ਸੁਨਿਹਰੀ ਭਵਿੱਖ ਲਈ ਅਮਰੀਕਾ ਗਏ 3 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ, 5 ਨੂੰ ਹਸਪਤਾਲ ਦਾਖਲ ਕਰਵਾਇਆ…

ਸੁਨਿਹਰੀ ਭਵਿੱਖ ਲਈ ਅਮਰੀਕਾ ਗਏ 3 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ, 5 ਨੂੰ ਹਸਪਤਾਲ ਦਾਖਲ ਕਰਵਾਇਆ…

ਵੀਓਪੀ ਬਿਊਰੋ- ਅਮਰੀਕਾ ਵਿੱਚ ਵਾਪਰੇ ਇਕ ਦਰਦਨਾਕ ਹਾਦਸੇ ਕਾਰਨ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਉਕਤ ਹਾਦਸਾ ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਦੇ ਸ਼ੈਫੀਲਡ ਸ਼ਹਿਰ ਵਿੱਚ ਵਾਪਰਿਆ ਅਤੇ ਭਾਰਤੀ ਵਿਦਿਆਰਥੀ ਇੱਕ ਹੀ ਕਾਰ ਵਿਚ ਸਵਾਰ ਸਨ। ਹਾਦਸੇ ਸਬੰਧੀ ਬਰਕਸ਼ਾਇਰ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ 27 ਸਾਲਾ ਪ੍ਰੇਮ ਕੁਮਾਰ ਰੈੱਡੀ ਗੋਡਾ, 22 ਸਾਲਾ ਪਵਨੀ ਗੁਲਾਪਾਲੀ ਅਤੇ 22 ਸਾਲਾ ਸਾਈ ਨਰਸਿਮ੍ਹਾ ਪਟਮ ਸ਼ੈੱਟੀ ਵਜੋਂ ਹੋਈ ਹੈ। ਇਸ ਦੌਰਾਨ 5 ਹੋਰ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ।

ਜਾਣਕਾਰੀ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਆਵਾਜ਼ ਬਹੁਤ ਦੂਰ ਤੱਕ ਸੁਣਾਈ ਦਿੱਤੀ। ਇਹ ਹਾਦਸਾ ਮੰਗਲਵਾਰ ਨੂੰ ਸਵੇਰੇ 5.30 ਵਜੇ ਦੇ ਕਰੀਬ ਬਰਕਸ਼ਾਇਰ ਕਾਉਂਟੀ ਦੇ ਪਾਈਕ ਰੋਡ ਨੇੜੇ ਰੂਟ-7 ‘ਤੇ ਟੋਇਟਾ ਸਿਏਨਾ ਅਤੇ ਸ਼ੇਵਰਲੇ ਸਿਲਵੇਰਾਡੋ ਦੀ ਆਹਮੋ-ਸਾਹਮਣੇ ਹੋਈ ਟੱਕਰ ਕਾਰਨ ਵਾਪਰਿਆ। ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਜ ਪੁਲਿਸ ਦੀ ਡਿਟੈਕਟਿਵ ਯੂਨਿਟ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਭਾਰਤ ਦੇ ਕੌਂਸਲੇਟ ਜਨਰਲ, ਨਿਊਯਾਰਕ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਹੈ।

ਸ਼ੈਫੀਲਡ ਪੁਲਿਸ ਵਿਭਾਗ ਅਤੇ ਬਰਕਸ਼ਾਇਰ ਡਿਸਟ੍ਰਿਕਟ ਅਟਾਰਨੀ ਦਫਤਰ ਨੂੰ ਸੌਂਪੀ ਗਈ ਸਟੇਟ ਪੁਲਿਸ ਡਿਟੈਕਟਿਵ ਯੂਨਿਟ ਟੱਕਰ ਦੇ ਹਾਲਾਤਾਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਛੇ ਵਿਦਿਆਰਥੀ ਨਿਊ ਹੈਵਨ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ ਅਤੇ ਇੱਕ ਸੈਕਰਡ ਹਾਰਟ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹਨ।

error: Content is protected !!