ਚੰਡੀਗੜ੍ਹ ਨੇੜੇ ਜੰਗਲ ‘ਚੋਂ ਮਿਲੀ ਨਕੋਦਰ ਦੀ 22 ਸਾਲਾ ਮੁਟਿਆਰ ਦੀ ਲਾਸ਼, ਘਰੋਂ ਜਲੰਧਰ ਚਰਚ ਜਾਣ ਦਾ ਕਹਿ ਕੇ ਗਈ ਸੀ ਤੇ ਫੋਨ ਵੀ ਰੱਖ ਗਈ ਸੀ ਘਰ…

ਚੰਡੀਗੜ੍ਹ ਨੇੜੇ ਜੰਗਲ ‘ਚੋਂ ਮਿਲੀ ਨਕੋਦਰ ਦੀ 22 ਸਾਲਾ ਮੁਟਿਆਰ ਦੀ ਲਾਸ਼, ਘਰੋਂ ਜਲੰਧਰ ਚਰਚ ਜਾਣ ਦਾ ਕਹਿ ਕੇ ਗਈ ਸੀ ਤੇ ਫੋਨ ਵੀ ਰੱਖ ਗਈ ਸੀ ਘਰ…


ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਇਕ 22 ਸਾਲਾ ਮੁਟਿਆਰ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਟਿਆਰ ਜਲੰਧਰ ਦੇ ਨਕੋਦਰ ਦੀ ਰਹਿਣ ਵਾਲੀ ਸੀ ਅਤੇ ਬਿਊਟੀਸ਼ੀਅਨ ਵਜੋਂ ਕੰਮ ਕਰਦੀ ਸੀ। ਇਹ ਘਟਨਾ ਸ਼ੁੱਕਰਵਾਰ ਦੀ ਹੈ ਅਤੇ ਸੁਖਨਾ ਝੀਲ ਦੇ ਗਾਰਡਨ ਆਫ ਸਾਈਲੈਂਸ ਦੇ ਪਿੱਛੇ ਜੰਗਲਾਂ ‘ਚ ਭੇਤਭਰੇ ਹਾਲਾਤਾਂ ‘ਚ ਲਾਸ਼ ਮਿਲੀ ਹੈ।ਮ੍ਰਿਤਕ ਕੁੜੀ ਦੇ ਸਰੀਰ ‘ਤੇ ਗਲਾ ਘੁੱਟਣ ਦੇ ਨਿਸ਼ਾਨ ਸਨ ਅਤੇ ਗਲੇ ‘ਚ ਦੁਪੱਟਾ ਲਪੇਟਿਆ ਹੋਇਆ ਸੀ, ਪੁਲਿਸ ਨੇ ਦੱਸਿਆ ਕਿ ਪੁਲਿਸ ਖੁਦਕੁਸ਼ੀ ਅਤੇ ਕਤਲ ਦੋਵਾਂ ਪੱਖਾਂ ਤੋਂ ਜਾਂਚ ਕਰ ਰਹੀ ਹੈ ਕਿਉਂਕਿ ਉਸ ਦੇ ਚਿਹਰੇ ਅਤੇ ਕੱਪੜਿਆਂ ‘ਤੇ ਨਿਸ਼ਾਨ ਸਨ ਤੇ ਖੂਨ ਦੇ ਧੱਬੇ ਵੀ ਸਨ।
ਤੁਹਾਨੂੰ ਦੱਸ ਦੇਈਏ ਕਿ ਜਿਸ ਇਲਾਕੇ ਵਿੱਚ ਲਾਸ਼ ਮਿਲੀ ਸੀ ਉੱਥੇ ਸੀਸੀਟੀਵੀ ਕੈਮਰੇ ਵੀ ਨਹੀ ਹਨ ਅਤੇ ਇਸ ਕਾਰਨ ਪੁਲਿਸ ਨੂੰ ਮਾਮਲਾ ਸੁਲਝਾਉਣ ਵਿਚ ਹੋਰ ਪਰੇਸ਼ਾਨੀ ਹੋ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸੈਕਟਰ-16 ਦੇ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਭੇਜ ਦਿੱਤਾ ਗਿਆ।
ਡੀਐੱਸਪੀ, ਈਸਟ ਪਲਕ ਗੋਇਲ ਨੇ ਕਿਹਾ ਕੀ ਅਸੀਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਲਈ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਪੁਲਿਸ ਨੂੰ ਲਾਸ਼ ਦੇ ਕੋਲ ਇੱਕ ਨੋਟਬੁੱਕ ਦੇ ਨਾਲ-ਨਾਲ ਇੱਕ ਚੱਪਲਾਂ ਦਾ ਜੋੜਾ ਮਿਲਿਆ ਹੈ। ਨੋਟਬੁੱਕ ਵਿੱਚ ਇੱਕ ਮੋਬਾਈਲ ਨੰਬਰ ਸੀ ਜੋ ਪੁਲਿਸ ਨੂੰ ਔਰਤ ਦੇ ਪਰਿਵਾਰ ਤੱਕ ਲੈ ਗਿਆ, ਜਿਸ ਤੋਂ ਬਾਅਦ ਉਸਦੀ ਪਛਾਣ ਕੀਤੀ ਗਈ। ਪਰਿਵਾਰ ਨੇ ਦੱਸਿਆ ਕਿ ਲੜਕੀ ਵੀਰਵਾਰ ਦੁਪਹਿਰ ਨੂੰ ਇਹ ਦੱਸ ਕੇ ਘਰੋਂ ਚਲੀ ਗਈ ਸੀ ਕਿ ਉਹ ਜਲੰਧਰ ਦੇ ਇੱਕ ਚਰਚ ਜਾ ਰਹੀ ਹੈ ਅਤੇ ਉਹ ਆਪਣਾ ਮੋਬਾਈਲ ਫੋਨ ਪਿੱਛੇ ਛੱਡ ਗਈ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ ਪਰ ਉਸ ਦੇ ਪਰਿਵਾਰ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ। ਉਸ ਦੇ ਅਤੇ ਉਸ ਦੇ ਪਰਿਵਾਰ ਬਾਰੇ ਹੋਰ ਵੇਰਵੇ ਉਨ੍ਹਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਸਥਾਪਿਤ ਕੀਤੇ ਜਾਣਗੇ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਔਰਤ ਚੰਡੀਗੜ੍ਹ ਕਿਵੇਂ ਅਤੇ ਕਦੋਂ ਪਹੁੰਚੀ, ਉਸ ਨੇ ਰਾਤ ਕਿੱਥੇ ਬਿਤਾਈ ਅਤੇ ਕੀ ਉਸ ਦੇ ਨਾਲ ਕੋਈ ਸੀ।

error: Content is protected !!