ਸਤਲੁਜ ਪ੍ਰੈੱਸ ਕਲੱਬ ਚ ਪੁੱਜੀ ਉੱਘੀ ਪੰਜਾਬੀ ਫਿਲਮਾਂ ਦੀ ਹੀਰੋਇਨ ਅਦਿੱਤੀ ਆਰਿਆ

ਸਤਲੁਜ ਪ੍ਰੈੱਸ ਕਲੱਬ ਚ ਪੁੱਜੀ ਉੱਘੀ ਪੰਜਾਬੀ ਫਿਲਮਾਂ ਦੀ ਹੀਰੋਇਨ ਅਦਿੱਤੀ ਆਰਿਆ

ਕਿਹਾ ਫ਼ਿਲਮਾਂ ਜ਼ਿੰਦਗੀ ਨੂੰ ਦਿੰਦੀਆਂ ਹਨ ਸੇਧ, ਯੂਥ ਨੂੰ ਸਾਂਭ ਰਹੀ ਹਨ ਇੰਡਸਟਰੀ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) –

ਫਿਲਮਾਂ ਹਮੇਸ਼ਾਂ ਸਾਨੂੰ ਸੇਧ ਦਿੰਦੀਆਂ ਅਤੇ ਜੀਵਨ ਜਾਚ ਸਿਖਾਉਂਦੀਆਂ ਹਨ। ਫ਼ਿਲਮਾਂ ਰਾਹੀਂ ਸਮਾਜ ਸੁਧਾਰਨ ਵਿਚ ਵੱਡਾ ਰੋਲ ਅਦਾ ਕੀਤਾ ਜਾ ਸਕਦਾ ਹੈ। ਇਹਨਾ ਗੱਲਾਂ ਦਾ ਪ੍ਰਗਟਾਵਾ ਮਿਸ ਫੈਮਿਨਾ ਇੰਡੀਆ ਰਹੇ ਚੁੱਕੀ, ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਫਿਲਮ ” ਖਾਓ ਪੀਓ ਐਸ਼ ਕਰੋ” ਦੀ ਹੀਰੋਇਨ ਅਤੇ ਗਾਇਕਾ ਅਦਿੱਤੀ ਆਰਿਆ ਨੇ ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਕੀਤਾ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਦਿੱਤੀ ਨੇ ਕਿਹਾ ਕਿ ਉਹ ਅਜਿਹੇ ਪਰਿਵਾਰ ਤੋਂ ਹੈ ਜਿੰਨ੍ਹਾ ਦਾ ਫ਼ਿਲਮਾਂ ਨਾਲ ਦੂਰ ਦੂਰ ਦਾ ਵੀ ਵਾਹ ਵਾਸਤਾ ਨਹੀਂ ਸੀ ਪਰ ਓਸਦੀ ਲਗਨ ਅਤੇ ਸੋਚ ਨੇ ਏਥੋਂ ਤੱਕ ਪਹੁੰਚਾ ਦਿੱਤਾ।

ਅਦਿੱਤੀ ਆਰਿਆ ਉਕਤ ਫਿਲਮ ਤੋਂ ਇਲਾਵਾ ਬਤੌਰ ਹੀਰੋਇਨ ‘ਆਪੇ ਪੈਣ ਸਿਆਪੇ, ਗਾਇਕ ਕੁਲਵਿੰਦਰ ਬਿੱਲਾ ਦੇ ਗੀਤ ‘ਲਵ ਸਟੋਰੀ, ਤਰਸੇਮ ਜੱਸੜ ਦੇ ਗੀਤ ‘ ਰੈਂਗਲਰ, ਰਣਜੀਤ ਬਾਵਾ ਦੇ ਗੀਤਾਂ ਘੁੰਗਰੂ ਤੇ ਫੁਲਕਾਰੀ ਵਿਚ ਬਤੌਰ ਮਾਡਲ ਵੀ ਆ ਚੁੱਕੀ ਹੈ। ਅਦਿੱਤੀ ਆਰਿਆ ਨੇ ਦੱਸਿਆ ਕਿ ਹੁਣ ਓਸ ਦੀ ਬਾਲੀਵੱਡ ਮੂਵੀ – ਬੈਡ ਰੈਬਿਟ ਆ ਰਹੀ ਹੈ। ਪੇਸ਼ੇ ਵਜੋਂ ਵਕੀਲ ਅਦਿੱਤੀ ਆਰਿਆ ਦੀ ਆਪਣੀ ਆਵਾਜ਼ ਵਿਚ ਗੀਤ ” ਮੇਹਰਬਾਨੀ ” ਰਿਲੀਜ਼ ਹੋ ਚੁੱਕਾ ਹੈ ਅਤੇ ਅਗਲੇ ਗੀਤ ਦੀ ਤਿਆਰੀ ਚੱਲ ਰਹੀ ਹੈ।
ਫਿਰੋਜ਼ਪੁਰ ਦੇ ਸਕੂਲਾਂ ਸਿਟੀ ਹਾਰਟ ਸਕੂਲ ਮਮਦੋਟ, ਮਾਨਵਤਾ ਪਬਲਿਕ ਸਕੂਲ ਅਤੇ ਸ਼ਹੀਦ ਭਗਤ ਸਿੰਘ ਸਕੂਲ ਵਾਹਕਾ, ਆਈਲੈਟਸ ਸੈਂਟਰ ਬ੍ਰਿਲੀਆਂਟ ਲਰਨਿੰਗ ਇੰਸਟੀਚਿਊਟ, ਵੀਜ਼ਾ ਐਕਸਪੈਂਡੀਸ਼ਨ ਸੈਂਟਰ ਵਿਖੇ ਵੀ ਬੱਚਿਆਂ ਦੇ ਰੂ ਬ ਰੂ ਹੋਈ ਅਤੇ ਬੱਚਿਆਂ ਨੂੰ ਅਦਾਕਾਰੀ ਲਾਈਨ ਦੇ ਤਜ਼ੁਰਬੇ ਸ਼ੇਅਰ ਕਰਦਿਆਂ ਇਸ ਫੀਲਡ ਵਿਚ ਆਉਣ ਲਈ ਪ੍ਰੇਰਿਆ।

ਅਦਿੱਤੀ ਨੇ ਇਹ ਵੀ ਕਿਹਾ ਕਿ ਪੰਜਾਬੀ ਇੰਡਸਟਰੀ ਦੀ ਚੁਫੇਰੇ ਤੂਤੀ ਬੋਲ ਰਹੀ ਹੈ। ਓਹਨੇ ਕਿਹਾ ਕਿ ਅੱਜ ਬਾਲੀਵੁੱਡ ਵੀ ਪੰਜਾਬੀ ਇੰਡਸਟਰੀ ਵੱਲ ਆਉਣ ਲਈ ਕਾਹਲਾ ਹੈ। ਓਹਨਾ ਇਹ ਵੀ ਕਿਹਾ ਕਿ ਪੰਜਾਬੀਆਂ ਦਾ ਹਿੰਦੀ ਗੀਤਾਂ ਵਿਚ ਵੱਜਦਾ ਢੋਲ ਸੁਣ ਕੇ ਮਾਣ ਹੁੰਦਾ ਹੈ ਕਿ ਪੰਜਾਬੀ ਹੈ।
ਸਤਲੁਜ ਪ੍ਰੈੱਸ ਕਲੱਬ ਵਿਖੇ ਪੁੱਜਣ ‘ਤੇ ਅਦਿੱਤੀ ਆਰਿਆ ਦਾ ਸਮੂਹ ਕਲੱਬ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਓਹਨਾ ਨਾਲ ਡਾਇਰੈਕਟਰ ਪ੍ਰਭਜੋਤ ਸਿੰਘ ਵੀ ਹਾਜ਼ਿਰ ਸਨ।

error: Content is protected !!