ਭਾਰਤੀ ਮਸਾਲੇ ਬਾਹਰਲੇ ਦੇਸ਼ਾਂ ‘ਚ ਫਿੱਕੇ, ਮਿਲਾਵਟ ਨਿਕਲਣ ਤੋਂ ਬਾਅਦ ਭਾਰਤੀ ਵਪਾਰੀਆਂ ਨੂੰ ਹੋਵੇਗਾ 50 ਹਜ਼ਾਰ ਕਰੋੜ ਦਾ ਨੁਕਸਾਨ

ਭਾਰਤੀ ਮਸਾਲੇ ਬਾਹਰਲੇ ਦੇਸ਼ਾਂ ‘ਚ ਫਿੱਕੇ, ਮਿਲਾਵਟ ਨਿਕਲਣ ਤੋਂ ਬਾਅਦ ਭਾਰਤੀ ਵਪਾਰੀਆਂ ਨੂੰ ਹੋਵੇਗਾ 50 ਹਜ਼ਾਰ ਕਰੋੜ ਦਾ ਨੁਕਸਾਨ


ਨਵੀਂ ਦਿੱਲੀ (ਵੀਓਪੀ ਬਿਊਰੋ) ਪੂਰੀ ਦੁਨੀਆ ‘ਚ ਦਬਦਬਾ ਬਣਾਉਣ ਵਾਲੇ ਭਾਰਤੀ ਮਸਾਲਿਆਂ ਦੀ ਇਸ ਸਮੇਂ ਅੰਤਰਰਾਸ਼ਟਰੀ ਬਜ਼ਾਰ ਵਿੱਚ ਬੈਂਡ ਵੱਜੀ ਹੋਈ ਹੈ। ਕਈ ਦੇਸ਼ਾਂ ਵਿੱਚ ਗੁਣਵੱਤਾ ਪਰਖ ਵਿੱਚ ਫੇਲ੍ਹ ਹੋਣ ਤੋਂ ਬਾਅਦ ਭਾਰਤ ਦੇ ਮਸਾਲਿਆਂ ਵਿੱਚੋਂ ਤਿੱਖਾਪਨ ਖਤਮ ਹੋਣ ਦੀ ਕਗਾਰ ‘ਤੇ ਹੈ।

ਹਾਲੇ ਤਾਂ ਭਾਰਤੀ ਮਸਾਲਿਆਂ ਦਾ ਮਾਮਲਾ ਕੁਝ ਦੇਸ਼ਾਂ ਵਿੱਚ ਹੈ ਪਰ ਜੇਕਰ ਇਸ ਜਾਂਚ ਦਾ ਸੇਕ ਚੀਨ ਤੋਂ ਯੂਰਪ ਤੱਕ ਫੈਲਿਆ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਇਨ੍ਹਾਂ ਸਾਰੇ ਬਾਜ਼ਾਰਾਂ ‘ਚ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾਅ ‘ਤੇ ਲੱਗਾ ਹੋਇਆ ਹੈ। ਜੇਕਰ ਵਿਦੇਸ਼ੀ ਸਰਕਾਰਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਭਾਰਤ ਦੇ ਮਸਾਲਾ ਨਿਰਯਾਤ ਨੂੰ 50 ਫੀਸਦੀ ਤੋਂ ਵੱਧ ਨੁਕਸਾਨ ਝੱਲਣਾ ਪੈ ਸਕਦਾ ਹੈ।

ਸਿੰਗਾਪੁਰ ਅਤੇ ਹਾਂਗਕਾਂਗ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਮਸਾਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਰਥਿਕ ਖੋਜ ਸੰਸਥਾ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀਟੀਆਰਆਈ) ਨੇ ਕਿਹਾ ਕਿ ਹਰ ਰੋਜ਼ ਨਵੇਂ ਦੇਸ਼ ਭਾਰਤੀ ਮਸਾਲਿਆਂ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ। ਜੀਟੀਆਰਆਈ ਨੇ ਕਿਹਾ ਕਿ ਭਾਰਤ ਦੇ ਮਸ਼ਹੂਰ ਮਸਾਲਾ ਉਦਯੋਗ ਦੀ ਸਾਖ ਨੂੰ ਬਰਕਰਾਰ ਰੱਖਣ ਲਈ ਇਸ ਮੁੱਦੇ ‘ਤੇ ਤੁਰੰਤ ਧਿਆਨ ਦੇਣ ਅਤੇ ਕਾਰਵਾਈ ਕਰਨ ਦੀ ਲੋੜ ਹੈ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੁਨੀਆ ਦੇ ਜਿਨ੍ਹਾਂ 4 ਦੇਸ਼ਾਂ ‘ਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਮਹੱਤਵਪੂਰਨ ਬਾਜ਼ਾਰਾਂ ‘ਚ 700 ਮਿਲੀਅਨ ਡਾਲਰ ਯਾਨੀ 5800 ਕਰੋੜ ਰੁਪਏ ਦੀ ਬਰਾਮਦ ਦਾਅ ‘ਤੇ ਲੱਗੀ ਹੋਈ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਰੈਗੂਲੇਟਰੀ ਕਾਰਵਾਈ ਸੰਭਾਵਤ ਤੌਰ ‘ਤੇ ਅੱਧੇ ਮਸਾਲੇ ਦੇ ਨਿਰਯਾਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

error: Content is protected !!