ਨਾਕਾ ਲਾ ਕੇ ਮੋਸਟ ਵਾਂਟੇਡ ਗੈਂਗਸਟਰ ਨੂੰ ਰੋਕਣ ਲੱਗੀ ਪੁਲਿਸ ਤਾਂ ਉੱਪਰ ਚੜ੍ਹਾ ਦਿੱਤੀ ਕਾਰ, ਕੀਤੀ ਫਾਇਰੰਗ…

ਨਾਕਾ ਲਾ ਕੇ ਮੋਸਟ ਵਾਂਟੇਡ ਗੈਂਗਸਟਰ ਨੂੰ ਰੋਕਣ ਲੱਗੀ ਪੁਲਿਸ ਤਾਂ ਉੱਪਰ ਚੜ੍ਹਾ ਦਿੱਤੀ ਕਾਰ, ਕੀਤੀ ਫਾਇਰੰਗ…

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਵਿੱਚ ਪੰਜਾਬ ਪੁਲਿਸ ਨੇ ਜਦ ਮੋਸਟ ਵਾਂਟੇਡ ਗੈਂਗਸਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਗੈਂਗਸਟਰ ਨੇ ਪੁਲਿਸ ਉੱਪਰ ਹੀ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਪੁਲਿਸ ਨੇ ਗੈਂਗਸਟਰ ਦੀ ਕਾਰ ਦੇ ਟਾਇਰਾਂ ਉੱਪਰ ਫਾਇਰ ਕੀਤੇ ਪਰ ਉਹ ਮਿਸ ਹੋਣ ਦੇ ਕਰ ਕੇ ਗੈਂਗਸਟਰ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਦੌਰਾਨ ਇਹ ਵੀ ਖਬਰ ਹੈ ਕਿ ਉਕਤ ਗੈਂਗਸਟਰ ਨੇ ਵੀ ਪੁਲਿਸ ਉੱਪਰ ਕਰਾਸ ਫਾਇਰਿੰਗ ਕੀਤੀ ਅਤੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਉਕਤ ਗੈਂਗਸਟਰ ਦਾ ਰਾਹੋਂ ਰੋਡ ਦੀ ਇੰਦਰਾ ਕਾਲੋਨੀ ਵਾਸੀ ਗੈਂਗਸਟਰ ਜਤਿੰਦਰ ਸਿੰਘ ਉਰਫ ਜਿੰਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਦੌਰਾਨ ਉਸ ਦੇ ਨਾਲ ਉਸ ਦੇ ਸਾਥੀ ਵੀ ਕਾਰ ਵਿੱਚ ਮੌਜੂਦ ਸਨ।


ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਥਾਣਾ ਸਲੇਮਟਾਬਰੀ ਪੁਲਿਸ ਨੇ ਸਲੇਮਟਾਬਰੀ ਸਥਿਤ ਪੈਟਰੋਲ ਪੰਪ ਕੋਲ ਨਾਕਾਬੰਦੀ ਕੀਤੀ ਸੀ ਤੇ ਇਸੇ ਦੌਰਾਨ ਇਹ ਘਟਨਾ ਵਾਪਰੀ ਹੈ। ਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਕਤ ਕੇਸ ਕ੍ਰਾਈਮ ਬ੍ਰਾਂਚ ਦੇ ਏਐੱਸਆਈ ਪ੍ਰਿਤਪਾਲ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ। ਪੁਲਿਸ ਨੇ ਦੇਰ ਰਾਤ ਤੱਕ ਤਲਾਸ਼ੀ ਮੁਹਿੰਮ ਜਾਰੀ ਰੱਖੀ। ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਗੈਂਗਸਟਰ ਜਿੰਦੀ ‘ਤੇ ਕਾਤਲਾਨਾ ਹਮਲੇ ਸਮੇਤ ਹੋਰ ਵੀ ਕਈ ਮਾਮਲੇ ਦਰਜ ਹਨ, ਜਿਨ੍ਹਾਂ ‘ਚ ਉਹ ਕੁਝ ਮਾਮਲਿਆਂ ‘ਚ ਲੁਧਿਆਣਾ ਪੁਲਿਸ ਨੂੰ ਲੋੜੀਂਦਾ ਹੈ।


ਪੁਲਿਸ ਅਧਿਕਾਰੀਆਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੁਧਿਆਣਾ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਲਈ ਕਾਫੀ ਸਮੇਂ ਤੋਂ ਟਰੇਸ ਕਰ ਰਹੀ ਸੀ। ਵੀਰਵਾਰ ਨੂੰ ਲੁਧਿਆਣਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਗੈਂਗਸਟਰ ਜਲੰਧਰ ਬਾਈਪਾਸ ਵੱਲ ਇੱਕ ਕਾਰ ਵਿੱਚ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਸੀਆਈਏ ਵਨ ਦੀ ਟੀਮ ਨੇ ਜਲੰਧਰ ਬਾਈਪਾਸ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਉਕਤ ਗੈਂਗਸਟਰ ਜਿੰਦੀ ਦੀ ਕਾਰ ਉਥੇ ਪਹੁੰਚੀ ਤਾਂ ਪੁਲਸ ਪਾਰਟੀ ਨੇ ਉਸ ਦੇ ਅੱਗੇ ਬੈਰੀਕੇਡ ਲਗਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਆਪਣੇ ਆਪ ਨੂੰ ਫਸਿਆ ਦੇਖ ਉਕਤ ਗੈਂਗਸਟਰ ਨੇ ਬੈਰੀਕੇਡ ‘ਚ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋ ਗਿਆ। ਦੋਸ਼ੀ ਦੇ ਗੈਂਗਸਟਰ ਜੈਪਾਲ ਦੇ ਨਾਲ ਵੀ ਸਬੰਧ ਹੈ। ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

error: Content is protected !!