ਭੂਤ ਕੱਢਦੇ-ਕੱਢਦੇ ਮਾਰ ਦਿੱਤੀ ਮਾਸੂਮ, ਪਿਓ ਤੇ ਚਾਚੇ ਦਾ ਕਾਰਨਾਮਾ, ਦਿੱਤੇ ਖੌਫਨਾਕ ਤਸੀਹੇ

ਭੂਤ ਕੱਢਦੇ-ਕੱਢਦੇ ਮਾਰ ਦਿੱਤੀ ਮਾਸੂਮ, ਪਿਓ ਤੇ ਚਾਚੇ ਦਾ ਕਾਰਨਾਮਾ, ਦਿੱਤੇ ਖੌਫਨਾਕ ਤਸੀਹੇ


ਨੈਸ਼ਨਲ ਡੈਸਕ : ਗਿਰ-ਸੋਮਨਾਥ ਜ਼ਿਲ੍ਹੇ ਦੇ ਪਿੰਡ ਧਾਵਾ ਵਿਚ ਸੂਰਤ ਦੇ ਇੱਕ ਵਪਾਰੀ ਨੇ 14 ਸਾਲਾ ਧੀ ਨੂੰ ਕਥਿਤ ਤੌਰ ‘ਤੇ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਸ ਦੇ ਪਿਤਾ ਤੇ ਚਾਚੇ ਦਾ ਮੰਨਣਾ ਸੀ ਕਿ ਬੱਚੀ ਉਤੇ ਦੁਸ਼ਟ ਆਤਮਾਵਾਂ ਦਾ ਸਾਇਆ ਸੀ। ਅਜਿਹੇ ‘ਚ ਲੜਕੀ ਨੂੰ ਗੰਨੇ ਦੇ ਖੇਤ ‘ਚ ਬੰਨ੍ਹ ਕੇ ਕੁੱਟਿਆ ਗਿਆ। ਉਸ ਨੂੰ ਭੁੱਖਾ ਰੱਖਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੂੰ ਤੰਤਰ-ਮੰਤਰ ਵਿੱਚ ਵਿਸ਼ਵਾਸ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਭੂਤ ਤਾਂਤਰਿਕ ਰਸਮਾਂ ਅਤੇ ਕੁੱਟਮਾਰ ਕਰਕੇ ਭੱਜ ਜਾਏਗਾ। ਜਦੋਂ ਬੱਚੀ ਦੀ ਮਾਂ ਅਤੇ ਨਾਨੇ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਐੱਫ.ਆਈ.ਆਰ. ਦਰਜ ਕਰਵਾਈ ਤਾਂ ਮਾਮਲਾ ਸਾਹਮਣੇ ਆਇਆ।


ਪੁਲਿਸ ਮੁਤਾਬਕ ਮ੍ਰਿਤਕਾ ਧੈਰਿਆ (14) 9ਵੀਂ ਜਮਾਤ ਵਿਚ ਪੜ੍ਹਦੀ ਸੀ ਤੇ ਕਰੀਬ ਇਕ ਸਾਲ ਤੋਂ ਆਪਣੇ ਤਾਏ ਦਿਲੀਪ ਅਕਬਰੀ ਦੇ ਘਰ ਧਾਵਾ ਪਿੰਡ ਵਿਚ ਰਹਿ ਰਹੀ ਸੀ। ਤਾਇਆ ਤੰਤਰ-ਮੰਤਰ ‘ਚ ਵਿਸ਼ਵਾਸ ਰੱਖਦਾ ਸੀ। 1 ਅਕਤੂਬਰ ਨੂੰ ਉਸ ਨੇ ਹੀ ਸੂਰਤ ਦੇ ਰਹਿਣ ਵਾਲੇ ਆਪਣੇ ਭਰਾ ਭਾਵੇਸ਼ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੀ ਧੀ ਧੈਰਿਆ ਉਤੇ ਭੂਤ ਦਾ ਸਾਇਆ ਹੈ। ਪਿਤਾ ਸੂਰਤ ਤੋਂ ਧਾਵਾ ਪਹੁੰਚਿਆ। 1 ਅਕਤੂਬਰ ਨੂੰ ਦਿਲੀਪ ਅਤੇ ਭਾਵੇਸ਼ ਧੈਰਿਆ ਨੂੰ ਪਿੰਡ ਦੇ ਗੰਨੇ ਦੇ ਖੇਤ ‘ਚ ਲੈ ਗਏ ਅਤੇ ਉੱਥੇ ਉਸ ਨੂੰ ਬੰਨ੍ਹ ਦਿੱਤਾ। 2 ਦਿਨਾਂ ਬਾਅਦ ਦੋਵੇਂ ਭਰਾ ਫਿਰ ਖੇਤ ਵਿੱਚ ਪਹੁੰਚੇ ਅਤੇ ਧੈਰਿਆ ਦੀ ਕੁੱਟਮਾਰ ਕੀਤੀ। ਇਸ ‘ਤੇ ਧੈਰਿਆ ਬੇਸੁੱਧ ਹੋ ਗਈ।

ਦੋਵੇਂ ਭਰਾ ਉਸ ਨੂੰ ਉਸੇ ਹਾਲਤ ਵਿਚ ਛੱਡ ਕੇ ਘਰ ਆ ਗਏ। 5 ਅਕਤੂਬਰ ਨੂੰ ਉਹ ਫਿਰ ਖੇਤ ਗਏ ਤਾਂ ਦੇਖਿਆ ਕਿ ਬੇਟੀ ਉਸੇ ਹਾਲਤ ‘ਚ ਪਈ ਸੀ। ਫਿਰ ਵੀ ਉਨ੍ਹਾਂ ਨੇ ਕੁਝ ਨਹੀਂ ਕੀਤਾ। 7 ਅਕਤੂਬਰ ਨੂੰ ਸਵੇਰੇ 11 ਵਜੇ ਜਦੋਂ ਦੋਵੇਂ ਖੇਤ ਪਹੁੰਚੇ ਤਾਂ ਬੇਟੀ ਦੇ ਸਰੀਰ ‘ਚੋਂ ਬਦਬੂ ਆ ਰਹੀ ਸੀ। ਉਨ੍ਹਾਂ ਸੋਚਿਆ ਕਿ ਬੇਟੀ ਦੀ ਮੌਤ ਹੋ ਗਈ ਹੈ। ਦੋਵਾਂ ਨੇ ਉਸੇ ਰਾਤ ਬੇਟੀ ਦੀ ਲਾਸ਼ ਨੂੰ ਖੇਤ ਵਿੱਚ ਸਾੜ ਦਿੱਤਾ। ਅਗਲੇ ਦਿਨ ਸੂਰਤ ਵਿੱਚ ਰਹਿ ਰਹੀ ਲੜਕੀ ਦੀ ਮਾਂ ਨੂੰ ਧੀ ਦੀ ਮੌਤ ਦੀ ਸੂਚਨਾ ਦਿੱਤੀ ਗਈ। ਧੈਰਿਆ ਦੀ ਮਾਂ ਤੇ ਨਾਨੇ ਨੇ ਸ਼ੱਖ ਹੋਣ ਉਤੇ ਸ਼ੱਕ ਹੋਣ ‘ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਤੋਂ ਬਾਅਦ ਖੇਤ ‘ਚੋਂ ਕੁਝ ਸਾਮਾਨ ਅਤੇ ਧੀ ਦੀ ਸੜੀ ਲਾਸ਼ ਬਰਾਮਦ ਹੋਈ ਹੈ।ਪੁਲਿਸ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!