ਵਿਦੇਸ਼ ਗਈ ਔਰਤ ਨੇ ਘਰਵਾਲੇ ਨੂੰ ਫੋਨ ਕਰ ਕੇ ਕਿਹਾ- ਬਚਾਅ ਲਓ ਇੱਥੇ ਰੋਜ਼ ਹੁੰਦੈ ਸਰੀਰਕ ਸ਼ੋਸ਼ਣ, ਘਰਵਾਲਾ ਪਹੁੰਚਿਆ ਪੁਲਿਸ ਕੋਲ ਤੇ ਦੱਸੀ ਸਾਰੀ ਸੱਚਾਈ…

ਵਿਦੇਸ਼ ਗਈ ਔਰਤ ਨੇ ਘਰਵਾਲੇ ਨੂੰ ਫੋਨ ਕਰ ਕੇ ਕਿਹਾ- ਬਚਾਅ ਲਓ ਇੱਥੇ ਰੋਜ਼ ਹੁੰਦੈ ਸਰੀਰਕ ਸ਼ੋਸ਼ਣ, ਘਰਵਾਲਾ ਪਹੁੰਚਿਆ ਪੁਲਿਸ ਕੋਲ ਤੇ ਦੱਸੀ ਸੱਚਾਈ…


ਚੰਡੀਗੜ੍ਹ (ਵੀਓਪੀ ਬਿਊਰੋ) ਰੋਟੀ ਦੇ ਚੱਕਰ ਵਿੱਚ ਇਨਸਾਨ ਨੂੰ ਕਿੱਥੇ-ਕਿੱਥੇ ਧੱਕੇ ਖਾਣੇ ਪੈਂਦੇ ਹਨ ਅਤੇ ਕਿਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਤਾਂ ਉਹ ਹੀ ਜਾਣਦਾ ਹੈ, ਜਿਸ ਨਾਲ ਬੀਤ ਰਹੀ ਹੋਵੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਹੁਸ਼ਿਆਰਪੁਰ ਤੋਂ, ਜਿੱਥੇ ਦੀ ਇਕ ਔਰਤ ਰੋਜੀ-ਰੋਟੀ ਲਈ ਅਤੇ ਬਿਹਤਰ ਭਵਿੱਖ ਦੇ ਲਈ ਦੇਸ਼ ਓਮਾਨ ਦੀ ਰਾਜਧਾਨੀ ਮਸਕਟ ਚਲੇ ਗਈ ਪਰ ਉੱਥੇ ਉਹ ਕਿਸ ਹਾਲਾਤ ਵਿੱਚ ਹੈ ਇਹ ਉਹ ਹੀ ਜਾਣਦੀ ਹੈ। ਇਸ ਸਬੰਧੀ ਉਸ ਔਰਤ ਦੇ ਪਤੀ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉੱਥੇ ਉਸ ਦੀ ਪਤਨੀ ਸਮੇਤ ਹੋਰ ਵੀ 20 ਔਰਤਾਂ ਨੂੰ ਬੰਦੀ ਬਣਾਇਆ ਹੋਇਆ ਹੈ ਅਤੇ ਉੱਥੇ ਉਨ੍ਹਾਂ ਦਾ ਰੱਜ਼ ਕੇ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਹੁਸ਼ਿਆਰਪੁਰ ਦੇ ਪਿੰਡ ਪੱਟੀ ਤੋਂ ਵਿਦੇਸ਼ ਭੇਜਣ ਵਾਲੇ ਇੱਕ ਏਜੰਟ ਜੋੜੇ ਖਿਲਾਫ ਮਾਮਲਾ ਦਰਜ ਕੀਤਾ ਹੈ।


ਜਾਣਕਾਰੀ ਮੁਤਾਬਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਪੀੜਤ ਵਿਅਕਤੀ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਪਿੰਡ ਵਿੱਚ ਕੱਪੜਿਆਂ ਦੀ ਸਿਲਾਈ ਕਰਦੀ ਸੀ ਅਤੇ ਦੁਕਾਨ ਚਲਾਉਂਦੀ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਪੱਟੀ ਪਿੰਡ ਵਾਸੀ ਦੀਪਿਕਾ ਅਤੇ ਉਸ ਦੇ ਪਤੀ ਰਾਜੇਸ਼ ਕੁਮਾਰ ਉਰਫ਼ ਪਿੰਦੀ ਨਾਲ ਹੋਈ। ਮੁਲਾਕਾਤ ਦੌਰਾਨ ਉਹਨਾਂ ਦੋਵਾਂ ਨੇ ਉਸ ਦੀ ਪਤਨੀ ਨੂੰ ਦੱਸਿਆ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਉਹਨਾਂ ਨੇ ਕਿਹਾ ਕਿ ਉਹ ਉਸ ਦੀ ਪਤਨੀ ਨੂੰ ਵੀ ਬਾਹਰ ਭੇਜ ਦੇਣਗੇ, ਜਿੱਥੇ ਅਮੀਰ ਲੋਕਾਂ ਦੇ ਘਰਾਂ ਵਿੱਚ ਉਸ ਨੂੰ ਕੰਮ ਉੱਤੇ ਲਗਵਾ ਦੇਣਗੇ। ਉਹਨਾਂ ਨੇ ਦੱਸਿਆ ਕਿ ਅਮੀਰ ਘਰਾਂ ਵਿੱਚ ਕੰਮ ਕਰਨ ਦੇ ਬਦਲੇ ਉੱਥੇ ਉਹਨਾਂ ਨੂੰ ਬਹੁਤ ਹੀ ਵਧੀਆ ਤਨਖਾਹ ਮਿਲੇਗੀ ਅਤੇ ਇਸ ਲਈ ਉਹਨਾਂ ਨੂੰ ਸਿਰਫ 30 ਹਜ਼ਾਰ ਰੁਪਏ ਵਿਚ ਹੀ ਵਿਦੇਸ਼ ਭੇਜ ਦੇਣਗੇ।


ਉਸ ਦੀ ਪਤਨੀ ਤੇ ਉਸ ਨੇ ਬਾਹਰ ਜਾ ਕੇ ਆਪਣੇ ਸੁਨਿਹਰੀ ਭਵਿੱਖ ਦੀ ਆਸ ਵਿੱਚ ਉਕਤ ਏਜੰਟ ਜੋੜੇ ਨੂੰ 18 ਮਈ 2022 ਨੂੰ ਵਿਦੇਸ਼ ਜਾਣ ਲਈ 30 ਹਜ਼ਾਰ ਰੁਪਏ ਦਿੱਤੇ ਸਨ। ਇਸ ਤੋਂ ਬਾਅਦ ਔਰਤ ਨੂੰ ਵਿਦੇਸ਼ ਭੇਜ ਦਿੱਤਾ ਗਿਆ। ਉਸ ਦੀ ਪਤਨੀ ਉਸ ਨੂੰ ਲਗਾਤਾਰ ਫੋਨ ਕਰਦੀ ਸੀ। ਉਸ ਨੇ ਦੱਸਿਆ ਸੀ ਕਿ ਉਹ ਮੁਹੰਮਦ ਫੈਜ਼ ਦੇ ਘਰ ਕੰਮ ਕਰਦੀ ਸੀ ਪਰ ਕੁਝ ਦਿਨਾਂ ਬਾਅਦ ਉਸ ਨੇ ਫ਼ੋਨ ਕਰਕੇ ਦੱਸਿਆ ਕਿ ਮੁਹੰਮਦ ਫ਼ੈਜ਼ ਨੇ ਉਸ ਨੂੰ 20 ਕੁੜੀਆਂ ਨਾਲ ਇੱਕ ਘਰ ਵਿੱਚ ਕੈਦ ਕਰ ਕੇ ਉਨ੍ਹਾਂ ਦੇ ਫ਼ੋਨ ਖੋਹ ਲਏ ਹਨ। ਔਰਤ ਨੇ ਦੱਸਿਆ ਸੀ ਕਿ ਉਸ ਦਾ ਹਰ ਰੋਜ਼ ਸਰੀਰਕ ਸ਼ੋਸ਼ਣ ਹੁੰਦਾ ਹੈ। ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਫੋਨ ‘ਤੇ ਗੱਲ ਕਰ ਰਿਹਾ ਸੀ ਤਾਂ ਇਸ ਦੌਰਾਨ ਰੌਲਾ-ਰੱਪਾ ਆਉਣ ਲੱਗਾ, ਅਜਿਹਾ ਲੱਗ ਰਿਹਾ ਸੀ ਕਿ ਕੋਈ ਔਰਤ ਦੀ ਕੁੱਟਮਾਰ ਕਰ ਰਿਹਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹਨਾਂ ਨੂੰ ਵਾਪਸ ਲੈ ਆਵਾਂਗੇ।

error: Content is protected !!