ਸੀਐੱਮ-ਰਾਜਪਾਲ ਵਿਵਾਦ; ਵੀਸੀ ਦੀ ਨਿਯੁਕਤੀ ਮਾਮਲੇ ਵਿੱਚ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਪੰਜਾਬੀ ਤੇ ਅੰਗਰੇਜ਼ੀ ਵਿੱਚ ਲਿਖੇ ਪੱਤਰ, ਰਾਜਪਾਲ ਨੇ ਪੁੱਛਿਆ ਇਨ੍ਹਾਂ ਦੋਵਾਂ ਵਿੱਚੋਂ ਸਹੀ ਕਹਿੜਾ ਹੈ…

ਸੀਐੱਮ-ਰਾਜਪਾਲ ਵਿਵਾਦ; ਵੀਸੀ ਦੀ ਨਿਯੁਕਤੀ ਮਾਮਲੇ ਵਿੱਚ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਪੰਜਾਬੀ ਤੇ ਅੰਗਰੇਜ਼ੀ ਵਿੱਚ ਲਿਖੇ ਪੱਤਰ, ਰਾਜਪਾਲ ਨੇ ਪੁੱਛਿਆ ਇਨ੍ਹਾਂ ਦੋਵਾਂ ਵਿੱਚੋਂ ਸਹੀ ਕਹਿੜਾ ਹੈ…


ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕੁਝ ਦਿਨ ਬਾਅਦ ਹੀ ਵਿਵਾਦ ਪੈਦਾ ਹੋਇਆ ਹੀ ਰਹਿੰਦਾ ਹੈ। ਇਸ ਵਾਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵਿੱਚ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਹੰਗਾਮਾ ਹੋਇਆ ਲਗਾਤਾਰ ਵੱਧ ਰਿਹਾ ਹੈ। ਇਸ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਦੋ ਚਿੱਠੀਆਂ ਲਿਖੀਆਂ ਹਨ ਅਤੇ ਇਹਨਾਂ ਵਿੱਚੋਂ ਇਕ ਚਿੱਠੀ ਪੰਜਾਬੀ ਵਿੱਚ ਅਤੇ ਇਕ ਚਿੱਠੀ ਅੰਗਰੇਜੀ ਵਿੱਚ ਲਿਖੀ ਗਈ ਹੈ। ਇਸ ਤੋਂ ਬਾਅਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਹੈ ਕਿ ਇਹਨਾਂ ਦੋਵਾਂ ਚਿੱਠੀਆਂ ਵਿੱਚੋਂ ਸਹੀ ਚਿੱਠੀ ਕਹਿੜੀ ਹੈ।


ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਕੀਤਾ ਗਿਆ ਪੱਤਰ ਪੰਜਾਬੀ ਭਾਸ਼ਾ ਵਿੱਚ ਹੈ। ਜਦੋਂਕਿ ਪੰਜਾਬ ਰਾਜ ਭਵਨ ਨੂੰ ਮਿਲਿਆ ਪੱਤਰ ਅੰਗਰੇਜ਼ੀ ਭਾਸ਼ਾ ਵਿੱਚ ਹੈ। ਇਸ ਸਬੰਧੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਪੰਜਾਬੀ ਵਿੱਚ ਲਿਖੀ ਚਿੱਠੀ ਸਹੀ ਹੈ ਜਾਂ ਫਿਰ ਅੰਗਰੇਜ਼ੀ ਵਿੱਚ ਲਿਖੀ ਚਿੱਠੀ ਸਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਲਿਖਿਆ ਪੰਜਾਬੀ ਭਾਸ਼ਾ ਦਾ ਪੱਤਰ ਸਿਰਫ਼ ਇੱਕ ਪੰਨੇ ਦਾ ਹੈ। ਜਦੋਂ ਕਿ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਅੰਗਰੇਜ਼ੀ ਬੇਨਤੀ ਪੱਤਰ ਪੰਜ ਪੰਨਿਆਂ ਦਾ ਹੈ।

ਪੀਏਯੂ ਦੇ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਪੰਜਾਬੀ ਵਿੱਚ ਲਿਖੀ ਚਿੱਠੀ ਵਿੱਚ ਕਾਫੀ ਝੂਠ ਬੋਲਿਆ ਹੈ। ਇਸ ਦੇ ਨਾਲ ਹੀ ਸਰਕਾਰ ਦੇ ਕੰਮ ਵਿੱਚ ਦਖਲ ਨਾ ਦੇਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੀਸੀ ਦੀ ਨਿਯੁਕਤੀ ਵੀ ਕਾਨੂੰਨ ਅਨੁਸਾਰ ਹੀ ਹੋਣ ਦੀ ਗੱਲ ਕਹੀ ਗਈ ਹੈ ਪਰ ਪੰਜਾਬ ਰਾਜ ਭਵਨ (ਰਾਜਪਾਲ) ਵੱਲੋਂ ਮਿਲੇ ਅੰਗਰੇਜ਼ੀ ਪੱਤਰ ਵਿੱਚ ਸੀਐੱਮ ਭਗਵੰਤ ਮਾਨ ਨੇ ਬੇਨਤੀ ਮੋਡ ਵਿੱਚ ਆਉਂਦੇ ਹੋਏ ਸਤਿਕਾਰ ਸ਼ਬਦ ਦੀ ਵਰਤੋਂ ਕੀਤੀ ਹੈ। ਇਸ ‘ਚ ਭਗਵੰਤ ਮਾਨ ਨੇ ਸਿਰਫ ਰਾਜਪਾਲ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।


ਸੀਐਮ ਭਗਵੰਤ ਮਾਨ ਨੇ ਅੰਗਰੇਜ਼ੀ ਵਿੱਚ ਲਿਖੇ ਪੱਤਰ ਵਿੱਚ ਮੰਨਿਆ ਹੈ ਕਿ ਜੇਕਰ 2 ਮਹੀਨਿਆਂ ਤੱਕ ਵੀਸੀ ਦੀ ਅਸਾਮੀ ਖਾਲੀ ਰਹਿੰਦੀ ਹੈ ਤਾਂ ਧਾਰਾ-15 ਤਹਿਤ ਨਵੇਂ ਵੀਸੀ ਦੀ ਨਿਯੁਕਤੀ ਲਈ ਕੁਲਪਤੀ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਪੱਤਰ ਵਿੱਚ ਡਾ: ਸਤਬੀਰ ਸਿੰਘ ਗੋਸਲ ਨੂੰ ਵੀਸੀ ਦੀ ਨਿਯੁਕਤੀ ਦੀ ਪ੍ਰਕਿਰਿਆ ਪੂਰੀ ਕਰਨ ਸਮੇਤ ਇੱਕ ਵਾਰ ਫਿਰ ਵਿਦਵਾਨ ਅਤੇ ਉੱਘੇ ਦੱਸਿਆ ਗਿਆ ਹੈ। ਸੀਐਮ ਮਾਨ ਨੇ ਆਖਰਕਾਰ ਰਾਜਪਾਲ ਨੂੰ ਵੀਸੀ ਨੂੰ ਹਟਾਉਣ ਦੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

error: Content is protected !!