ਸਿੱਧੂ ਮੂਸੇਵਾਲ ਦੇ ਪਿਤਾ ਨੇ ਭਰੇ ਮਨ ਨਾਲ ਕਿਹਾ- ਹੁਣ ਇਨਸਾਫ ਦੀ ਉਮੀਦ ਨਹੀਂ, ਇਸ ਤਰੀਕ ਤਕ ਛੱਡ ਦੇਵਾਂਗਾ ਦੇਸ਼, ਐੱਫਆਈਆਰ ਵੀ ਵਾਪਸ ਲੈ ਲਵਾਂਗਾ, ਕਿਹਾ- ਸਰਕਾਰ ਕਰ ਰਹੀ…

ਸਿੱਧੂ ਮੂਸੇਵਾਲ ਦੇ ਪਿਤਾ ਨੇ ਭਰੇ ਮਨ ਨਾਲ ਕਿਹਾ- ਹੁਣ ਇਨਸਾਫ ਦੀ ਉਮੀਦ ਨਹੀਂ, ਇਸ ਤਰੀਕ ਤਕ ਛੱਡ ਦੇਵਾਂਗਾ ਦੇਸ਼, ਐੱਫਆਈਆਰ ਵੀ ਵਾਪਸ ਲੈ ਲਵਾਂਗਾ, ਕਿਹਾ- ਸਰਕਾਰ ਕਰ ਰਹੀ…

ਮਾਨਸਾ (ਵੀਓਪੀ ਬਿਊਰੋ) ਬੀਤੀ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਪੰਜਾਬ ਤੇ ਦੇਸ਼-ਦੁਨੀਆ ਦੇ ਮਸ਼ਹੂਰ ਸਿੰਗਰ ਤੇ ਰੈਪਰ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ ਸਿੱਧੂ) ਦੀ ਮੌਤ ਤੋਂ 5 ਮਹੀਨੇ ਬਾਅਦ ਵੀ ਪੀੜਤ ਪਰਿਵਾਰ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ। ਪੰਜਾਬ ਸਰਕਾਰ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਰਹੀ ਅਤੇ ਨਾ ਹੀ ਕਤਲ ਦੇ ਮਾਮਲੇ ਵਿੱਚ ਸਾਨੂੰ ਇਨਸਾਫ ਮਿਲ ਰਿਹਾ ਹੈ, ਇਹ ਦੋਸ਼ ਲਾਉਂਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭਰੇ ਮਨ ਨਾਲ ਕਿਹਾ ਹੈ ਕਿ 25 ਨਵੰਬਰ ਤਕ ਜੇਕਰ ਉਹਨਾਂ ਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਉਹ ਦੇਸ਼ ਛੱਡ ਦੇਣਗੇ ਅਤੇ ਇਸ ਦੇ ਨਾਲ ਹੀ ਆਪਣੇ ਪੁੱਤਰ ਦੇ ਕਤਲ ਮਾਮਲੇ ਦੀ ਐੱਫਆਈਆਰ ਵੀ ਵਾਪਸ ਲੈ ਲੈਣਗੇ।


ਇਕ ਪਿਓ ਵੱਲੋਂ ਭਰੇ ਮਨ ਨਾਲ ਅਜਿਹੀ ਗੱਲ ਕਹਿਣ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕਿਸ ਤਰਹਾਂ ਸਰਕਾਰਾਂ ਤੇ ਕਾਨੂੰਨ ਵਿਵਸਥਾ ਇਕ ਹਾਈਪ੍ਰੋਫਾਈਲ ਕੇਸ ਨੂੰ ਵੀ ਲਟਕਾ ਹੀ ਰਹੀ ਹੈ ਅਤੇ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਸਿੱਟੇ ਉੱਪਰ ਨਹੀਂ ਪਹੁੰਚਿਆ ਜਾ ਸਕਿਆ। ਇਸ ਦੌਰਾਨ ਬਲਕੌਰ ਸਿੰਘ ਨੇ ਭਰੇ ਮਨ ਦੇ ਨਾਲ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਸਾਨੂੰ ਇਨਸਾਫ਼ ਨਹੀਂ ਦੇ ਸਕੀ। ਸਿੱਧੂ ਦਾ ਆਈਫੋਨ ਵੀ ਖੋਲ੍ਹਿਆ ਗਿਆ ਸੀ ਪਰ ਲਾਰੈਂਸ ਬਿਸ਼ਨੋਈ ਦੀ ਬੀ ਟੀਮ ਅਜੇ ਵੀ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜਾਂਚ ਦੇ ਨਾਂ ਉੱਪਰ ਸਿਰਫ ਦਿਨ ਲਗਾਏ ਜਾ ਰਹੇ ਹਨ ਅਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਇਸ ਸਬੰਧੀ ਉਹ ਦੁਖੀ ਹਨ ਅਤੇ ਹਾਰ ਕੇ ਹੀ ਉਹਨਾਂ ਨੇ ਇਹ ਫੈਸਲਾ ਲਿਆ ਹੈ।


ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਨੂੰ 25 ਨਵੰਬਰ ਤਕ ਦਾ ਅਲਟੀਮੇਟਮ ਦਿੱਤਾ ਹੈ। ਬਲਕੌਰ ਸਿੰਘ ਨੇ ਕਿਹਾ ਕਿ 25 ਨਵੰਬਰ ਤੋਂ ਬਾਅਦ ਉਹ ਪਰਿਵਾਰ ਸਮੇਤ ਭਾਰਤ ਛੱਡ ਕੇ ਚਲੇ ਜਾਣਗੇ। ਇਸ ਤੋਂ ਇਲਾਵਾ ਮੈਂ ਬੇਟੇ ਦੇ ਕਤਲ ਦੀ ਐੱਫਆਈਆਰ ਵੀ ਵਾਪਸ ਲਵਾਂਗਾ। ਇਸ ਤੋਂ ਪਹਿਲਾਂ ਐੱਨਆਈਏ ਨੇ ਪੰਜਾਬ ਸਿੰਗਰ ਅਫਸਾਨਾ ਖਾਨ ਕੋਲੋਂ ਵੀ ਪੁੱਛਗਿੱਛ ਕੀਤੀ ਸੀ ਅਤੇ ਇਸ ਦੌਰਾਨ ਅਫਸਾਨਾ ਖਾਨ ਨੇ ਵੀ ਸੋਸ਼ਲ ਮੀਡੀਆ ਉੱਪਰ ਲਾਈਵ ਹੋ ਕੇ ਜਾਣਕਾਰੀ ਦਿੱਤੀ ਸੀ।

error: Content is protected !!