ਸਤਿਸੰਗ ‘ਚ ਡੇਰਾ ਮੁਖੀ ਦੇ ਭਗਤ ਕਹਿੰਦੇ ਪੰਜਾਬ ਵਿੱਚ ਡੇਰਾ ਬਖਸ਼ ਦਿਓ ਬਾਬਾ ਜੀ, ਤਾਂ ਡੇਰਾ ਮੁਖੀ ਕਹਿੰਦਾ ਤਿਆਰ ਰਹੋ ਡੇਰਾ ਬਣਾਉਣ ਨੂੰ ਕਿਹੜਾ ਟਾਈਮ ਲੱਗਣਾ, ਸਿੱਖ ਪਹਿਲਾਂ ਹੀ ਕਰਦੇ ਆ ਰਹੇ ਨੇ ਵਿਰੋਧ…

ਸਤਿਸੰਗ ‘ਚ ਡੇਰਾ ਮੁਖੀ ਦੇ ਭਗਤ ਕਹਿੰਦੇ ਪੰਜਾਬ ਵਿੱਚ ਡੇਰਾ ਬਖਸ਼ ਦਿਓ ਬਾਬਾ ਜੀ, ਤਾਂ ਡੇਰਾ ਮੁਖੀ ਕਹਿੰਦਾ ਤਿਆਰ ਰਹੋ ਡੇਰਾ ਬਣਾਉਣ ਨੂੰ ਕਿਹੜਾ ਟਾਈਮ ਲੱਗਣਾ, ਸਿੱਖ ਪਹਿਲਾਂ ਹੀ ਕਰਦੇ ਆ ਰਹੇ ਨੇ ਵਿਰੋਧ…

ਵੀਓਪੀ ਬਿਊਰੋ – ਪੈਰੋਲ ਉੱਤੇ ਜੇਲ੍ਹ ਵਿੱਚੋਂ ਬਾਹਰ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਵਿੱਚ ਜਿੱਥੇ ਸਿਆਸੀ ਪਾਰਟੀਆਂ ਦੇ ਆਗੂ ਪਹੁੰਚ ਕੇ ਅਸ਼ੀਰਵਾਦ ਦੇ ਨਾਮ ਉੱਪਰ ਵੋਟਾਂ ਆਪਣੇ ਵੱਲ ਖਿੱਚ ਰਹੇ ਹਨ, ਉੱਥੇ ਹੀ ਕਈ ਡੇਰਾ ਭਗਤ ਅਜਿਹੇ ਵੀ ਹਨ ਜੋ ਕਿ ਹੁਣ ਪੰਜਾਬ ਦੇ ਸੁਨਾਮ ਵਿੱਚ ਵੀ ਡੇਰਾ ਬਣਾਉਣ ਦੀ ਮੰਗ ਕਰ ਰਹੇ ਹਨ ਅਤੇ ਇਸ ਸਬੰਧੀ ਉਹਨਾਂ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਆਨਲਾਈਨ ਸਤਿਸੰਗ ਵਿੱਚ ਅਪੀਲ ਕਰ ਕੇ ਮੰਗ ਕੀਤੀ ਕੀ ਸੁਨਾਮ ਦੇ ਨਾਮ ਚਰਚਾ ਘਰ ਵਿਖੇ ਹੁਣ ਡੇਰਾ ਬਣਾ ਦਿੱਤਾ ਜਾਵੇ। ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਚ ਹੁਣ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵੀ ਪਹੁੰਚ ਗਏ ਹਨ।


ਜਿੱਥੇ ਇਕ ਪਾਸੇ ਹਰਿਆਣਾ ਦੇ ਭਾਜਪਾ ਨੇਤਾਵਾਂ ਵੱਲੋਂ ਰਾਮ ਰਹੀਮ ਦੇ ਸਤਿਸੰਗ ‘ਚ ਸ਼ਾਮਲ ਹੋਣ ਤੋਂ ਬਾਅਦ ਕਾਫੀ ਹੰਗਾਮਾ ਹੋ ਰਿਹਾ ਹੈ, ਉੱਥੇ ਹੀ ਹੁਣ ਜਦ ਰਾਮ ਰਹੀਮ ਨੇ ਪੰਜਾਬ ਦੇ ਸੁਨਾਮ ‘ਚ ਨਵਾਂ ਡੇਰੇ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਇਸ ਕਾਰਨ ਵੀ ਪੰਜਾਬ ਵਿੱਚ ਵਿੱਚ ਹੰਗਾਮਾ ਸ਼ੁਰੂ ਹੋ ਸਕਦਾ ਹੈ ਕਿਉਂਕਿ ਸਿੱਖ ਭਾਈਚਾਰਾ ਪਹਿਲਾਂ ਹੀ ਰਾਮ ਰਹੀਮ ਤੋਂ ਨਾਰਾਜ਼ ਹੈ। ਵੀਰਵਾਰ ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦੀ ਸੰਗਤ ਨੇ ਰਾਮ ਰਹੀਮ ਦੇ ਸਾਹਮਣੇ ਸੁਨਾਮ ਨਾਮ ਚਰਚਾ ਘਰ ਨੂੰ ਡੇਰੇ ਵਿੱਚ ਤਬਦੀਲ ਕਰਨ ਦੀ ਇੱਛਾ ਜਤਾਈ ਹੈ। ਇਸ ‘ਤੇ ਰਾਮ ਰਹੀਮ ਨੇ ਹਾਮੀ ਭਰੀ ਅਤੇ ਐਡਮਿਨ ਬਲਾਕ ਦੇ ਜ਼ਿੰਮੇਵਾਰਾਂ ਨੂੰ ਹੁਕਮ ਜਾਰੀ ਕਰ ਦਿੱਤੇ। ਰਾਮ ਰਹੀਮ ਨੇ ਪ੍ਰੇਮੀਆਂ ਨੂੰ ਪੁੱਛਿਆ ਕਿ ਕੀ ਡੇਰਾ ਬਣਾਉਣ ਦੀ ਜਗ੍ਹਾ ਹੈ? ਪ੍ਰੇਮੀਆਂ ਨੇ ਕਿਹਾ ਕਿ ਉਹ ਨਾਮ ਚਰਚਾ ਘਰ ਦੇ ਆਲੇ-ਦੁਆਲੇ ਜ਼ਮੀਨ ਖਰੀਦਣਗੇ। ਰਾਮ ਰਹੀਮ ਨੇ ਇਹ ਗੱਲ ਮੰਨ ਲਈ। ਅਜਿਹੇ ‘ਚ ਹੁਣ ਪੰਜਾਬ ‘ਚ ਡੇਰੇ ਬਣਨਗੇ।


ਪੰਜਾਬ ਵਿੱਚ ਤੁਹਾਡੀ ਸਰਕਾਰ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਕਾਂਡ, ਮੌੜ ਮੰਡੀ ਬੰਬ ਧਮਾਕੇ ਵਿੱਚ ਡੇਰਾ ਪ੍ਰੇਮੀਆਂ ਖ਼ਿਲਾਫ਼ ਕੇਸ ਦਰਜ ਹਨ। ਬਰਗਾੜੀ ਕਾਂਡ ਵਿੱਚ ਰਾਮ ਰਹੀਮ ਤੋਂ ਲੈ ਕੇ ਡੇਰਾ ਪ੍ਰਬੰਧਕਾਂ ਤੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਐਸਆਈਟੀ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣਾ ਚਾਹੁੰਦੀ ਸੀ ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ‘ਤੇ ਰੋਕ ਲਗਾ ਦਿੱਤੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਸੁਨਾਰੀਆ ਜੇਲ੍ਹ ਵਿੱਚ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ। ਸਾਲ 2007 ‘ਚ ਰਾਮ ਰਹੀਮ ਨੇ ਡੇਰਾ ਸਲਾਬਤਪੁਰਾ ‘ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਾਇਆ ਸੀ, ਜਿਸ ਨੂੰ ਲੈ ਕੇ ਵਿਵਾਦ ਹੋਇਆ ਸੀ। ਉਦੋਂ ਤੋਂ ਹੀ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ।

error: Content is protected !!