ਸਿੱਧੂ ਮੂਸੇਵਾਲਾ ਦੇ ਕਤਲ ਲਈ ਕਿੱਥੋਂ ਲਿਆਂਦੇ ਗਏ ਹਥਿਆਰ, ਕਿੰਨੇ ਮੁਹੱਈਆ ਕਰਵਾਏ, ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਖੋਲ੍ਹੇ ਸਾਰੇ ਭੇਤ

ਸਿੱਧੂ ਮੂਸੇਵਾਲਾ ਦੇ ਕਤਲ ਲਈ ਕਿੱਥੋਂ ਲਿਆਂਦੇ ਗਏ ਹਥਿਆਰ, ਕਿੰਨੇ ਮੁਹੱਈਆ ਕਰਵਾਏ, ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਖੋਲ੍ਹੇ ਸਾਰੇ ਭੇਤ

ਪੰਜਾਬ (ਵੀਓਪੀ ਬਿਊਰੋ) ਨਾਮੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿਚ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਵਰਤੇ ਗਏ ਹਥਿਆਰਾਂ ਦਾ ਪ੍ਰਬੰਧ ਕਿੱਥੋਂ ਤੇ ਕਿਸ ਦੇ ਕਹਿਣ ਉਤੇ ਕਿੰਨੇ ਕੀਤਾ, ਇਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਹਨ।


ਸੂਤਰਾਂ ਮੁਤਾਬਕ ਲੁਧਿਆਣਾ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਵਰਤੇ ਗਏ ਹਥਿਆਰ ਇਸ ਵਾਰਦਾਤ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਹਿਣ ’ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਹੀ ਲੁਧਿਆਣਾ ਤੋਂ ਸਪਲਾਈ ਕਰਵਾਏ ਸਨ।
ਉਸ ਨੇ ਇਹ ਹਥਿਆਰ ਆਪਣੇ ਨਜ਼ਦੀਕੀ ਸਾਥੀ ਸੰਦੀਪ ਕਾਹਲੋਂ ਤੇ ਬਲਦੇਵ ਚੌਧਰੀ ਰਾਹੀਂ ਸਪਲਾਈ ਕਰਵਾਏ ਸਨ। ਜੱਗੂ ਦੇ ਖਾਸਮ-ਖਾਸ ਗੈਂਗਸਟਰ ਮਨੀ ਰਈਆ ਅਤੇ ਸੰਦੀਪ ਤੂਫਾਨ ਨੇ ਹਥਿਆਰ ਬਠਿੰਡਾ ਪਹੁੰਚਾਏ ਤੇ ਅੱਗੇ ਸ਼ਾਰਪਸ਼ੂਟਰਾਂ ਨੂੰ ਹਥਿਆਰ ਦਿੱਤੇ ਸਨ। ਪੁਲਿਸ ਹੁਣ ਮੁੜ ਪੁੱਛ-ਪੜਤਾਲ ਲਈ ਬਲਦੇਵ ਚੌਧਰੀ, ਸੰਦੀਪ ਕਾਹਲੋਂ ਤੇ ਹੋਰ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਵਿੱਚ ਹੈ।

ਦੱਸ ਦਈਏ ਕਿ ਕਮਿਸ਼ਨਰੇਟ ਪੁਲਿਸ ਨੇ ਹਥਿਆਰ ਸਪਲਾਈ ਮਾਮਲੇ ਵਿੱਚ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਸੀ। ਉਸ ਤੋਂ ਖਰੜ ਸਥਿਤ ਏਜੀਟੀਐਫ ਸੈਂਟਰ ਵਿੱਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਧਰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸਾਜਿਸ਼ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੁੱਧਵਾਰ ਖਰੜ ਏਜੀਟੀਐਫ ਸੈਂਟਰ ਤੋਂ ਲੁਧਿਆਣਾ ਅਦਾਲਤ ਵਿੱਚ ਪੇਸ਼ ਕਰਨ ਲਈ ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ। ਜਲੰਧਰ ਤੇ ਮੋਗਾ ਦੀ ਪੁਲਿਸ ਵੀ ਉਸ ਦਾ ਰਿਮਾਂਡ ਲੈਣ ਲਈ ਅਦਾਲਤ ਵਿੱਚ ਮੌਜੂਦ ਸੀ। ਅਦਾਲਤ ਨੇ ਲਾਰੈਂਸ ਨੂੰ ਮੋਗਾ ਪੁਲਿਸ ਕੋਲ ਰਿਮਾਂਡ ’ਤੇ ਭੇਜ ਦਿੱਤਾ।ਪੁਲਿਸ ਲਗਾਤਾਰ ਇਨ੍ਹਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਤੇ ਨਿੱਤ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ।

error: Content is protected !!