ਦੇਖਣ ਵਾਲੇ ਹੋ ਗਏ ਹੈਰਾਨ, ਜਦ ਇਕ ਵਿਅਕਤੀ ਮੰਦਰ ‘ਚ 2 ਸੈਕਸ ਡਾਲ ਲਿਆ ਕੇ ਰਚਾਉਣ ਲੱਗਾ ਵਿਆਹ, ਲੋਕ ਕਹਿੰਦੇ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਠੇਸ ਤਾਂ ਪੁਲਿਸ ਨੇ…

ਦੇਖਣ ਵਾਲੇ ਹੋ ਗਏ ਹੈਰਾਨ, ਜਦ ਇਕ ਵਿਅਕਤੀ ਮੰਦਰ ‘ਚ 2 ਸੈਕਸ ਡਾਲ ਲਿਆ ਕੇ ਰਚਾਉਣ ਲੱਗਾ ਵਿਆਹ, ਲੋਕ ਕਹਿੰਦੇ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਠੇਸ ਤਾਂ ਪੁਲਿਸ ਨੇ…

ਮਿਆਂਮਾਰ (ਵੀਓਪੀ ਬਿਊਰੋ) ਮਿਆਂਮਾਰ ਵਿੱਚ ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਸਥਾਨਕ ਮੰਦਰ ਵਿੱਚ 2 ਸੈਕਸ ਡਾਲ ਲਿਆ ਕੇ ਉਹਨਾਂ ਦੇ ਨਾਲ ਵਿਆਹ ਰਚਾਉਣ ਲੱਗ ਪਿਆ। ਇਹ ਦੇਖ ਕੇ ਲੋਕ ਕਾਫੀ ਹੈਰਾਨ ਹੋਏ ਅਤੇ ਉਹਨਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ। ਉਕਤ ਮਾਮਲਾ ਮਿਆਂਮਾਰ ਦੇ ਯਾਂਗੋਨ ਸ਼ਹਿਰ ਦਾ ਹੈ, ਜਿੱਥੇ 26 ਸਾਲਾ ਜਾਰਨੀ ਔਂਗ 2 ਸੈਕਸ ਡਾਲ ਲੈ ਕੇ ਸਥਾਨਕ ਸ਼ਵੇਦਾਗਨ ਮੰਦਰ ਪਹੁੰਚ ਗਿਆ। ਇਹਨਾਂ ਦੋਵਾਂ ਸੈਕਸ ਡਾਲ ਨੂੰ ਉਸ ਨੇ ਮਿਆਂਮਾਰ ਦੇ ਰਵਾਇਤੀ ਕੱਪੜੇ ਪਹਿਨਾਏ ਹੋਏ ਸਨ ਅਤੇ ਦੋਵਾਂ ਦੇ ਸਿਰ ਉੱਪਰ ਤਾਜ ਵੀ ਸੀ।

ਇਸ ਦੌਰਾਨ ਉਕਤ ਸਖਸ਼ ਦੇ ਨਾਲ ਕੁਝ ਲੋਕ ਵੀ ਮੌਜੂਦ ਸਨ, ਜਿਨਾਂ ਦੀ ਗਿਣਤੀ 7-8 ਦੱਸੀ ਜਾ ਰਹੀ ਹੈ। ਇਸ ਦੌਰਾਨ ਜਦ ਉਹਨਾਂ ਨੂੰ ਮੰਦਰ ਵਿੱਚ ਜਾਣ ਤੋਂ ਰੋਕਿਆ ਗਿਆ ਤਾਂ ਉਹਨਾਂ ਨੇ ਮੰਦਰ ਦੀ ਪਾਰਕਿੰਗ ਵਿੱਚ ਹੀ ਵਿਆਹ ਦਾ ਸੈੱਟਅੱਪ ਤਿਆਰ ਕਰ ਲਿਆ। ਇਸ ਦੌਰਾਨ ਗਾਰਡ ਨੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਆਪਣਾ ਕੰਮ ਕਰ ਦੇ ਰਹੇ। ਇਸ ਦੌਰਾਨ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਕਤ ਵਿਅਕਤੀ ਅਤੇ ਉਸ ਦੇ ਸਾਥੀ ਵਿਆਹ ਦੌਰਾਨ ਸੈਕਸ ਡਾਲ ਨੂੰ ਫੁੱਲ ਅਤੇ ਫਲ ਭੇਟ ਕਰਦੇ ਨਜ਼ਰ ਆ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਉਕਤ ਸਖਸ਼ ਨੇ ਦੋਵੇਂ ਸੈਕਸ ਡਾਲ ਚੀਨ ਤੋਂ ਮੰਗਵਾਏ ਹਨ ਅਤੇ ਉਹਨਾਂ ਦੀ ਲੰਬਾਈ ਕਰੀਬ 5 ਫੁੱਟ ਤੋਂ ਸਾਢੇ 5 ਫੁੱਟ ਦੇ ਕਰੀਬ ਸੀ। ਕੁਝ ਲੋਕਾਂ ਨੇ ਉਕਤ ਵਿਅਕਤੀ ਦੀ ਇਸ ਹਰਕਤ ਦਾ ਵਿਰੋਧ ਕਰਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ ਕਿ ਇਸ ਤਰਹਾਂ ਦੇ ਨਾਲ ਉਕਤ ਵਿਅਕਤੀ ਨੇ ਉਹਨਾਂ ਦੇ ਧਰਮ ਨੂੰ ਠੇਸ ਪਹੁੰਚਾਈ ਹੈ। ਬਾਅਦ ਵਿੱਚ ਸਥਾਨਕ ਪੁਲਿਸ ਨੇ ਆ ਕੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਸਥਾਨਕ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰਾਨ ਹੁਣ ਮੁਲਜ਼ਮ ਜਰਨੀ ਕੋਲੋਂ ਪੁੱਛਗਿੱਛ ਹੋਵੇਗੀ ਅਤੇ ਉਹ ਪੁਲਿਸ ਹਿਰਾਸਤ ਵਿੱਚ ਰਹੇਗਾ।

error: Content is protected !!