Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
31
ਆਹਮੋ-ਸਾਹਮਣੇ ਹੋਏ ਸਿੱਖ-ਈਸਾਈ; ਦੋਸ਼-ਈਸਾਈਆਂ ਨੇ ਗੁਰਦੁਆਰੇ ਸਾਹਿਬ ਅੱਗੇ ਨੰਗੇ ਹੋ ਕੇ ਪਾਇਆ ਭੰਗੜਾ, ਮਾਰੀਆਂ ਇੱਟਾਂ ਤੇ ਪਾਠੀ ਦੀ ਕੀਤੀ ਕੁੱਟਮਾਰ, ਨਿਹੰਗ ਸਿੰਘ ਪਹੁੰਚੇ ਤਾਂ ਹੋ ਗਿਆ…
Latest News
Punjab
ਆਹਮੋ-ਸਾਹਮਣੇ ਹੋਏ ਸਿੱਖ-ਈਸਾਈ; ਦੋਸ਼-ਈਸਾਈਆਂ ਨੇ ਗੁਰਦੁਆਰੇ ਸਾਹਿਬ ਅੱਗੇ ਨੰਗੇ ਹੋ ਕੇ ਪਾਇਆ ਭੰਗੜਾ, ਮਾਰੀਆਂ ਇੱਟਾਂ ਤੇ ਪਾਠੀ ਦੀ ਕੀਤੀ ਕੁੱਟਮਾਰ, ਨਿਹੰਗ ਸਿੰਘ ਪਹੁੰਚੇ ਤਾਂ ਹੋ ਗਿਆ…
October 31, 2022
Voice of Punjab
ਆਹਮੋ-ਸਾਹਮਣੇ ਹੋਏ ਸਿੱਖ-ਈਸਾਈ; ਦੋਸ਼-ਈਸਾਈਆਂ ਨੇ ਗੁਰਦੁਆਰੇ ਸਾਹਿਬ ਅੱਗੇ ਨੰਗੇ ਹੋ ਕੇ ਪਾਇਆ ਭੰਗੜਾ, ਮਾਰੀਆਂ ਇੱਟਾਂ ਤੇ ਪਾਠੀ ਦੀ ਕੀਤੀ ਕੁੱਟਮਾਰ, ਨਿਹੰਗ ਸਿੰਘ ਪਹੁੰਚੇ ਤਾਂ ਹੋ ਗਿਆ…
ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਇਸ ਸਮੇਂ ਧਰਮ ਦੇ ਨਾਂ ਉੱਤੇ ਲੋਕਾਂ ਵਿੱਚ ਜਹਿਰ ਭਰਦੀ ਜਾ ਰਹੀ ਹੈ। ਇਸੇ ਤਰਹਾਂ ਦੇ ਇਕ ਮਾਮਲੇ ਵਿੱਚ ਅੰਮ੍ਰਿਤਸਰ ਜਿਲ੍ਹੇ ਵਿੱਚ ਗ੍ਰਾਂਟ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਅਤੇ ਈਸਾਈ ਭਾਈਚਾਰੇ ਦੇ ਲੋਕ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਜੰਮ ਕੇ ਪਥਰਾਅ ਹੋਇਆ ਅਤੇ ਦੋਸ਼ ਹੈ ਕਿ ਗੁਰਦੁਆਰਾ ਸਾਹਿਬ ਉੱਪਰ ਵੀ ਪਥਰਾਅਬਾਜੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਪਿੰਡ ਦੇ ਸਰਪੰਚ ਅਤੇ ਗੁਰਦੁਆਰਾ ਸਾਹਿਬ ਦੇ ਪਾਠੀ ਦੀ ਵੀ ਕੁੱਟਮਾਰ ਕੀਤੀ ਗਈ। ਉਕਤ ਮਾਮਲਾ ਅੰਮ੍ਰਿਤਸਰ ਜਿਲ੍ਹੇ ਅਜਨਾਲਾ ਕਸਬੇ ਦਾ ਹੈ ਅਤੇ ਇਸ ਮੌਕੇ ਉੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਦੇ ਪਿੰਡ ਸ਼ੇਖ ਪੱਤੀ ‘ਚ ਇਹ ਝਗੜਾ ਉਸ ਸਮੇਂ ਸ਼ੁਰੂ ਹੋਇਆ, ਜਦ ਪਿੰਡ ਦੀ ਸਰਪੰਚ ਸਰਬਜੀਤ ਕੌਰ ਨੂੰ ਦੋ ਲੱਖ ਰੁਪਏ ਦੀ ਗਰਾਂਟ ਮਿਲੀ ਸੀ। ਸਰਪੰਚ ਨੇ ਗੁਰਦੁਆਰਾ ਸ਼ਹੀਦ ਜੀਵਨ ਸਿੰਘ ਸਾਹਿਬ ਨੂੰ 1 ਲੱਖ ਰੁਪਏ ਅਤੇ ਗਿਰਜਾ ਘਰ ਨੂੰ 1 ਲੱਖ ਰੁਪਏ ਦਿੱਤੇ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਈਸਾਈ ਭਾਈਚਾਰਾ ਚਰਚ ਨੂੰ ਦੋ ਲੱਖ ਰੁਪਏ ਦੀ ਸਾਰੀ ਗਰਾਂਟ ਦੇਣ ਲਈ ਦਬਾਅ ਪਾਉਣ ਲੱਗਾ। ਇਸ ਦੌਰਾਨ ਹੀ ਸਥਿਤੀ ਤਣਾਅਪੂਰਨ ਹੋ ਗਈ ਅਤੇ ਦੋਸ਼ ਹਨ ਕਿ ਈਸਾਈ ਭਾਈਚਾਰੇ ਦੇ ਲੋਕਾਂ ਨੇ ਪਿੰਡ ਨੂੰ ਘੇਰ ਲਿਆ ਅਤੇ ਗੁਰੂਘਰ ‘ਤੇ ਇੱਟਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਦੋਵਾਂ ਧਿਰਾਂ ਵਿਚਾਲੇ ਇੱਟਾਂ-ਰੋੜੇ ਚੱਲੇ।
ਇਸ ਦੌਰਾਨ ਪੁਲਿਸ ਨੇ ਦੋਵਾਂ ਧਿਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੌਰਾਨ ਸਿੱਖ ਜੱਥੇਬੰਦੀਆਂ ਨੇ ਇਹ ਵੀ ਦੋਸ਼ ਲਾਇਆ ਕਿ ਈਸਾਈ ਭਾਈਚਾਰੇ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਅੱਗੇ ਨੰਗੇ ਹੋ ਕੇ ਭੰਗੜਾ ਤਕ ਵੀ ਪਾਇਆ ਅਤੇ ਔਰਤਾਂ ਦੀ ਵੀ ਸ਼ਰਮ ਨਹੀਂ ਕੀਤੀ। ਘਟਨਾ ਤੋਂ ਬਾਅਦ ਨਿਹੰਗ ਜੱਥੇਬੰਦੀਆਂ ਪਿੰਡ ਪਹੁੰਚ ਗਈਆਂ ਹਨ। ਨਿਹੰਗ ਸਿੱਖਾਂ ਵੱਲੋਂ ਪਿੰਡ ਵਿੱਚ ਡੇਰੇ ਲਾਉਣ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਹੈ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਰਹਿਣ ਲਈ ਕਿਹਾ। ਨਾਜ਼ੁਕ ਸਥਿਤੀ ਨੂੰ ਕਾਬੂ ਕਰਨ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
Post navigation
ਡੇਰਾ ਸੱਚਾ ਸੌਦਾ ਵਿਖੇ ਪਹੁੰਚਿਆ ‘ਆਪ’ ਮੰਤਰੀ, ਕਾਂਗਰਸ ਨੇ ਕਿਹਾ ਹੁਣ ਲੈ ਲਓ ਬਰਗਾੜੀ ਕਾਂਡ ਦਾ ਇਨਸਾਫ, ਪਹਿਲਾਂ ਵੀ ਇਸ ਮੰਤਰੀ ਦੀ ਆਡੀਓ ਹੋ ਚੁੱਕੀ ਐ ਵਾਇਰਲ…
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਘੁੰਮ ਰਿਹਾ ਅੱਤਵਾਦੀ ਪਿੰਕਾ, ਵੀਡੀਓ ਵਾਇਰਲ ਹੋਈ ਤਾਂ ਐੱਸਜੀਪੀਸੀ ਨੇ ਕਰਵਾਈ ਡਿਲੀਟ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us