ਮੋਟਰਸਾਈਕਲ ਉਤੇ ਜਾਂਦੇ ਕਿਸਾਨ ਆਗੂ ਦੇ ਪੁੱਤਰ ਤੇ ਪੋਤੇ ਉਤੇ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਸਫਾਰੀ ਵਿਚ ਸਵਾਰ ਹੋ ਕੇ ਆਏ ਮੁਲਜ਼ਮ ਘਟਨਾ ਸੀਸੀਟੀਵੀ ਵਿਚ ਹੋਈ ਕੈਦ

ਮੋਟਰਸਾਈਕਲ ਉਤੇ ਜਾਂਦੇ ਕਿਸਾਨ ਆਗੂ ਦੇ ਪੁੱਤਰ ਤੇ ਪੋਤੇ ਉਤੇ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਸਫਾਰੀ ਵਿਚ ਸਵਾਰ ਹੋ ਕੇ ਆਏ ਮੁਲਜ਼ਮ ਘਟਨਾ ਸੀਸੀਟੀਵੀ ਵਿਚ ਹੋਈ ਕੈਦ

ਜਲੰਧਰ (ਵੀਓਪੀ ਬਿਊਰੋ)– ਜਲੰਧਰ ਵਿਚ ਇਕ ਕਿਸਾਨ ਆਗੂ ਦੇ ਪੁੱਤਰ ਤੇ ਪੋਤੇ ਉਤੇ ਸਫਾਰੀ ਗੱਡੀ ਵਿਚ ਆਏ ਅੱਧਾ ਦਰਜਨ ਤੋਂ ਵੱਧ ਹਮਲਾਵਰਾਂ ਨੇ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।ਉਹ ਮੋਟਰਸਾਈਕਲ ਉਤੇ ਜਾ ਰਹੇ ਸਨ ਕਿ ਸਫਾਰੀ ਵਿਚ ਆਏ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪਹੁੰਚੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ।


ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਰੁੜਕਾ ਕਲਾਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਕੰਗਣੀਵਾਲ ਦੇ ਪੁੱਤਰ ਸਰਬਜੀਤ ਸਿੰਘ (34) ਅਤੇ ਪੋਤਰੇ ਅਭਿਜੋਤ ਸਿੰਘ ’ਤੇ ਹਮਲਾਵਰਾਂ ਨੇ ਵੀਰਵਾਰ ਨੂੰ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਸਰਬਜੀਤ ਦੇ ਪੁੱਤ ਅਭਿਜੋਤ (7) ਵੱਲੋਂ ਰੌਲਾ ਪਾਉਣ ’ਤੇ ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਗੱਡੀ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਕਿਸਾਨ ਆਗੂ ਜਸਵੰਤ ਸਿੰਘ ਕੰਗਣੀਵਾਲ ਮੌਕੇ ’ਤੇ ਪਹੁੰਚੇ ਅਤੇ ਸਰਬਜੀਤ ਨੂੰ ਜੰਡਿਆਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਐੱਸਐੱਚਓ ਅਜਾਇਬ ਸਿੰਘ ਔਜਲਾ ਅਤੇ ਜੰਡਿਆਲਾ ਪੁਲਸ ਚੌਕੀ ਦੇ ਇੰਚਾਰਜ ਮਹਿੰਦਰ ਸਿੰਘ ਪਹਿਲਾਂ ਸਿਵਲ ਹਸਪਤਾਲ ਪਹੁੰਚੇ ਅਤੇ ਸਰਬਜੀਤ ਦੇ ਅਨਫਿੱਟ ਹੋਣ ਕਾਰਨ ਉਸ ਦੇ ਪਿਤਾ ਜਸਵੰਤ ਸਿੰਘ ਦੇ ਬਿਆਨ ਲਏ। ਐੱਸਐੱਚਓ ਔਜਲਾ ਨੇ ਆਪਣੀ ਟੀਮ ਨਾਲ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕੀਤੀ। ਉਧਰ, ਕੁਝ ਹਮਲਾਵਰ ਅਤੇ ਉਨ੍ਹਾਂ ਦੀ ਕਾਲੇ ਰੰਗ ਦੀ ਸਫਾਰੀ ਗੱਡੀ ਸੀਸੀਟੀਵੀ ਕੈਮਰੇ ਦੀ ਫੁਟੇਜ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਹਮਲਾਵਰਾਂ ਦੀ ਭਾਲ ਵਿਚ ਜੁੱਟ ਗਈ ਹੈ।


ਉਪਰੰਤ ਸਰਬਜੀਤ ਸਿੰਘ ਦੀ ਹਾਲਤ ਵਿਚ ਸੁਧਾਰ ਹੋਣ ’ਤੇ ਉਸ ਨੇ ਪੁਲਿਸ ਨੂੰ ਬਿਆਨ ਦਿੱਤੇ।ਉਸ ਨੇ ਦੱਸਿਆ ਕਿ ਉਹ ਦੁਪਹਿਰ 2.50 ਵਜੇ ਆਪਣੇ ਪੁੱਤਰ ਅਭਿਜੋਤ ਨਾਲ ਮੋਟਰਸਾਈਕਲ ’ਤੇ ਚਾਹ ਲੈ ਕੇ ਹਵੇਲੀ ਨੂੰ ਜਾ ਰਿਹਾ ਸੀ। ਜਦੋਂ ਕੰਗਣੀਵਾਲ ਦੇ ਅੱਡੇ ਨੇੜੇ ਪੁੱਜੇ ਤਾਂ ਉਥੇ ਪਹਿਲਾਂ ਤੋਂ ਖੜ੍ਹੇ 2 ਵਿਅਕਤੀਆਂ ਨੇ ਉਨ੍ਹਾਂ ’ਤੇ ਇੱਟਾਂ ਸੁੱਟੀਆਂ। ਕੁਝ ਮਿੰਟਾਂ ਵਿਚ ਹੀ ਇਕ ਕਾਲੇ ਰੰਗ ਦੀ ਸਫਾਰੀ ਗੱਡੀ ਆਈ, ਜਿਸ ਵਿਚੋਂ ਨਿਕਲੇ 4-5 ਲੋਕਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁੱਤਰ ਅਭਿਜੋਤ ਦੇ ਰੌਲਾ ਪਾਉਣ ’ਤੇ ਹਮਲਾਵਰ ਫ਼ਰਾਰ ਹੋ ਗਏ।ਹਮਲਾਵਰ ਸਰਬਜੀਤ ਦਾ ਪਰਸ ਵੀ ਲੈ ਗਏ।

error: Content is protected !!