IAS ਅਧਿਕਾਰੀ ਦਫਤਰ ‘ਚ ਔਰਤ ਮੁਲਾਜ਼ਮਾਂ ਦੇ ਨਾਲ ਭੋਰਦਾ ਸੀ ਠਰਕ, ਹੁਣ ਫਸਿਆ #METoo ਦੇ ਦੋਸ਼ ‘ਚ…

IAS ਅਧਿਕਾਰੀ ਦਫਤਰ ‘ਚ ਔਰਤਾਂ ਦੇ ਨਾਲ ਭੋਰਦਾ ਸੀ ਠਰਕ, ਹੁਣ ਫਸਿਆ #ME Too ਦੇ ਦੋਸ਼ ‘ਚ…

ਚੰਡੀਗੜ੍ਹ (ਵੀਓਪੀ ਬਿਊਰੋ) ਸਰਕਾਰੀ ਦਫਤਰਾਂ ਵਿੱਚ ਵੀ ਕਈ ਔਰਤਾਂ ਦਾ ਸ਼ੋਸ਼ਣ ਹੁੰਦਾ ਰਹਿੰਦਾ ਹੈ ਅਤੇ ਕਈ ਸੀਨੀਅਰ ਅਧਿਕਾਰੀ ਆਪਣੇ ਅਹੁਦੇ ਦਾ ਰੋਹਬ ਦਿਖਾ ਕੇ ਆਪਣੇ ਜੂਨੀਅਰ ਅਧਿਕਾਰੀਆਂ ਨੂੰ ਖਾਸ ਕਰ ਕੇ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਇਸੇ ਤਰਹਾਂ ਦਾ ਹੀ ਹੁਣ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪੰਜਾਬ ਸਰਕਾਰ ਦੇ ਇੱਕ ਅਹਿਮ ਵਿਭਾਗ ਵਿੱਚ ਤਾਇਨਾਤ ਇੱਕ IAS ਅਧਿਕਾਰੀ MeToo ਦੇ ਇਲਜ਼ਾਮ ਵਿੱਚ ਫਸ ਗਿਆ ਹੈ। ਉਸ ਉੱਪਰ ਦੋਸ਼ ਹੈ ਕਿ ਉਹ ਦਫਤਰ ਦੇ ਵਿੱਚ ਔਰਤਾਂ ਦੇ ਨਾਲ ਠਰਕ ਭੋਰਦਾ ਰਹਿੰਦਾ ਸੀ ਅਤੇ ਔਰਤਾਂ ਦਾ ਸ਼ੋਸ਼ਣ ਕਰਦਾ ਸੀ, ਇਹ ਔਰਤਾਂ ਉਸ ਦੇ ਦਫਤਰ ਵਿੱਚ ਹੀ ਜੂਨੀਅਰ ਪੋਸਟਾਂ ਉੱਪਰ ਤਾਇਨਾਤ ਹਨ। ਮਾਮਲਾ ਪ੍ਰਕਾਸ਼ ਵਿੱਚ ਆਉਂਦੇ ਹੀ ਮੁੱਖ ਸਕੱਤਰ ਨੇ ਅਧਿਕਾਰੀ ਨੂੰ ਸਬੰਧਤ ਅਹੁਦੇ ਤੋਂ ਹਟਾ ਕੇ ਸਾਈਡ ਲਾਈਨ ’ਤੇ ਕਰ ਦਿੱਤਾ।


ਮਿਲੀ ਜਾਣਕਾਰੀ ਮੁਤਾਬਕ ਮੁੱਖ ਸਕੱਤਰ ਨੂੰ ਲਿਖੇ ਪੱਤਰ ਵਿੱਚ ਮਹਿਲਾ ਮੁਲਾਜ਼ਮਾਂ ਨੇ ਕਿਹਾ ਕਿ ਮੁਲਜ਼ਮ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਲਗਾਤਾਰ ਤੰਗ ਕੀਤਾ ਜਾਂਦਾ ਹੈ। ਉਕਤ ਅਧਿਕਾਰੀ ਉਮਰ ਅਤੇ ਅਹੁਦੇ ਦੀ ਪਰਵਾਹ ਕੀਤੇ ਮਹਿਲਾ ਮੁਲਾਜ਼ਮਾਂ ਦੀ ਕੁਰਸੀ ‘ਤੇ ਬੈਠ ਕੇ ਉਨ੍ਹਾਂ ਨਾਲ ਅਸ਼ਲੀਲ ਮਜ਼ਾਕ ਕਰਦਾ ਹੈ ਅਤੇ ਇੰਨਾ ਹੀ ਨਹੀਂ ਉਹ ਹਰ ਰੋਜ਼ ਮਹਿਲਾ ਮੁਲਾਜ਼ਮਾਂ ‘ਤੇ ਅਸ਼ਲੀਲ ਟਿੱਪਣੀਆਂ ਕਰਦਾ ਰਹਿੰਦਾ ਹੈ।ਖਾਸ ਗੱਲ ਇਹ ਹੈ ਕਿ ਵਿਭਾਗ ਦੀਆਂ ਇਕ ਨਹੀਂ ਸਗੋਂ ਕਈ ਔਰਤਾਂ ਨੇ ਵੀ ਅਧਿਕਾਰੀ ‘ਤੇ ਕਥਿਤ ਤੌਰ ‘ਤੇ ਛੇੜਛਾੜ ਦੇ ਦੋਸ਼ ਲਾਏ ਹਨ। ਔਰਤਾਂ ਨੇ ਦੋਸ਼ ਲਾਇਆ ਕਿ ਅਧਿਕਾਰੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ‘ਤੇ ਤੁਲਿਆ ਹੋਇਆ ਹੈ।


ਇਸ ਸਬੰਧੀ ਜਦ ਮਾਮਲਾ ਦੀ ਸ਼ਿਕਾਇਤ ਮੁੱਖ ਸਕੱਤਰ ਵੀ.ਕੇ ਜੰਜੂਆ ਕੋਲ ਪੁੱਜੀ ਤਾਂ ਉਨ੍ਹਾਂ ਨੇ ਇਸ ਦਾ ਨੋਟਿਸ ਲੈਂਦਿਆਂ ਇਸ ਅਧਿਕਾਰੀ ਦੀ ਵਿਭਾਗ ਬਦਲ ਕੇ ਕਿਸੇ ਹੋਰ ਥਾਂ ਕਰ ਦਿੱਤੀ। ਮੁੱਖ ਸਕੱਤਰ ਵੀਕੇ ਜੰਜੂਆ ਦਾ ਕਹਿਣਾ ਹੈ ਕਿ ਜੇਕਰ ਮਾਮਲਾ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਨ੍ਹਾਂ ਨੂੰ ਤੁਰੰਤ ਇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

error: Content is protected !!