ਪਤਨੀ ਦਾ ਕਤਲ ਕਰਨ ਲਈ ਕੀਤਾ 2600 ਕਿਲੋਮੀਟਰ ਦਾ ਸਫਰ, ਕਤਲ ਕਰ ਕੇ ਚੁੱਪਚਾਪ ਨਿਕਲ ਗਿਆ, ਵਜ੍ਹਾ ਕਰ ਦੇਵੇਗੀ ਹੈਰਾਨ…

ਪਤਨੀ ਦਾ ਕਤਲ ਕਰਨ ਲਈ ਕੀਤਾ 2600 ਕਿਲੋਮੀਟਰ ਦਾ ਸਫਰ, ਕਤਲ ਕਰ ਕੇ ਚੁੱਪਚਾਪ ਨਿਕਲ ਗਿਆ, ਵਜ੍ਹਾ ਕਰ ਦੇਵੇਗੀ ਹੈਰਾਨ…

ਲੁਧਿਆਣਾ (ਵੀਓਪੀ ਬਿਊਰੋ) ਨਫਰਤ ਕਈ ਜ਼ਿੰਦਗੀਆਂ ਬਰਬਾਦ ਕਰ ਦਿੰਦੀ ਹੈ। ਅਜਿਹੀ ਹੀ ਨਫਰਤ ਲੈ ਕੇ ਇਕ ਵਿਅਕਤੀ ਬਿਹਾਰ ਤੋਂ ਕਰੀਬ 1300 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਪੰਜਾਬ ਆਇਆ ਅਤੇ ਬੇਰਹਿਮੀ ਦੇ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਫਿਰ ਟਰੇਨ ਰਾਹੀ ਆਪਣੇ ਘਰ ਰਵਾਨਾ ਹੋ ਗਿਆ। ਇਸ ਤਰ੍ਹਾਂ ਮੁਲਜ਼ਮ ਨੇ 2600 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਉਕਤ ਕਤਲ ਨੂੰ ਅੰਜਾਮ ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਏ। ਪੁਲਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਲਕਸ਼ਮੀ ਦੇਵੀ (19) ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਲਕਸ਼ਮੀ ਦਾ ਆਪਣੇ ਸਹੁਰਿਆਂ ਨਾਲ ਘਰੇਲੂ ਝਗੜਾ ਸੀ ਅਤੇ ਇਸੇ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਸਹੁਰੇ ਘਰ ਛੱਡ ਕੇ ਪਰਿਵਾਰ ਨਾਲ ਲੁਧਿਆਣਾ ‘ਚ ਰਹਿ ਰਹੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਨਿਤੀਆ ਕੁਮਾਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਲਕਸ਼ਮੀ ਦੇਵੀ ਦਾ ਪਰਿਵਾਰ ਮੂਲ ਰੂਪ ‘ਚ ਬਿਹਾਰ ਦੇ ਚੰਪਾਰਨ ਪੱਛਮੀ ਦਾ ਰਹਿਣ ਵਾਲਾ ਹੈ। ਮ੍ਰਿਤਕਾ ਦਾ ਵਿਆਹ ਕਰੀਬ 6 ਮਹੀਨੇ ਪਹਿਲਾ ਹੋਇਆ ਸੀ।

ਦੋਸ਼ੀ ਨੇ ਲਕਸ਼ਮੀ ਦੇਵੀ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਜਦੋਂ ਤੱਕ ਪਰਿਵਾਰਕ ਮੈਂਬਰ ਪਹੁੰਚੇ, ਉਦੋਂ ਤੱਕ ਮੁਲਜ਼ਮ 6 ਤੋਂ 7 ਵਾਰ ਕਰ ਚੁੱਕੇ ਸਨ ਅਤੇ ਲਕਸ਼ਮੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਚੁੱਕੇ ਸਨ। ਲੋਕਾਂ ਦੇ ਆਉਣ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਿਆ ਸੀ। ਪਰਿਵਾਰਕ ਮੈਂਬਰ ਲਕਸ਼ਮੀ ਨੂੰ ਸਿੱਧਾ ਸਿਵਲ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਲਕਸ਼ਮੀ ਨੂੰ ਮ੍ਰਿਤਕ ਐਲਾਨ ਦਿੱਤਾ। ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ‘ਚ ਪਤਾ ਲੱਗਾ ਹੈ ਕਿ ਲਕਸ਼ਮੀ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਉਕਤ ਵਿਅਕਤੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

error: Content is protected !!