ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕੀਤਾ ਰਾਮ ਰਹੀਮ ਦਾ ਵਿਰੋਧ ਤਾਂ ਚੇਲੇ ਕਹਿੰਦੇ ‘ਬੱਚ ਕੇ ਰਹਿ ਕਿਤੇ ਬਾਬੇ ਦੇ ਧੱਕੇ ਨਾ ਚੜ੍ਹ ਜਾਵੀਂ’, ਇਕ ਕਹਿੰਦਾ ਬਾਬਾ ਤੇਰੀ ਐਸੀ ਦੀ ਤੈਸੀ ਕਰ ਦੂ…

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕੀਤਾ ਰਾਮ ਰਹੀਮ ਦਾ ਵਿਰੋਧ ਤਾਂ ਚੇਲੇ ਕਹਿੰਦੇ ‘ਬੱਚ ਕੇ ਰਹਿ ਕਿਤੇ ਬਾਬੇ ਦੇ ਧੱਕੇ ਨਾ ਚੜ੍ਹ ਜਾਵੀਂ’, ਇਕ ਕਹਿੰਦਾ ਬਾਬਾ ਤੇਰੀ ਐਸੀ ਦੀ ਤੈਸੀ ਕਰ ਦੂ…

ਦਿੱਲੀ (ਵੀਓਪੀ ਬਿਊਰੋ) ਇਸ ਸਮੇਂ ਚਾਰੇ ਪਾਸੇ 40 ਦਿਨ ਦੀ ਪੈਰੋਲ ਉੱਪਰ ਬਾਹਰ ਆਇਆ ਡੇਰਾ ਸਿਰਸਾ ਮੁਖੀ ਰਾਮ ਰਹੀਮ ਹੀ ਛਾਇਆ ਹੋਇਆ ਹੈ। ਬਲਾਤਕਾਰ ਤੇ ਕਤਲ ਦੇ ਮਾਮਲਿਆਂ ਵਿੱਚ ਉਮਰ ਕੈਦ ਦੀ ਸਜਾ ਭੁਗਤ ਰਹੇ ਡੇਰਾ ਮੁਖੀ ਨੂੰ ਇਸ ਤਰਹਾਂ ਵਾਰ-ਵਾਰ ਪੈਰੋਲ ਮਿਲਣੀ ਅਤੇ ਉਸ ਦੇ ਸਤਿਸੰਗ ਵਿੱਚ ਭਾਜਪਾ ਦੇ ਆਗੂਆਂ ਵੱਲੋਂ ਹਾਜ਼ਰੀ ਲਗਵਾ ਕੇ ਅਸ਼ੀਰਵਾਦ ਮੰਗਣਾ ਕਿਤੇ ਨਾ ਕਿਤੇ ਤਾਂ ਸਵਾਲ ਖੜ੍ਹੇ ਕਰਦਾ ਹੀ ਹੈ। ਅਜਿਹੇ ਵਿੱਚ ਹੀ ਜਦੋਂ ਡੇਰਾ ਮੁਖੀ ਦੀ ਪੈਰੋਲ ਦਾ ਵਿਰੋਧ ਕਰਦੇ ਹੋਏ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵਿਰੋਧ ਕੀਤਾ ਤਾਂ ਡੇਰਾ ਮੁਖੀ ਦੇ ਚੇਲੇ ਉਸ ਨੂੰ ਹੀ ਧਮਕੀਆਂ ਦੇਣ ਲੱਗ ਪਏ। ਇਸ ਸਬੰਧੀ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਕ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਡੇਰਾ ਮੁਖੀ ਦੇ ਚੇਲੇ ਕਿਸ ਤਰਹਾਂ ਉਸ ਦਾ ਆਵਾਜ਼ ਦੱਬਣ ਲਈ ਉਸ ਨੂੰ ਧਮਕੀਆਂ ਦੇ ਰਹੇ ਹਨ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ।


ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਕ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਜਦੋਂ ਤੋਂ ਉਸ ਨੇ ਰਾਮ ਰਹੀਮ ਖਿਲਾਫ ਆਵਾਜ਼ ਉਠਾਈ ਹੈ, ਉਸ ਦੇ ਚੇਲੇ ਕਹਿ ਰਹੇ ਹਨ ਕਿ ਬਾਬਾ ਤੋਂ ਦੂਰ ਰਹੋ। ਸੁਣੋ ਮੇਰਾ ਜਵਾਬ – ਵਾਹਿਗੁਰੂ ਮੇਰੀ ਰਾਖੀ ਕਰੇ, ਮੈਂ ਅਜਿਹੀਆਂ ਧਮਕੀਆਂ ਤੋਂ ਨਹੀਂ ਡਰਦਾ, ਸੱਚ ਦੀ ਆਵਾਜ਼ ਬੁਲੰਦ ਕਰਦੀ ਰਹਾਂਗੀ, ਹਿੰਮਤ ਹੈ ਤਾਂ ਸਾਹਮਣੇ ਤੋਂ ਆ ਕੇ ਗੋਲੀ ਮਾਰੋ…! ਇਸ ਦੇ ਨਾਲ ਹੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਦੇ ਨਾਲ ਕੁਝ ਸਕਰੀਨ ਸ਼ਾਟ ਵੀ ਪੋਸਟ ਕੀਤੇ ਹਨ ਜਿਸ ਵਿੱਚ ਕਈ ਲੋਕ ਉਸ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਕੁਮੈਂਟ ਕਰ ਰਹੇ ਹਨ ਅਤੇ ਉਸ ਨੂੰ ਬੁਰਾ-ਭਲਾ ਕਹਿ ਰਹੇ ਹਨ।


ਇਸ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਜਵਾਬ ਦਿੰਦੇ ਹੋਏ ਡੇਰਾ ਸੱਚਾ ਸੌਦਾ ਮੈਨੇਜਮੈਂਟ ਨੇ ਕਿਹਾ ਹੈ ਕਿ ਡੇਰਾ ਮੁਖੀ ਰਾਮ ਰਹੀਮ ਦੇ ਕਿਸੇ ਚੇਲੇ ਨੇ ਮਾਲੀਵਾਲ ਨੂੰ ਧਮਕੀ ਨਹੀਂ ਦਿੱਤੀ ਹੈ। ਕੁਝ ਲੋਕ ਡੇਰਾ ਸੱਚਾ ਸੌਦਾ ਅਤੇ ਡੇਰਾ ਮੁਖੀ ਰਾਮ ਰਹੀਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਡੇਰਾ ਸ਼ਰਧਾਲੂਆਂ ਵੱਲੋਂ ਕਿਸੇ ਨੂੰ ਧਮਕੀਆਂ ਦੇਣ ਦੀ ਗੱਲ ਬਿਲਕੁਲ ਗਲਤ ਹੈ। ਡੇਰਾ ਪ੍ਰੇਮੀਆਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ। ਜੇਕਰ ਕੋਈ ਸਮਾਜ ਵਿਰੋਧੀ ਅਨਸਰ ਅਜਿਹਾ ਕਰ ਰਿਹਾ ਹੈ ਤਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਲੋਕਾਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਖੁਰਾਣਾ ਦਾ ਕਹਿਣਾ ਹੈ ਕਿ ਡੇਰਾ ਮੁਖੀ ਨੇ ਔਰਤਾਂ ਦੇ ਵਿਕਾਸ ਲਈ ਕਈ ਕੰਮ ਕੀਤੇ ਹਨ।

error: Content is protected !!