2 ਜਗ੍ਹਾ ਔਰਤਾਂ ਦੀ ਸ਼ਰੇਆਮ ਹੋ ਰਹੀ ਡਾਂਗਾਂ ਦੇ ਨਾਲ ਕੁੱਟਮਾਰ ਦੀਆਂ ਵੀਡੀਓਜ਼ ਹੋਈਆਂ ਵਾਇਰਲ, ਸਿਆਸੀ ਵਿਰੋਧੀ ਬੋਲੇ ‘ਆਪ’ ਸਰਕਾਰ ਤਾਂ ਆਪਣੀ ਵਿਧਾਇਕਾ ਦੇ ਪਏ ਥੱਪੜਾਂ ਸਬੰਧੀ ਨਾ ਕਰ ਸਕੀ ਕੋਈ ਕਾਰਵਾਈ ਹੁਣ ਕੀ ਕਰਨਾ…

2 ਜਗ੍ਹਾ ਔਰਤਾਂ ਦੀ ਸ਼ਰੇਆਮ ਹੋ ਰਹੀ ਡਾਂਗਾਂ ਦੇ ਨਾਲ ਕੁੱਟਮਾਰ ਦੀਆਂ ਵੀਡੀਓਜ਼ ਹੋਈਆਂ ਵਾਇਰਲ, ਸਿਆਸੀ ਵਿਰੋਧੀ ਬੋਲੇ ‘ਆਪ’ ਸਰਕਾਰ ਤਾਂ ਆਪਣੀ ਵਿਧਾਇਕਾ ਦੇ ਪਏ ਥੱਪੜਾਂ ਸਬੰਧੀ ਨਾ ਕਰ ਸਕੀ ਕੋਈ ਕਾਰਵਾਈ ਹੁਣ ਕੀ ਕਰਨਾ…

ਪਠਾਨਕੋਟ/ਗੜ੍ਹਸ਼ੰਕਰ (ਵੀਓਪੀ ਬਿਊਰੋ) ਪੰਜਾਬ ਦੇ ਹਾਲਾਤ ਇਸ ਕਦਰ ਬਿਗੜ ਰਹੇ ਹਨ ਕਿ ਜਿੱਥੇ ਇਕ ਪਾਸੇ ਹਰ ਰੋਜ਼ ਨਸ਼ੇ ਦੇ ਮਾਮਲੇ ਸਾਹਮਣੇ ਆ ਰਹੇ ਅਤੇ ਅਪਰਾਧ ਦਰ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਔਰਤਾਂ ਦੇ ਮਾਨ-ਸਨਮਾਨ ਨੂੰ ਵੀ ਠੇਸ ਪਹੁੰਚਾਈ ਜਾ ਰਹੀ ਹੈ। ਪੰਜਾਬ ਵਿੱਚ ਇਸ ਸਮੇਂ 2 ਮਾਮਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਜਿਸ ਵਿੱਚ ਇਕ ਪਾਸੇ ਇਕ ਵਿਅਕਤੀ ਨੇ ਆਪਣੀ ਭਾਬੀ ਦੀ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੀ ਡਾਂਗਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਦੂਜੇ ਪਾਸੇ ਕੁਝ ਲੋਕਾਂ ਨੇ ਜ਼ਮੀਨੀ ਝਗੜੇ ਦੌਰਾਨ 2 ਭੈਣਾਂ ਦੀ ਡਾਂਗਾਂ ਦੇ ਨਾਲ ਖੇਤਾਂ ਵਿੱਚ ਹੀ ਕੁੱਟਮਾਰ ਕੀਤੀ ਹੈ। ਇਸ ਤਰਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਵਿਰੋਧੀਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ ਸਿਆਸੀ ਵਿਰੋਧੀਆਂ ਦਾ ਕਹਿਣਾ ਹੈ ਕਿ ਆਪ ਸਰਕਾਰ ਤਾਂ ਆਪਣੀ ਵਿਧਾਇਕਾ ਦੇ ਮਾਰੇ ਥੱਪੜਾਂ ਦਾ ਬਦਲਾ ਨਹੀਂ ਲੈ ਸਕੀ, ਹੁਣ ਇਨ੍ਹਾਂ ਲਾਚਾਰ ਔਰਤਾਂ ਦੇ ਵਰ੍ਹੀਆਂ ਡਾਗਾਂ ਦਾ ਬਦਲਾ ਉਸ ਨੇ ਕੀ ਲੈਣਾ।

ਪਹਿਲੇ ਮਾਮਲੇ ਵਿੱਚ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਵਿਅਕਤੀ ਡਾਂਗਾਂ ਦੇ ਨਾਲ ਇਕ ਔਰਤ ਨੂੰ ਜ਼ਮੀਨ ਉੱਤੇ ਸੁੱਟ ਕੇ ਡਾਗਾਂ ਮਾਰ ਰਿਹਾ ਹੈ। ਉਕਤ ਵੀਡੀਓ ਗੜ੍ਹਸ਼ੰਕਰ ਤਹਿਸੀਲ ਅਧੀਨ ਪੈਂਦੇ ਕਸਬਾ ਮਾਹਿਲਪੁਰ ਦੀ ਹੈ। ਇਸ ਵਿੱਚ ਕੁੱਟਮਾਰ ਕਰਨ ਵਾਲੇ ਦੋਸ਼ੀ ਔਰਤ ਦਾ ਦਿਓਰ ਹੈ। ਘਟਨਾ ਸਮੇਂ ਔਰਤ ਦਾ ਪਤੀ ਘਰ ਤੋਂ ਬਾਹਰ ਸੀ। ਪੀੜਤ ਔਰਤ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਨੂੰ ਕਰਜਾ ਚੁੱਕ ਕੇ ਦੁਬਈ ਭੇਜਿਆ ਹੈ, ਜਿਸ ਤੋਂ ਬਾਅਦ ਉਸ ਦੇ ਸੱਸ -ਸਹੁਰੇ ਅਤੇ ਦਿਓਰ-ਦਿਉਰਾਣੀ ਰੋਜ਼ ਕਲੇਸ਼ ਕਰਦੇ ਹਨ। ਅੱਜ ਉਨ੍ਹਾਂ ਨੇ ਮਿਲ ਕੇ ਮੈਨੂੰ ਸ਼ਰੇਆਮ ਕੁੱਟਿਆ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸੇ ਤਰਹਾਂ ਦੇ ਦੂਜੇ ਮਾਮਲੇ ਵਿੱਚ ਜ਼ਮੀਨੀ ਝਗੜੇ ਨੂੰ ਲੈ ਕੇ ਕੁਝ ਲੋਕ 2 ਔਰਤਾਂ ਦੀ ਕੁੱਟਮਾਰ ਕਰ ਰਹੇ ਹਨ। ਇਹ ਘਟਨਾ ਪਠਾਨਕੋਟ ਦੀ ਹੈ। ਇੱਥੋਂ ਦੇ ਪਿੰਡ ਡਿਬਕੂ ਧਲੂਰੀਆ ਵਿੱਚ ਜ਼ਮੀਨੀ ਝਗੜੇ ਵਿੱਚ ਔਰਤ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ 9 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕਮਲ ਕੁਮਾਰ, ਅਨੂਪ ਸਿੰਘ, ਅਰੁਣ ਕੁਮਾਰ, ਸੁਕਾਂਤ, ਮੀਆਂ ਗੁੱਜਰ, ਗੁਲਾਬ ਸਿੰਘ, ਦਰਸ਼ਨ ਸਿੰਘ, ਅਲੀ ਮੁਹੰਮਦ ਅਤੇ ਬਲਬੀਰ ਕੁਮਾਰ ਵਜੋਂ ਹੋਈ ਹੈ। ਇਸ ਦੌਰਾਨ ਪੀੜਤਾ ਪੂਜਾ ਰਾਣੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਜਲੰਧਰ ਦੀ ਰਹਿਣ ਵਾਲੀ ਹੈ। ਉਸ ਦੀ ਨਾਨਕੇ ਅਤੇ ਪਰਿਵਾਰਕ ਜ਼ਮੀਨ ਪਿੰਡ ਡਿਬਕੂ ਵਿੱਚ ਹੈ। ਉਸ ਨੂੰ ਫ਼ੋਨ ‘ਤੇ ਪਤਾ ਲੱਗਾ ਕਿ ਕੁਝ ਲੋਕ ਉਸ ਦੇ ਖੇਤ ‘ਚੋਂ ਝੋਨੇ ਦੀ ਫ਼ਸਲ ਵੱਢ ਰਹੇ ਹਨ। ਜਦੋਂ ਉਹ ਆਪਣੀ ਭੈਣ ਅੰਜੂ ਬਾਲਾ ਨਾਲ ਮੌਕੇ ‘ਤੇ ਪਹੁੰਚੀ ਤਾਂ ਉਕਤ ਦੋਸ਼ੀਆਂ ਨੇ ਪਹਿਲਾਂ ਉਸ ਨਾਲ ਬਦਸਲੂਕੀ ਕੀਤੀ ਅਤੇ ਫਿਰ ਦਾਤਰਾਂ ਅਤੇ ਡੰਡਿਆਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਹਮਲੇ ‘ਚ ਦੋਵੇਂ ਭੈਣਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ।

error: Content is protected !!