ਡੇਰਾ ਸੱਚਾ ਸੌਦਾ ਵਿਖੇ ਪਹੁੰਚਿਆ ‘ਆਪ’ ਮੰਤਰੀ, ਕਾਂਗਰਸ ਨੇ ਕਿਹਾ ਹੁਣ ਲੈ ਲਓ ਬਰਗਾੜੀ ਕਾਂਡ ਦਾ ਇਨਸਾਫ, ਪਹਿਲਾਂ ਵੀ ਇਸ ਮੰਤਰੀ ਦੀ ਆਡੀਓ ਹੋ ਚੁੱਕੀ ਐ ਵਾਇਰਲ…

ਡੇਰਾ ਸੱਚਾ ਸੌਦਾ ਵਿਖੇ ਪਹੁੰਚਿਆ ‘ਆਪ’ ਮੰਤਰੀ, ਕਾਂਗਰਸ ਨੇ ਕਿਹਾ ਹੁਣ ਲੈ ਲਓ ਬਰਗਾੜੀ ਕਾਂਡ ਦਾ ਇਨਸਾਫ, ਪਹਿਲਾਂ ਵੀ ਇਸ ਮੰਤਰੀ ਦੀ ਆਡੀਓ ਹੋ ਚੁੱਕੀ ਐ ਵਾਇਰਲ…

ਵੀਓਪੀ ਬਿਊਰੋ – ਜਿੱਥੇ ਇਕ ਪਾਸੇ ਪਹਿਲਾਂ ਹੀ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਾਰੇ ਪਾਸੇ ਹੰਗਾਮਾ ਮਚਿਆ ਹੋਇਆ ਹੈ। ਉੱਥੇ ਹੀ ਹੁਣ ਪੰਜਾਬ ਸਰਕਾਰ ਦੇ ਮੰਤਰੀ ਦਾ ਡੇਰਾ ਸੱਚਾ ਸੌਦਾ ਨੇ ‘ਨਾਮ ਚਰਚਾ ਘਰ’ ਜਾਣ ਦੇ ਨਾਲ ਨਵਾਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਆਮ ਆਦਮੀ ਪਾਰਟੀ ਦੇ ਨੇਤਾ ਵੀ ਕੋਈ ਹੋਰ ਨਹੀਂ ਸਗੋਂ ਮੰਤਰੀ ਫੌਜਾ ਸਿੰਘ ਸਰਾਰੀ ਹਨ। ਮੰਤਰੀ ਫੌਜਾ ਸਿੰਘ ਸਰਾਰੀ ਦੇ ਨਾਮ ਚਰਚਾ ਘਰ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਵੀ ਹਮਲਾ ਬੋਲਣਾ ਸ਼ੁਰੂ ਕਰ ਦਿੱਤਾ ਹੈ। ਇਹ ਉਹ ਹੀ ਮੰਤਰੀ ਸਾਬ੍ਹ ਹਨ ਜਿਨ੍ਹਾਂ ਦੀ ਇਕ ਆਡੀਓ ਬੀਤੇ ਦਿਨੀਂ ਕਾਫੀ ਵਾਇਰਲ ਹੋਈ ਸੀ। ਇਸ ਵਿੱਚ ਮੰਤਰੀ ਆਪਣੇ OSD ਨਾਲ ਸੌਦੇਬਾਜ਼ੀ ਦੀ ਗੱਲ ਕਰ ਰਹੇ ਸਨ। ਆਡੀਓ ਮੁਤਾਬਕ ਮੰਤਰੀ ਆਪਣੇ OSD ਨਾਲ ਕਿਸੇ ਟਰੱਕ ਦਾ ਮਾਲ ਫੜਵਾਉਣਾ ਚਾਹੁੰਦੇ ਸਨ ਤੇ ਬਾਅਦ ਵਿੱਚ ਉਸ ਨੂੰ ਛੁਡਵਾਉਣ ਲਈ ਉਸ ਤੋਂ ਪੈਸੇ ਲੈਣਾ ਚਾਹੁੰਦੇ ਸਨ। ਜਦੋਂ ਇਸ ਬਾਰੇ ਮੰਤਰੀ ਤੋਂ ਪੁਛਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਇਹ ਆਡੀਓ ਆਡਿਟ ਕੀਤੀ ਗਈ ਹੈ ਇਸ ਵਿੱਚ ਕੋਈ ਸੱਚਾਈ ਨਹੀਂ ਹੈ।

ਇਸੇ ਦੇ ਨਾਲ ਹੀ ਹੁਣ ਫਿਰ ਮੰਤਰੀ ਫੌਜਾ ਸਿੰਘ ਸਰਾਰੀ ਦੇ ਨਾਂ ਨਾਲ ਵਿਵਾਦ ਜੁੜ ਗਿਆ ਹੈ। ਇਸ ਸਬੰਧੀ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਦੋਂ ਸਰਕਾਰ ਸਰਾਰੀ ਰਾਹੀਂ ਬਰਗਾੜੀ ਕਾਂਡ ਦੇ ਦੋਸ਼ੀਆਂ ਦੇ ਪੈਰੀਂ ਪੈ ਗਈ ਹੈ ਤਾਂ ਅਸੀਂ ਇਨਸਾਫ਼ ਦੀ ਉਮੀਦ ਕਿਵੇਂ ਕਰ ਸਕਦੇ ਹਾਂ। ਉਨ੍ਹਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਤੁਹਾਨੂੰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪੱਸ਼ਟੀਕਰਨ ਦੇਣਾ ਹੋਵੇਗਾ। ਉਹਨਾਂ ਨੇ ਕਿਹਾ ਕਿ ਡੇਰਾ ਹਮਾਇਤੀਆਂ ਦੇ ਵੱਲੋਂ ਜਿਸ ਤਰਹਾਂ ਦੇ ਨਾਲ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਉਸ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਪੰਜਾਬ ਦੇ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲੇਗਾ।

ਦੂਜੇ ਪਾਸੇ ਸਫਾਈ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਉਹਨਾਂ ਦੀ ਫੋਟੋ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਡੇਰੇ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਨਹੀਂ ਗਏ, ਉਹ ਤਾਂ ਵੈਸੇ ਹੀ ਉੱਥੋਂ ਦੀ ਲੰਗ ਰਹੇ ਸਨ ਪਰ ਵਿਰੋਧੀਆਂ ਨੇ ਇਸ ਘਟਨਾ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਵਿਚ ਡੇਰੇ ਦੇ ਮੈਂਬਰ ਸ਼ਿਵ ਕੁਮਾਰ ਨੇ ਸਪੱਸ਼ਟ ਕੀਤਾ ਕਿ ਵਿਧਾਇਕ ਉਥੋਂ ਜਾ ਰਹੇ ਸਨ ਅਤੇ ਸਥਾਨਕ ਲੋਕਾਂ ਨੇ ਉਸ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਰੋਕਿਆ ਅਤੇ ਡੇਰੇ ਵਿਚ ਲੈ ਆਏ। ਉਨ੍ਹਾਂ ਕਿਹਾ ਕਿ ਮੰਤਰੀ ਫੌਜਾ ਸਿੰਘ ਸਰਾਰੀ ਦੇ ਸਵਾਗਤ ਲਈ ਕੋਈ ਵਿਸ਼ੇਸ਼ ਪ੍ਰੋਗਰਾਮ ਨਹੀਂ ਸੀ।

error: Content is protected !!