏ ਵਿਆਹੁਤਾ ਦੀ ਦੇਹ, ਫਿਰ ਹੋਇਆ ਪਿੱਟ ਸਿਆਪਾ

ਵੱਡੀ ਲਾਪਰਵਾਹੀ ਕਾਰਨ ਕੀੜੇ ਖਾ ਗਏ ਵਿਆਹੁਤਾ ਦੀ ਦੇਹ, ਫਿਰ ਹੋਇਆ ਪਿੱਟ ਸਿਆਪਾ


ਜਗਰਾਓਂ (ਵੀਓਪੀ ਬਿਊਰੋ) ਸਿਵਲ ਹਸਪਤਾਲ ਲਾਪਰਵਾਹੀਆਂ ਤੇ ਕਾਰਨਾਮਿਆਂ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ। ਹੁਣ ਵੱਡੀ ਲਾਪਰਵਾਹੀ ਦਾ ਮਾਮਲਾ ਜਗਰਾਓਂ ਵਿਚ ਸਾਹਮਣੇ ਆਇਆ ਹੈ।
ਜਗਰਾਓਂ ਪੁਲਿਸ ਤੇ ਸਿਵਲ ਹਸਪਤਾਲ ਦੀ ਲਾਪਰਵਾਹੀ ਕਾਰਨ ਵਿਆਹੁਤਾ ਦੀ ਲਾਸ਼ ਨੂੰ ਕੀੜੇ ਖਾ ਗਏ। ਇਹ ਵੇਖ ਕੇ ਪੀਡ਼ਤ ਪਰਿਵਾਰ ਆਪਾ ਗੁਆ ਬੈਠਾ ਤੇ ਉਨ੍ਹਾਂ ਪੁਲਿਸ ਤੇ ਸਿਵਲ ਹਸਪਤਾਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਡ਼ਕ ਜਾਮ ਕਰ ਦਿੱਤੀ। ਵੱਡੀ ਗਿਣਤੀ ’ਚ ਪੀੜਤ ਪਰਿਵਾਰ ਨਾਲ ਪੁੱਜੀਆਂ ਔਰਤਾਂ ਨੇ ਵੀ ਪਿੱਟ-ਸਿਆਪਾ ਕਰਦਿਆਂ ਰੋਸ ਪ੍ਰਗਟਾਇਆ।
ਜਾਣਕਾਰੀ ਅਨੁਸਾਰ ਜਗਰਾਓਂ ਦੀ ਇੰਦਰਾ ਕਾਲੋਨੀ ਵਾਸੀ ਕੁਲਵਿੰਦਰ ਕੌਰ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ ਪਿੰਡ ਗਗੜਾ ਦੇ ਬਚਿੱਤਰ ਸਿੰਘ ਨਾਲ 10 ਦਸੰਬਰ, 2018 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਪਰਿਵਾਰਕ ਝਗਡ਼ਾ ਸ਼ੁਰੂ ਹੋ ਗਿਆ। ਇਸ ਦੇ ਪਿੱਛੇ ਪੀਡ਼ਤ ਪਰਿਵਾਰ ਦਾ ਦੋਸ਼ ਸੀ ਕਿ ਪੂਜਾ ਦੇ ਪਤੀ ਬਚਿੱਤਰ ਸਿੰਘ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸਨ। 7 ਅਕਤੂਬਰ ਨੂੰ ਪੂਜਾ ਅਚਾਨਕ ਘਰੋਂ ਲਾਪਤਾ ਹੋ ਗਈ ਜਿਸ ਦਾ ਪਤਾ ਲੱਗਦੇ ਹੀ ਪੀਡ਼ਤ ਪਰਿਵਾਰ ਨੇ 7 ਅਕਤੂਬਰ ਦੀ ਸ਼ਾਮ ਨੂੰ ਹੀ ਥਾਣਾ ਸਿਟੀ ਵਿਖੇ ਪੂਜਾ ਦੀ ਲਾਪਤਾ ਦੀ ਸ਼ਿਕਾਇਤ ਕਰ ਦਿੱਤੀ। ਇਸੇ ਦੌਰਾਨ ਸਿਟੀ ਪੁਲਿਸ ਨੇ ਇਕ ਦਿਨ ਪਹਿਲਾਂ ਅਲੀਗਡ਼੍ਹ ਪਿੰਡ ਨੇਡ਼ੇ ਰਸਤੇ ਵਿਚ 6 ਅਕਤੂਬਰ ਨੂੰ ਬਰਾਮਦ ਹੋਈ ਅਣਪਛਾਤੀ ਲਾਸ਼ ਬਾਰੇ ਪੀੜਤ ਪਰਿਵਾਰ ਨਾਲ ਗੱਲ ਹੀ ਨਾ ਕੀਤੀ। ਅਖੀਰ 10 ਅਕਤੂਬਰ ਨੂੰ ਪੀਡ਼ਤ ਪਰਿਵਾਰ ਥਾਣਾ ਸਿਟੀ ਦੀ ਪੁਲਿਸ ਨੂੰ ਮਿਲੀ ਉਕਤ ਅਣਪਛਾਤੀ ਲਾਸ਼ ਸਿਵਲ ਹਸਪਤਾਲ ਵਿਚ ਦੇਖਣ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਹੋਸ਼ ਉਡ ਗਏ। ਉਸ ਲਾਸ਼ ਵਿਚ ਸੈਂਕਡ਼ਿਆਂ ਦੀ ਤਾਦਾਦ ਵਿਚ ਕੀਡ਼ੇ ਚੱਲ ਰਹੇ ਸਨ ਅਤੇ ਕੀਡ਼ਿਆਂ ਨੇ ਲਾਸ਼ ਨੂੰ ਬੁਰੀ ਤਰ੍ਹਾਂ ਖਾ ਲਿਆ ਸੀ।
ਇਸ ਮੌਕੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਜਗਰਾਓਂ ਪੁਲਿਸ ਦੀ ਲਾਪਰਵਾਹੀ ਨੇ ਵਿਆਹੁਤਾ ਦੀ ਜਾਨ ਲੈ ਲਈ। ਜੇ ਪੁਲਿਸ ਪਹਿਲੀ ਦਰਖਾਸਤ ’ਤੇ ਹੀ ਕਾਰਵਾਈ ਕਰ ਲੈਂਦੀ ਤਾਂ ਅੱਜ ਇਹ ਦਿਨ ਨਹੀਂ ਦੇਖਣਾ ਪੈਣਾ ਸੀ। ਸਿਵਲ ਹਸਪਤਾਲ ਨੇ ਪੀਡ਼ਤਾ ਦੀ ਲਾਸ਼ ਨੂੰ ਖਰਾਬ ਫਰਿੱਜ ਵਿਚ ਰੱਖ ਕੇ ਖਰਾਬ ਕਰ ਦਿੱਤਾ। ਕੀੜਿਆਂ ਵੱਲੋਂ ਖਾਧੀ ਲਾਸ਼ ਮੌਜੂਦਾ ਸਿਸਟਮ ਦੇ ਮੂੰਹ ’ਤੇ ਵੀ ਚਪੇੜ ਹੈ। ਅਜਿਹੇ ਰਾਜ-ਭਾਗ ਵਿਚ ਵੱਡੀਆਂ ਅਸਾਮੀਆਂ ’ਤੇ ਬੈਠੀ ਅਫਸਰਸ਼ਾਹੀ ਦੀ ਮਨਮਰਜ਼ੀ ਕਾਰਨ ਇਨਸਾਨ ਦੀ ਲਾਸ਼ ਵੀ ਰੁਲ਼ ਰਹੀ ਹੈ।

error: Content is protected !!