ਅੱਗ ਬਝਾਉਣ ਆਏ ਅਧਿਕਾਰੀ ਬਣਾਏ ਬੰਦੀ, ਦੂਜੇ ਪਾਸੇ ਮੋਟਰ ਕੂਨੇਕਸ਼ਨ ਚੈੱਕ ਕਰਨ ਆਏ ਫੜ੍ਹ ਕੇ ਬਿਠਾ ਲਏ, ਕਿਸਾਨ ਕਹਿੰਦੇ- ਜੇ ਸਾਨੂੰ ਰੋਕਿਆ ਕਿਸੇ ਕੰਮੋ ਤਾਂ ਕਰਾਂਗੇ ਸੜਕਾਂ ਜਾਮ…

ਅੱਗ ਬਝਾਉਣ ਆਏ ਅਧਿਕਾਰੀ ਬਣਾਏ ਬੰਦੀ, ਦੂਜੇ ਪਾਸੇ ਮੋਟਰ ਕੂਨੇਕਸ਼ਨ ਚੈੱਕ ਕਰਨ ਆਏ ਫੜ੍ਹ ਕੇ ਬਿਠਾ ਲਏ, ਕਿਸਾਨ ਕਹਿੰਦੇ- ਜੇ ਸਾਨੂੰ ਰੋਕਿਆ ਕਿਸੇ ਕੰਮੋ ਤਾਂ ਕਰਾਂਗੇ ਸੜਕਾਂ ਜਾਮ…

ਬਰਨਾਲਾ (ਵੀਓਪੀ ਬਿਊਰੋ) ਜਿਲ੍ਹਾ ਬਰਨਾਲਾ ਵਿਖੇ ਦੋ ਜਗ੍ਹਾ ਕਿਸਾਨਾਂ ਨੇ ਚੈਕਿੰਗ ਲਈ ਆਏ ਅਧਿਕਾਰੀਆਂ ਨੂੰ ਬੰਧਕ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਲਾਲਾ ਦਾ ਹੈ, ਜਿੱਥੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਹੋਈ ਸੀ ਅਤੇ ਇਸ ਦੌਰਾਨ ਜਦ ਨਾਇਬ ਤਹਿਸੀਲਦਾਰ ਤੇ ਖੇਤੀਬਾੜੀ ਵਿਭਾਗ ਦੀ ਟੀਮ ਫਾਇਰ ਬ੍ਰਿਗੇਡ ਦੀ ਟੀਮ ਨੂੰ ਨਾਲ ਲੈ ਕੇ ਪਰਾਲੀ ਨੂੰ ਲੱਗੀ ਅੱਗ ਬਝਾਉਣ ਦੇ ਲਈ ਪਿੰਡ ਵਿਖੇ ਪਹੁੰਚੇ ਤਾਂ ਕਿਸਾਨਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ।ਇਨਾ ਹੀ ਨਹੀਂ ਕਿਸਾਨਾਂ ਨੇ ਇਸ ਦੌਰਾਨ ਫਾਇਰ ਬ੍ਰਿਗੇਡ ਗੱਡੀ ਨੂੰ ਵੀ ਆਪਣੇ ਕਬਜੇ ਦੇ ਵਿੱਚ ਲੈ ਲਿਆ। ਉਕਤ ਹਰਕਤ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਕੀਤੀ ਹੈ। ਇਸ ਦੌਰਾਨ ਕਿਸਾਨਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।


ਇਸ ਦੌਰਾਨ ਕਿਸਾਨ ਜੱਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਤਾਂ ਸੂਬੇ ਭਰ ਵਿੱਚ ਪਰਾਲੀ ਸਾੜ ਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਫਾਇਰ ਬ੍ਰਿਗੇਡ, ਨਾਇਬ ਤਹਿਸੀਲਦਾਰ ਅਤੇ ਖੇਤੀਬਾੜੀ ਵਿਭਾਗ ਦੀ ਟੀਮ ਨੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਭਰੋਸਾ ਦਿਵਾ ਕੇ ਛੱਡ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਪਿੰਡ ਕਲਾਲਾ ਵਿੱਚ ਇੱਕ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਸੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ, ਨਾਇਬ ਤਹਿਸੀਲਦਾਰ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨ ਖ਼ਿਲਾਫ਼ ਕਾਰਵਾਈ ਕਰਨ ਲਈ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਇਸੇ ਤਰਹਾਂ ਦੂਜੇ ਮਾਮਲੇ ਵਿੱਚ ਦੂਜੇ ਪਾਸੇ ਪਾਵਰਕਾਮ ਸਬ ਡਿਵੀਜ਼ਨ ਸ਼ਹਿਣਾ ਦੇ ਐੱਸਡੀਓ ਸੁਖਪਾਲ ਸਿੰਘ ਨੇ ਦੱਸਿਆ ਕਿ ਸੀਐੱਮਡੀ ਦਫ਼ਤਰ ਪਟਿਆਲਾ ਤੋਂ ਸ਼ਿਕਾਇਤ ਦੇ ਆਧਾਰ ‘ਤੇ ਇਨਫੋਰਸਮੈਂਟ ਟੀਮ ਪਾਵਰਕਾਮ ਬਰਨਾਲਾ ਨੇ ਲੰਘੀ 27 ਸਤੰਬਰ ਨੂੰ ਚੈਕਿੰਗ ਕਰਕੇ ਕੁਨੈਕਸ਼ਨ ਸਹੀ ਗ਼ਲਤ ਦੀ ਜਾਂਚ ਲਈ ਸ਼ਹਿਣਾ ਦਫਤਰ ਨੂੰ ਭੇਜ ਦਿੱਤਾ ਗਿਆ। ਜੇਈ ਸ਼ਹਿਣਾ ਸੁਖਪਾਲ ਸਿੰਘ, ਸਹਾਇਕ ਲਾਈਨਮੈਨ ਰਣਜੀਤ ਸਿੰਘ, ਸਹਾਇਕ ਲਾਈਨਮੈਨ ਜਸਪ੍ਰੀਤ ਸਿੰਘ ਉਕਤ ਮੋਟਰ ਕੁਨੈਕਸ਼ਨ ਚੈੱਕ ਕਰਨ ਲਈ ਗਏ ਸਨ। ਜਿੱਥੇ ਕਿਸਾਨ ਆਗੂਆਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਤੇ ਇਸ ਦੀ ਸੂਚਨਾ ਥਾਣਾ ਸ਼ਹਿਣਾ ਪੁਲੀਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਸ਼ਹਿਣਾ ਦੇ ਐੱਸਐੱਚਓ ਜਗਦੇਵ ਸਿੰਘ ਸਿੱਧੂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਪੁਲੀਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪੁੱਜ ਕੇ ਸ਼ਾਂਤਮਈ ਢੰਗ ਮਾਮਲੇ ਨੂੰ ਸੁਲਝਾਉਂਦਿਆਂ ਬੰਦੀ ਬਣਾਏ ਬਿਜਲੀ ਕਰਮਚਾਰੀਆਂ ਨੂੰ ਛੁਡਵਾ ਕੇ ਥਾਣਾ ਸ਼ਹਿਣਾ ਵਿਖੇ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ। ਜਿੱਥੇ ਐਸਐਚਓ ਜਗਦੇਵ ਸਿੰਘ ਸਿੱਧੂ ਦੋਵੇਂ ਧਿਰਾਂ ਨਾਲ ਗੱਲਬਾਤ ਕਰ ਰਹੇ ਸਨ।

error: Content is protected !!