Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
22
ਡੇਰਾ ਮੁਖੀ ਨੇ ਕੀਤੀ ਹਨੀਪ੍ਰੀਤ ਦੀ ਤਾਰੀਫ, ਕਿਹਾ-ਬਹੁਤ ਚੰਗੀ ਬੇਟੀ ਹੈ, ਮਾਂ ਤੇ ਪਤਨੀ ਦਾ ਕੋਈ ਜ਼ਿਕਰ ਨਹੀਂ ਕੀਤਾ…
Haryana
Latest News
ਡੇਰਾ ਮੁਖੀ ਨੇ ਕੀਤੀ ਹਨੀਪ੍ਰੀਤ ਦੀ ਤਾਰੀਫ, ਕਿਹਾ-ਬਹੁਤ ਚੰਗੀ ਬੇਟੀ ਹੈ, ਮਾਂ ਤੇ ਪਤਨੀ ਦਾ ਕੋਈ ਜ਼ਿਕਰ ਨਹੀਂ ਕੀਤਾ…
October 22, 2022
Voice of Punjab
ਡੇਰਾ ਮੁਖੀ ਨੇ ਕੀਤੀ ਹਨੀਪ੍ਰੀਤ ਦੀ ਤਾਰੀਫ, ਕਿਹਾ-ਬਹੁਤ ਚੰਗੀ ਬੇਟੀ ਹੈ, ਮਾਂ ਤੇ ਪਤਨੀ ਦਾ ਕੋਈ ਜ਼ਿਕਰ ਨਹੀਂ ਕੀਤਾ…
ਵੀਓਪੀ ਬਿਊਰੋ- ਡੇਰਾ ਸਿਰਸਾ ਮੁਖੀ ਇਸ ਸਮੇਂ ਪੈਰੋਲ ‘ਤੇ ਬਾਹਰ ਆਉਣ ਤੋਂ ਬਾਅਦ ਲਗਾਤਾਰ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦੌਰਾਨ ਹੀ ਕਈ ਸਿਆਸੀ ਆਗੂ ਵੀ ਡੇਰਾ ਮੁਖੀ ਵੱਲੋਂ ਕੀਤੇ ਜਾ ਰਹੇ ਆਨਲਾਈਨ ਸਤਿਸੰਗ ਵਿਚ ਹਾਜ਼ਰੀ ਲਗਵਾ ਕੇ ਆਸ਼ੀਰਵਾਦ ਲੈ ਰਹੇ ਹਨ ਅਤੇ ਇਲੈਕਸ਼ਨਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਜ਼ੋਰ ਲਾ ਰਹੇ ਹਨ। ਇਸੇ ਦੌਰਾਨ ਡੇਰਾ ਮੁਖੀ ਨੇ ਵੀ ਸਤਿਸੰਗ ਦੌਰਾਨ ਦਰਸਾਇਆ ਹੈ ਕਿ 6 ਕਰੋੜ ਤੋਂ ਜ਼ਿਆਦਾ ਅਨੁਯਾਈ ਉਨ੍ਹਾਂ ਦੇ ਨਾਲ ਜੁੜੇ ਹੋਏ ਹਨ। ਇਸ ਦੌਰਾਨ ਹੀ ਡੇਰਾ ਮੁਖੀ ਹਨੀਪ੍ਰੀਤ ਦੀ ਤਾਰੀਫ਼ ਕਰਦੇ ਦੇਖੇ ਗਏ।
ਦਰਅਸਲ 22 ਫਰਵਰੀ 2022 ਦੇ ਟਰੱਸਟ ਡੀਡ ਵਿੱਚ ਕੀਤੀ ਸੋਧ ਵਿੱਚ, ਹਨੀਪ੍ਰੀਤ ਹੁਣ ਡੇਰਾ ਪ੍ਰਬੰਧਕ ਕਮੇਟੀ ਦੇ ਟਰੱਸਟੀ ਬੋਰਡ ਦੀ ਚੇਅਰਪਰਸਨ ਅਤੇ ਟਰੱਸਟ ਦੀ ਉਪ ਪੈਟਰਨ ਵੀ ਬਣ ਗਈ ਹੈ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਆਨਲਾਈਨ ਸਤਿਸੰਗ ਲਈ ਹਨੀਪ੍ਰੀਤ ਦਾ ਧੰਨਵਾਦ ਕੀਤਾ ਗਿਆ ਤਾਂ ਡੇਰਾ ਮੁਖੀ ਨੇ ਵੀ ਕਿਹਾ ਕਿ ਹਨੀਪ੍ਰੀਤ ਬਹੁਤ ਹੀ ਕਾਬਿਲ ਅਤੇ ਚੰਗੀ ਬੇਟੀ ਹੈ। ਹਨੀਪ੍ਰੀਤ ਦੀ ਪਿਛਲੇ ਦੋ ਦਿਨਾਂ ਤੋਂ ਆਨਲਾਈਨ ਗੁਰੂਕੁਲ ਵਿੱਚ ਕਾਫੀ ਚਰਚਾ ਹੋ ਰਹੀ ਹੈ। ਹਨੀਪ੍ਰੀਤ ਨੇ ਰਾਮ ਰਹੀਮ ਦੇ ਇਸ ਆਨਲਾਈਨ ਸਤਿਸੰਗ ਨੂੰ ਕਰਵਾਉਣ ਦੀ ਸਾਰੀ ਪਲਾਨਿੰਗ ਕੀਤੀ ਹੈ। ਇਹ ਪ੍ਰੋਗਰਾਮ 40 ਦਿਨਾਂ ਤੱਕ ਚੱਲਣਾ ਹੈ।ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਚ ਹੁਣ ਪ੍ਰੇਮੀ ਹਨੀਪ੍ਰੀਤ ਦਾ ਜ਼ਿਕਰ ਕਰਨ ਲੱਗੇ ਹਨ। ਡੇਰੇ ਦੇ ਜ਼ਿੰਮੇਵਾਰ ਬਲਾਕ ਭੰਗੀ ਹਨੀਪ੍ਰੀਤ ਦੀ ਰਾਮ ਰਹੀਮ ਨਾਲ ਮੁੜ ਮਿਲਾਪ ਕਰਨ ਅਤੇ ਪ੍ਰੇਮੀਆਂ (ਡੇਰੇ ਦੇ ਸ਼ਰਧਾਲੂਆਂ) ਵਿੱਚ ਆਪਣਾ ਪ੍ਰਭਾਵ ਬਣਾਉਣ ਲਈ ਪ੍ਰਸ਼ੰਸਾ ਕਰ ਰਹੇ ਹਨ। ਰਾਮ ਰਹੀਮ ਵੀ ਹਨੀਪ੍ਰੀਤ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ ਕਿ ਬੇਟੀ ਨੇ ਬਹੁਤ ਮਿਹਨਤ ਕੀਤੀ ਹੈ। ਰਾਮ ਰਹੀਮ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਲਈ ਆਪਣੇ ਪ੍ਰੇਮੀਆਂ ਨਾਲ ਗੱਲ ਕਰ ਰਿਹਾ ਹੈ।
ਰਾਮ ਰਹੀਮ ਨੇ ਅਜੇ ਤੱਕ ਡੇਰਾ ਪ੍ਰੇਮੀਆਂ ਦੇ ਸਾਹਮਣੇ ਆਪਣੀ ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਦਾ ਜ਼ਿਕਰ ਨਹੀਂ ਕੀਤਾ ਹੈ। ਦੋਵੇਂ ਮੈਂਬਰ ਪਿਛਲੇ ਕਈ ਦਿਨਾਂ ਤੋਂ ਬਰਨਾਵਾ ਆਸ਼ਰਮ ਪੁੱਜੇ ਹੋਏ ਹਨ। ਜਦਕਿ ਹਨੀਪ੍ਰੀਤ ਪੈਰੋਲ ਦੇ ਪਹਿਲੇ ਦਿਨ ਤੋਂ ਹੀ ਰਾਮ ਰਹੀਮ ਦੇ ਨਾਲ ਹੈ। ਬੀਤੇ ਦਿਨ ਜਦੋਂ ਰਾਮ ਰਹੀਮ ਨੇ ਪ੍ਰਵਚਨ ਦੌਰਾਨ ਪਰਿਵਾਰ ਦੀ ਪਰਿਭਾਸ਼ਾ ਦੱਸੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ 4-5 ਲੋਕਾਂ ਦਾ ਨਹੀਂ ਹੈ। ਸਗੋਂ 6 ਕਰੋੜ ਬੱਚੇ ਸਾਡੇ ਪਰਿਵਾਰ ਦੇ ਮੈਂਬਰ ਹਨ। ਇਸ ਨੰਬਰ ਤੋਂ ਰਾਮ ਰਹੀਮ ਆਪਣੇ ਭਗਤਾਂ ਦੀ ਗਿਣਤੀ ਹੋਣ ਦਾ ਦਾਅਵਾ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਜੇ ਤੱਕ ਆਪਣੀਆਂ ਦੋ ਬੇਟੀਆਂ ਅਤੇ ਬੇਟੇ ਦੇ ਵਿਦੇਸ਼ ‘ਚ ਹੋਣ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ।
Post navigation
ਰਾਸ਼ਟਰੀ ਖੇਡਾਂ ਵਿੱਚ ਫ਼ਿਰੋਜ਼ਪੁਰ ਦੀ ਰਿਧੀ ਨੇ ਜਿੱਤਿਆ ਸਿਲਵਰ ਮੈਡਲ
‘ਆਪ’ ਵਿਧਾਇਕ ਨੇ ਰਾਜਪਾਲ ਨੂੰ ਕਿਹਾ ‘ਫਾਲਤੂ’, ਕਿਹਾ-ਮੇਰੇ ਖਿਲਾਫ਼ ਲੜੇ ਚੋਣ, ਜਿਹਨੂੰ ਕੁਝ ਨਹੀਂ ਮਿਲਦਾ ਉਹ ਰਾਜਪਾਲ ਬਣ ਜਾਂਦਾ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us