ਛੱਠ ਪੂਜਾ ਦੌਰਾਨ ਜ਼ਬਰਦਸਤ ਧਮਾਕਾ, 35 ਲੋਕ ਝੁਲਸੇ, ਮਚੀ ਹਫਰੀ-ਤਫੜੀ…

ਛੱਠ ਪੂਜਾ ਦੌਰਾਨ ਜ਼ਬਰਦਸਤ ਧਮਾਕਾ, 35 ਲੋਕ ਝੁਲਸੇ, ਮਚੀ ਹਫਰੀ-ਤਫੜੀ…

ਔਰੰਗਾਬਾਦ (ਵੀਓਪੀ ਬਿਊਰੋ) ਬਿਹਾਰ ਦੇ ਔਰੰਗਾਬਾਦ ਵਿਖੇ ਸ਼ਾਹਪੁਰ ਹਲਕੇ ਵਿੱਚ ਛੱਠ ਪੂਜਾ ਦੇ ਤਿਉਹਾਰ ਦੌਰਾਨ ਖੁਸ਼ੀਆਂ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦ ਗੈਸ ਸਿਲੰਡਰ ਫੱਟਣ ਦੇ ਨਾਲ ਹੋਏ ਜ਼ਬਰਦਸਤ ਧਮਾਕੇ ਕਾਰਨ 35 ਲੋਕ ਜ਼ਖਮੀ ਹੋ ਗਏ। ਧਮਾਕਾ ਇੰਨਾ ਜਬਰਦਸਤ ਸੀ ਕਿ ਦੂਰ-ਦੂਰ ਤਕ ਆਵਾਜ਼ ਸੁਣਾਈ ਦਿੱਤੀ। ਜ਼ਖਮੀਆਂ ਵਿੱਚੋਂ ਕਈਆਂ ਦਾ ਹਾਲਾਤ ਜਿਆਦਾ ਗੰਭੀਰ ਹੈ। ਘਟਨਾ ਅੱਜ ਸਵੇਰੇ ਹੀ ਵਾਪਰੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਵਿੱਚ ਵੀ ਭੱਜਦੜ ਮਚ ਗਈ ਅਤੇ ਪਹਿਲਾਂ-ਪਹਿਲ ਤਾਂ ਲੋਕ ਕੁਝ ਸਮਝ ਹੀ ਨਹੀਂ ਸਕੇ।

ਜਾਣਕਾਰੀ ਮੁਤਾਬਕ ਛੱਠ ਪੂਜਾ ਸਬੰਧੀ ਕਈ ਲੋਕ ਘਰ ਵਿੱਚ ਮੌਜੂਦ ਸਨ ਅਤੇ ਇਸ ਦੌਰਾਨ ਘਰ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਗੈਸ ਸਿਲੰਡਰ ਫਟ ਗਿਆ।ਛਠ ਹੋਣ ਕਾਰਨ ਘਰ ‘ਚ ਕਈ ਲੋਕ ਮੌਜੂਦ ਸਨ, ਜੋ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਘਟਨਾ ‘ਚ ਕਰੀਬ 35 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।ਜਿਲਾ ਪ੍ਰਸ਼ਾਸਨ ਤੇ ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਸਥਿਤੀ ਸੰਭਾਲ ਲਈ ਸੀ।

error: Content is protected !!