ਜਲੰਧਰ ਦੀ ਸੜਕ ਉਤੇ ਕੁੜੀਆਂ ਦੀ ਜਾਨਲੇਵਾ ਸੈਲਫੀ, ਬਜ਼ੁਰਗ ਦੀ ਜਾਨ ਪਾ ਦਿੱਤੀ ਖਤਰੇ ਵਿਚ

ਜਲੰਧਰ ਦੀ ਸੜਕ ਉਤੇ ਕੁੜੀਆਂ ਦੀ ਜਾਨਲੇਵਾ ਸੈਲਫੀ, ਬਜ਼ੁਰਗ ਦੀ ਜਾਨ ਪਾ ਦਿੱਤੀ ਖਤਰੇ ਵਿਚ

ਜਲੰਧਰ (ਵੀਓਪੀ ਬਿਊਰੋ) ਸਮਾਰਟ ਫੋਨਾਂ ਉਤੇ ਸੈਲਫੀ ਲੈਣ ਦਾ ਟਰੈਂਡ ਕਈ ਵਾਰ ਜਾਨਲੇਵਾ ਸਾਬਿਤ ਹੋਇਆ ਹੈ। ਹੁਣ ਤਾਜਾ ਮਾਮਲਾ ਜਲੰਧਰ ਵਿਚ ਸਾਹਮਣੇ ਆਇਆ ਹੈ ਜਿਥੇ ਮੋਬਾਈਲ ‘ਤੇ ਲਈ ਗਈ ਸੈਲਫੀ ਨੇ ਬਜ਼ੁਰਗ ਦੀ ਜਾਨ ਖਤਰੇ ‘ਚ ਪਾ ਦਿੱਤੀ ਹੈ।

ਦਰਅਸਲ ਜਲੰਧਰ ਦੀ ਹੁਣ 66 ਫੁੱਟੀ ਰੋਡ ‘ਤੇ ਐਕਟਿਵਾ ‘ਤੇ ਜਾ ਰਹੀਆਂ ਦੋ ਲੜਕੀਆਂ ਅਤੇ ਇਕ ਲੜਕਾ ਚੱਲਦੀ ਐਕਟਿਵਾ ‘ਤੇ ਸੈਲਫੀ ਲੈ ਰਹੇ ਸਨ। ਉਨ੍ਹਾਂ ਦਾ ਧਿਆਨ ਅੱਗੇ ਪੈਦਲ ਆ ਰਹੇ 73 ਸਾਲਾ ਬਜ਼ੁਰਗ ‘ਤੇ ਨਹੀਂ ਪਿਆ ਤੇ ਐਕਟਿਵਾ ਬਜ਼ੁਰਗ ਵਿਚ ਜਾ ਮਾਰੀ। ਰਾਹਗੀਰਾਂ ਨੇ ਲੜਕੀਆਂ ਅਤੇ ਲੜਕੇ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਸੱਤ ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਐਕਟਿਵਾ ਨੂੰ ਕਬਜ਼ੇ ‘ਚ ਲੈ ਲਿਆ। ਤਿੰਨਾਂ ਨੂੰ ਥਾਣੇ ਲਿਜਾਇਆ ਗਿਆ।


ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜ਼ਖ਼ਮੀ ਬੁਰਜੁਗ ਦੀ ਪਛਾਣ ਰਣਜੀਤ ਐਨਕਲੇਵ ਨੇੜੇ ਗੁਰਬਚਨ ਸਿੰਘ (73) ਵਾਸੀ ਕੁਰੋ ਮੱਲ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਬਜ਼ੁਰਗ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਦੇ ਹੋਏ 66 ਫੁੱਟੀ ਰੋਡ ’ਤੇ ਇਕ ਪਾਸੇ ਤੋਂ ਜਾ ਰਹੇ ਸਨ। ਇਸ ਦੌਰਾਨ ਇੱਕ ਐਕਟਿਵਾ ਨੇ ਉਸ ਨੂੰ ਟੱਕਰ ਮਾਰ ਦਿੱਤੀ।ਉਸ ਨੇ ਦੱਸਿਆ ਕਿ ਰਾਹਗੀਰਾਂ ਅਨੁਸਾਰ ਇਹ ਹਾਦਸਾ ਐਕਟਿਵਾ ਚਾਲਕ ਵੱਲੋਂ ਸੈਲਫੀ ਲੈ ਕਾਰਨ ਵਾਪਰਿਆ ਹੈ।
ਰਾਹਗੀਰਾਂ ਨੇ ਤੁਰੰਤ ਗੁਰਬਚਨ ਸਿੰਘ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਐੱਸ.ਜੀ.ਐੱਲ. ਹਸਪਤਾਲ ਰੈਫਰ ਕਰ ਦਿੱਤਾ ਗਿਆ। ਕੁਝ ਰਾਹਗੀਰਾਂ ਨੇ ਬਜ਼ੁਰਗ ਨੂੰ ਪਛਾਣ ਲਿਆ ਸੀ, ਜਿਸ ਕਾਰਨ ਉਨ੍ਹਾਂ ਨੇ ਬਜ਼ੁਰਗ ਦੇ ਰਿਸ਼ਤੇਦਾਰਾਂ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ ਅਤੇ ਉਹ ਵੀ ਮੌਕੇ ‘ਤੇ ਪਹੁੰਚ ਗਏ। ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬਜ਼ੁਰਗ ਦੀ ਹਾਲਤ ਹਾਲੇ ਨਾਜ਼ੁਕ ਹੈ ਇਸ ਕਾਰਨ ਬਿਆਨ ਨਹੀਂ ਲਏ ਜਾ ਸਕੇ।ਹਾਲਤ ਵਿਚ ਸੁਧਾਰ ਤੋਂ ਬਾਅਦ ਬਿਆਨ ਲਈ ਜਾਣਗੇ ਤੇ ਉਸ ਮੁਤਾਬਕ ਪੁਲਿਸ ਅਗਲੀ ਬਣਦੀ ਕਾਨੂੰਨੀ ਕਾਰਵਾਈ ਕਰੇਗੀ।

error: Content is protected !!