ਮਜੀਠੀਆ ਨੂੰ ਨਸ਼ਾ ਤਸਕਰ ਕਹਿਣ ਦੇ ਮਾਮਲੇ ‘ਚ ਪਹਿਲਾਂ ਕੇਜਰੀਵਾਲ ਮੰਗ ਚੁੱਕੇ ਨੇ ਮਾਫੀ ਅਤੇ ਹੁਣ ‘ਆਪ’ ਆਗੂ ਸੰਜੇ ਸਿੰਘ ਹੋਏ ਅਦਾਲਤ ਵਿੱਚ ਪੇਸ਼, ਬਿਕਰਮ ਮਜੀਠੀਆ ਨੇ ਅਦਾਲਤ ‘ਚ …

ਮਜੀਠੀਆ ਨੂੰ ਨਸ਼ਾ ਤਸਕਰ ਕਹਿਣ ਦੇ ਮਾਮਲੇ ‘ਚ ਪਹਿਲਾਂ ਕੇਜਰੀਵਾਲ ਮੰਗ ਚੁੱਕੇ ਨੇ ਮਾਫੀ ਅਤੇ ਹੁਣ ‘ਆਪ’ ਆਗੂ ਸੰਜੇ ਸਿੰਘ ਹੋਏ ਅਦਾਲਤ ਵਿੱਚ ਪੇਸ਼, ਬਿਕਰਮ ਮਜੀਠੀਆ ਨੇ ਅਦਾਲਤ ‘ਚ …

ਅੰਮ੍ਰਿਤਸਰ (ਵੀਓਪੀ ਬਿਊਰੋ) ਮਾਝੇ ਦੇ ਜਰਨੈਲ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਵੱਲੋਂ ਇਕ ਨਸ਼ੇ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ, ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵੱਲੋਂ ਇਨ੍ਹਾਂ ਦੋਨਾਂ ਉੱਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਤਾਂ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗ ਲਈ ਗਈ ਪਰ ਦਿੱਲੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਦੀ ਅਜੇ ਵੀ ਇਸ ਮਾਮਲੇ ਵਿੱਚ ਪੇਸ਼ੀ ਹੋ ਰਹੀ ਹੈ, ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੀ ਕੋਰਟ ਵਿਚ ਸੰਜੇ ਸਿੰਘ ਪੇਸ਼ ਹੋਏ ਅਤੇ ਬਿਕਰਮ ਸਿੰਘ ਦੀ ਨਾਮਜ਼ਦਗੀ ਦੇ ਵਿਚ ਤਰੀਕ ਅੱਗੇ ਪਾਉਣੀ ਪੈ ਗਈ। ਉੱਥੇ ਹੀ ਸੰਜੇ ਸਿੰਘ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਉਹ ਕੋਰਟ ਦਾ ਸਨਮਾਨ ਕਰਦੇ ਹੋਏ ਹਮੇਸ਼ਾ ਹੀ ਤਰੀਕ ਉਤੇ ਪੇਸ਼ ਹੁੰਦੇ ਹਨ ਪਰ ਅੱਜ ਬਿਕਰਮ ਸਿੰਘ ਮਜੀਠੀਆ ਕੋਰਟ ਵਿਚ ਪੇਸ਼ ਨਹੀਂ ਹੋਏ, ਜਿਸ ਕਰਕੇ ਕੋਰਟ ਨੂੰ ਅਗਲੀ ਤਰੀਕ ਪਾਉਣੀ ਪਈ।

ਮਾਣਹਾਨੀ ਵਾਲੇ ਕੇਸ ਵਿੱਚ ਲਗਾਤਾਰ ਹੀ ਬਿਕਰਮ ਸਿੰਘ ਮਜੀਠੀਆ ਅਤੇ ਸੰਜੇ ਸਿੰਘ ਆਪਸ ਵਿੱਚ ਆਹਮੋ ਸਾਹਮਣੇ ਹੁੰਦੇ ਹੋਏ ਕਈ ਵਾਰ ਨਜ਼ਰ ਆਏ ਪਰ ਉਨ੍ਹਾਂ ਦੇ ਬਿਆਨ ਤੋਂ ਬਾਅਦ ਕੋਈ ਵੀ ਹੱਦ ਤੱਕ ਫ਼ੈਸਲਾ ਨਹੀਂ ਆਇਆ, ਜਿਸ ਨੂੰ ਲੈ ਕੇ ਅੱਜ ਮਾਣਹਾਨੀ ਕੇਸ ਵਿੱਚ ਦਿੱਲੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਅੱਜ ਅੰਮ੍ਰਿਤਸਰ ਦੀ ਕੋਰਟ ਵਿਚ ਪੇਸ਼ ਹੋਏ ਅਤੇ ਉਨ੍ਹਾਂ ਵੱਲੋਂ ਆਪਣਾ ਤਰਕ ਰੱਖਿਆ ਗਿਆ ਉਥੇ ਹੀ ਸੰਜੇ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਾਨਯੋਗ ਕੋਰਟ ਵੱਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ ਅਤੇ ਉਹ ਕੋਰਟ ਵਿੱਚ ਪੇਸ਼ ਹੋਏ ਹਨ ਲੇਕਿਨ ਬਿਕਰਮ ਸਿੰਘ ਮਜੀਠੀਆ ਅੱਜ ਕੋਰਟ ਵਿਚ ਪੇਸ਼ ਨਹੀਂ ਹੋ ਪਾਏ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਕੋਰਟ ਦਾ ਸਨਮਾਨ ਕਰਦੇ ਹਾਂ ਜਦੋਂ ਵੀ ਕੋਰਟ ਉਨ੍ਹਾਂ ਨੂੰ ਸੱਦੇਗੀ ਉਹ ਜ਼ਰੂਰ ਆਪਣੀ ਹਾਜ਼ਰੀ ਲਵਾਉਣ ਵਾਸਤੇ ਆਵਾਗੇ ਅੱਗੇ ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੋ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਨੋਟਾਂ ਉੱਤੇ ਲਕਸ਼ਮੀ ਮਾਤਾ ਅਤੇ ਗਨੇਸ਼ ਜੀ ਦੀ ਤਸਵੀਰ ਲਾਉਣ ਦੀ ਗੱਲ ਕਹੀ ਗਈ ਹੈ ਉਸਦੀ ਲਈ ਉਨ੍ਹਾਂ ਵੱਲੋਂ ਅੱਜ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਲਿਖਿਆ ਗਿਆ ਹੈ ਅਤੇ ਇਸ ਪੱਤਰ ਵਿਚ ਸਾਫ ਲਿਖਿਆ ਗਿਆ ਹੈ ਕਿ ਇਕ ਪਾਸੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਲਗਾਈ ਜਾਵੇ ਦੂਸਰੇ ਪਾਸੇ ਲਕਸ਼ਮੀ ਮਾਤਾ ਅਤੇ ਗਣੇਸ਼ ਦੀ ਤਸਵੀਰ ਹੋਣੀ ਚਾਹੀਦੀ ਹੈ ਉੱਥੇ ਹੀ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਇਕ ਵਾਰ ਫਿਰ ਤੋਂ ਸੰਜੇ ਸਿੰਘ ਦੇ ਸਕਿਉਰਿਟੀ ਗਾਰਡ ਪੱਤਰਕਾਰਾਂ ਨਾਲ ਭਿਡ਼ਦੇ ਹੋਏ ਵੀ ਨਜ਼ਰ ਆਏ।

ਉਥੇ ਦੂਸਰੇ ਪਾਸੇ ਸੰਜੇ ਸਿੰਘ ਦੇ ਵਕੀਲ ਪਰਮਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਕੁਝ ਬਿਮਾਰੀ ਦਾ ਹਵਾਲਾ ਦੇਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਅੱਜ ਕੋਰਟ ਵਿਚ ਪੇਸ਼ ਨਹੀਂ ਹੋਏ ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਲਗਾਤਾਰ ਹੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਤੇ ਸਾਨੂੰ ਕੋਰਟ ਤੇ ਭਰੋਸਾ ਹੈ ਕਿ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਤਰਕ ਪੇਸ਼ ਕਰ ਰਿਹਾ ਜਿਸ ਵਿਚ ਸਾਫ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਖਿਲਾਫ ਨਸ਼ਾ ਵੇਚਣ ਨੂੰ ਲੈ ਕੇ ਵੀਹ ਅਪਰਾਧਿਕ ਮਾਮਲਾ ਦਰਜ ਹੈ ਅਤੇ ਉਸ ਦੇ ਚਲਦੇ ਉਨ੍ਹਾਂ ਵੱਲੋਂ ਜੇਲ੍ਹ ਵੀ ਕੱਟੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਤਰਕ ਜ਼ਰੂਰ ਕੋਰਟ ਅੱਗੇ ਪੇਸ਼ ਕਰਾਂਗੇ ਅਤੇ ਸਾਨੂੰ ਆਸ ਹੈ ਕਿ ਕੋਰਟ ਸਾਨੂੰ ਜ਼ਰੂਰ ਇਨਸਾਫ ਦਵੇਗੀ।

ਜ਼ਿਕਰਯੋਗ ਹੈ ਕਿ ਜਦੋਂ 2017 ਦੇ ਵਿਚ ਚੋਣਾਂ ਹੋ ਰਹੀਆਂ ਸਨ ਉਸ ਵੇਲੇ ਵੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਵੱਲੋਂ ਬਿਕਰਮ ਸਿੰਘ ਮਜੀਠੀਆ ਉਤੇ ਟਿੱਪਣੀ ਕਰਦੇ ਹੋਏ ਤਸਕਰ ਕਿਹਾ ਗਿਆ ਸੀ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ ਜਿਸ ਨੂੰ ਲੈ ਕੇ ਲਗਾਤਾਰੀ ਸੰਜੇ ਸਿੰਘ ਅਤੇ ਬਿਕਰਮ ਸਿੰਘ ਮਜੀਠੀਆ ਕੋਰਟ ਵਿੱਚ ਤਰੀਕਾਂ ਭੁਗਤ ਰਹੇ ਹਨ ਲੇਕਿਨ ਜਦੋਂ ਵੀ ਬਿਕਰਮ ਸਿੰਘ ਮਜੀਠੀਆ ਕੋਰਟ ਵਿੱਚ ਪੇਸ਼ ਹੁੰਦੇ ਹਨ ਉਦੋਂ ਸੰਜੇ ਸਿੰਘ ਨਹੀਂ ਪਹੁੰਚ ਪਾਉਂਦੇ ਅਤੇ ਜਦੋਂ ਸੰਜੇ ਸਿੰਘ ਕੋਰਟ ਵਿਚ ਪੇਸ਼ ਹੁੰਦੇ ਹਨ ਤਾਂ ਬਿਕਰਮ ਸਿੰਘ ਮਜੀਠੀਆ ਵੀ ਕੋਰਟ ਚ ਨਹੀਂ ਪੇਸ਼ ਹੋ ਬਾਰੇ ਲੇਕਿਨ ਲਗਾਤਾਰ ਹੀ ਦੋਨਾਂ ਵੱਲ ਜ਼ੁਬਾਨੀ ਜੰਗ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਮਾਨਯੋਗ ਕੋਰਟ ਕਿਸ ਦੇ ਖ਼ਿਲਾਫ਼ ਕਾਰਵਾਈ ਕਰਦੀ ਹੈ ਅਤੇ ਕੀ ਸੰਜੇ ਸਿੰਘ ਦੇ ਖਿਲਾਫ ਕਾਰਵਾਈ ਹੁੰਦੀ ਹੈ ਕਿਉਂਕਿ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਹਿਲਾਂ ਹੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗ ਕੇ ਆਪਣਾ ਪੱਲਾ ਛੁਡਾਇਆ ਗਿਆ ਹੈ।

error: Content is protected !!