‘ਚਿੱਟਾ ਇੱਥੋ ਮਿਲਦੈ’, ਸ਼ਰੇਆਮ ਲੱਗੇ ਨੇ ਪੰਜਾਬ ਦੇ ਇਸ ਸ਼ਹਿਰ ‘ਚ ਪੋਸਟਰ, ਪੁਲਿਸ ਪ੍ਰਸ਼ਾਸਨ ਤੇ ‘ਆਪ’ ਸਰਕਾਰ ਮਾਰ ਰਹੀ ਮੱਖੀਆਂ…

‘ਚਿੱਟਾ ਇੱਥੋ ਮਿਲਦੈ’, ਸ਼ਰੇਆਮ ਲੱਗੇ ਨੇ ਪੰਜਾਬ ਦੇ ਇਸ ਸ਼ਹਿਰ ‘ਚ ਪੋਸਟਰ, ਪੁਲਿਸ ਪ੍ਰਸ਼ਾਸਨ ਤੇ ‘ਆਪ’ ਸਰਕਾਰ ਮਾਰ ਰਹੀ ਮੱਖੀਆਂ…


ਅੰਮ੍ਰਿਤਸਰ (ਵੀਓਪੀ ਬਿਊਰੋ) ਸਰਕਾਰ ਚਾਹੇ ਜੋ ਵੀ ਆਵੇ ਪਰ ਪੰਜਾਬ ਵਿਚੋਂ ਨਸ਼ਾ ਖਤਮ ਕਰਨਾ ਇਨ੍ਹਾਂ ਦੇ ਬੱਸੋ ਬਾਹਰ ਦੀ ਗੱਲ ਆ। ਬਦਲਾਅ ਦੇ ਨਾਮ ‘ਤੇ ਲੋਕਾਂ ਨੂੰ ਠੱਗ ਚੁੱਕੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਸ਼ੇ ਦੇ ਮਾਮਲੇ ਉਪਰ ਫੇਲ੍ਹ ਸਾਬਿਤ ਹੋ ਚੁੱਕੀ ਹੈ ਅਤੇ ਪੰਜਾਬ ਪੁਲਿਸ ਵੀ ਇਸ ਮਾਮਲੇ ਨੂੰ ਹੱਲ ਨਹੀਂ ਕਰ ਸਕੀ। ਹੁਣ ਅੰਮ੍ਰਿਤਸਰ ਸ਼ਹਿਰ ਵਿਚ ਥਾਂ-ਥਾਂ ‘ਨਸ਼ਾ ਇੱਥੋ ਮਿਲਦੈ’ ਦੇ ਪੋਸਟਰ ਲੱਗੇ ਹੋਏ ਹਨ। ਉਸ ਤਰ੍ਹਾਂ ਦੇ ਪੋਸਟਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਿਖਾਉਂਦੇ ਹਨ।

ਅੰਮ੍ਰਿਤਸਰ ਵਿੱਚ ਨਸ਼ੇ ਕਾਰਨ ਬਰਬਾਦ ਹੋਏ ਇੱਕ ਪਰਿਵਾਰ ਨੇ ਸ਼ਹਿਰ ਦੀਆਂ ਗਲੀਆਂ ਅਤੇ ਦੁਕਾਨਾਂ ਦੇ ਬਾਹਰ ‘ਚਿੱਟਾ ਇਹ ਮਿਲਦਾ ਹੈ’ ਲਿਖ ਕੇ ਪੋਸਟਰ ਲਗਾ ਦਿੱਤੇ। ਪਰਿਵਾਰ ਨੇ ਵੱਖ-ਵੱਖ ਤਰੀਕੇ ਨਾਲ ਪੁਲਸ ਪ੍ਰਸ਼ਾਸਨ ਖਿਲਾਫ ਆਪਣਾ ਵਿਰੋਧ ਪ੍ਰਗਟਾਇਆ ਹੈ।ਇਹ ਪੋਸਟਰ ਸ਼ਹੀਦਾ ਸਾਹਿਬ ਗੁਰਦੁਆਰੇ ਦੇ ਨੇੜੇ ਇੱਕ ਬਾਜ਼ਾਰ ਅਤੇ ਇਲਾਕੇ ਵਿੱਚ ਲਗਾਏ ਗਏ ਹਨ।ਇਨ੍ਹਾਂ ਪੋਸਟਰਾਂ ਦੇ ਲਗਾਏ ਜਾਣ ਤੋਂ ਬਾਅਦ ਜਿੱਥੇ ਪੁਲਿਸ ਅਧਿਕਾਰੀਆਂ ‘ਚ ਹੜਕੰਪ ਮਚ ਗਿਆ ਹੈ, ਉੱਥੇ ਹੀ ਇਲਾਕਾ ਪੁਲਿਸ ‘ਤੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਸਵੇਰੇ ਜਦੋਂ ਇਲਾਕਾ ਵਾਸੀਆਂ ਨੇ ਕੰਧਾਂ ‘ਤੇ ਚਿੱਟਾ ਇਹ ਮਿਲਦਾ ਹੈ ਦੇ ਪੋਸਟਰ ਦੇਖੇ ਤਾਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਨਸ਼ਾ ਤਸਕਰ ਸ਼ਰੇਆਮ ਘੁੰਮਦੇ ਹਨ। ਨਸ਼ਿਆਂ ਕਾਰਨ ਹੀ ਇਸ ਇਲਾਕੇ ਵਿਚ ਅਪਰਾਧਿਕ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ। ਇਲਾਕੇ ਵਿੱਚ ਪੁਲੀਸ ਦੀ ਗਸ਼ਤ ਨਾਂਹ ਦੇ ਬਰਾਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਇਲਾਕਾ ਪੁਲੀਸ ਇਸ ਮਾਮਲੇ ‘ਚ ਜਲਦ ਹੀ ਵੱਡੀ ਕਾਰਵਾਈ ਕਰ ਸਕਦੀ ਹੈ।

error: Content is protected !!