ਰਾਸ਼ਟਰੀ ਖੇਡਾਂ ਵਿੱਚ ਫ਼ਿਰੋਜ਼ਪੁਰ ਦੀ ਰਿਧੀ ਨੇ ਜਿੱਤਿਆ ਸਿਲਵਰ ਮੈਡਲ

ਰਾਸ਼ਟਰੀ ਖੇਡਾਂ ਵਿੱਚ ਫ਼ਿਰੋਜ਼ਪੁਰ ਦੀ ਰਿਧੀ ਨੇ ਜਿੱਤਿਆ ਸਿਲਵਰ ਮੈਡਲ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) – ਫ਼ਿਰੋਜਪੁਰ ਦੇ ਸੇਂਟ ਜੋਸਫ ਕੌਨਵੈਂਟ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਰਿਧੀ ਨੇ ਰਾਸ਼ਟਰੀ ਤਾਈਕਵਾਡੋਂ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤ ਹਾਸਲ ਕੀਤਾ।

ਗੱਲਬਾਤ ਕਰਦੇ ਹੋਏ ਰਿਧੀ ਪਿਤਾ ਸੁਮੀਤ ਜੈਨ ਤੇ ਮਾਤਾ ਰੀਨਾ ਜੈਨ ਨੇ ਦੱਸਿਆ ਕਿ ਅਹਿਮਦਾਬਾਦ ( ਗੁਜ਼ਰਾਤ) ਵਿਚ ਹੋਈ ਤਾਈਕਵਾਂਡੋ ਵਿਚ ਰਿਧੀ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਹਾਸਲ ਕਰਕੇ, ਪੰਜਾਬ, ਜ਼ਿਲ੍ਹੇ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

ਓਹਨਾ ਕਿਹਾ ਕਿ ਉਹ ਸ਼ੁਰੂ ਤੋਂ ਹੀ ਆਪਣੀ ਬੇਟੀ ਨੂੰ ਰੁਚੀ ਮੁਤਾਬਿਕ ਖੇਡਾਂ ਵਿਚ ਭਾਗ ਦਿਵਾ ਰਹੇ ਹਨ। ਓਹਨਾ ਕਿਹਾ ਕਿ ਰਿਧੀ ਤੋਂ ਅੱਗੇ ਵੀ ਬਹੁਤ ਆਸਾਂ ਅਤੇ ਓਹਨਾ ਦੀ ਬੇਟੀ ਕਿਸੇ ਦਿਨ ਦੇਸ਼ ਦਾ ਨਾਮ ਰੌਸ਼ਨ ਕਰੇਗੀ। ਰਿਧੀ ਨੇ ਇਸ ਮੌਕੇ ਕਿਹਾ ਕਿ ਉਹ ਆਪਣੀ ਖੇਡ ਦਾ ਪ੍ਰਦਰਸ਼ਨ ਹੋਰ ਵੀ ਉੱਚਾ ਲੈਕੇ ਜਾਵੇਗੀ। ਰਿਧੀ ਨੇ ਆਪਣੀ ਅਧਿਆਪਕਾ ਸੋਨੀਆ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿੰਨਾ ਨੇ ਓਹਨਾ ਨੂੰ ਖੇਡਾਂ ਵਿਚ ਭਾਗ ਲੈਣ ਲਈ ਹਮੇਸ਼ਾ ਪ੍ਰੇਰਿਆ ਹੈ।

error: Content is protected !!