ਸਾਢੇ 14 ਲੱਖ ਰੁਪਏ ਲੈਣ ਦੇ ਲਾਲਚ ਵਿੱਚ ਅੰਕਲ ਨੇ 2 ਲੱਖ ਨੂੰ ਲਵਾ ਲਿਆ ਚੂਨਾ, ਨੌਸਰਬਾਜ਼ ਨੇ ਫੋਨ ਕਰ ਕੇ ਇਦਾ ਲੁੱਟਿਆ ਅੰਕਲ ਨੂੰ…

ਸਾਢੇ 14 ਲੱਖ ਰੁਪਏ ਲੈਣ ਦੇ ਲਾਲਚ ਵਿੱਚ ਅੰਕਲ ਨੇ 2 ਲੱਖ ਨੂੰ ਲਵਾ ਲਿਆ ਚੂਨਾ, ਨੌਸਰਬਾਜ਼ ਨੇ ਫੋਨ ਕਰ ਕੇ ਇਦਾ ਲੁੱਟਿਆ ਅੰਕਲ ਨੂੰ…


ਲੁਧਿਆਣਾ (ਵੀਓਪੀ ਬਿਊਰੋ) ਅੱਜਕੱਲ੍ਹ ਫੋਨ ਕਰ ਕੇ ਕਿਸੇ ਨੂੰ ਵੀ ਅਸਾਨੀ ਨਾਲ ਚੂਨਾ ਲਗਾ ਦਿੱਤਾ ਜਾਂਦਾ ਹੈ। ਇਸ ਤਰਹਾਂ ਦੇ ਕਈ ਮਾਮਲੇ ਹਰ ਰੋਜ਼ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਲੋਕ ਫਿਰ ਵੀ ਇਨ੍ਹਾਂ ਨੌਸਰਬਾਜਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਮਿਹਨਤ ਦੀ ਕਮਾਈ ਆਪਣੇ ਹੱਥੀ ਹੀ ਲੁਟਾ ਦਿੰਦੇ ਹਨ। ਕੁਝ ਮਿੰਟ ਦੀ ਹੀ ਗੱਲਬਾਤ ਵਿੱਚ ਨੌਸਰਬਾਜ਼ ਤੁਹਾਡੇ ਬੈਂਕ ਦਾ ਅਕਾਊਂਟ ਖਾਲੀ ਕਰ ਸਕਦੇ ਹਨ। ਇਸੇ ਤਰਹਾਂ ਹੀ ਹੋਈ ਹੈ ਲੁਧਿਆਣਾ ਦੇ ਜਮਾਲਪੁਰ ਦੇ ਰਹਿਣ ਵਾਲੇ ਇਕ ਅੰਕਲ ਨਾਲ, ਜੋ ਕਿ ਨੌਸਰਬਾਜ਼ ਦੀਆਂ ਗੱਲਾਂ ਵਿੱਚ ਆ ਗਿਆ ਅਤੇ 14,70,000 ਰੁਪਏ ਲੈਣ ਦੇ ਲਾਲਚ ਵਿੱਚ ਆਪਣੇ ਖਾਤੇ ਵਿੱਚੋਂ ਵੀ 2 ਲੱਖ ਉਸ ਨੌਸਰਬਾਜ਼ ਦੇ ਖਾਤੇ ਵਿੱਚ ਪੁਆ ਕੇ ਠੱਗੀ ਦਾ ਸ਼ਿਕਾਰ ਬਣ ਗਿਆ।


ਜਾਣਕਾਰੀ ਮੁਤਾਬਕ ਲੁਧਿਆਣਾ ਦੇ ਇਲਾਕੇ ਜਮਾਲਪੁਰ ਦੇ ਰਹਿਣ ਵਾਲੇ ਓਮ ਪ੍ਰਕਾਸ਼ ਨੂੰ ਆਪਣਾ ਭਤੀਜਾ ਦੱਸ ਕੇ ਇਕ ਨੌਸਰਬਾਜ਼ ਨੇ ਉਸ ਦੇ ਬੈਂਕ ਖਾਤੇ ਵਿੱਚ ਲੱਖਾਂ ਰੁਪਏ ਭੇਜਣ ਦੀ ਗੱਲ ਕਹੀ। ਲਾਲਚੀ ਹੋ ਕੇ ਓਮਪ੍ਰਕਾਸ਼ ਨੇ ਨੌਸਰਬਾਜ਼ ਦੀ ਗੱਲ ‘ਚ ਫਸ ਕੇ ਅੰਤਰਰਾਸ਼ਟਰੀ ਨੰਬਰ ਤੋਂ ਕਾਲ ਕਰ ਕੇ 2 ਲੱਖ ਰੁਪਏ ਉਸ ਦੇ ਖਾਤੇ ‘ਚ ਟਰਾਂਸਫਰ ਕਰ ਦਿੱਤੇ। ਧੋਖਾਧੜੀ ਦਾ ਪਤਾ ਲੱਗਣ ‘ਤੇ ਓਮਪ੍ਰਕਾਸ਼ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ‘ਤੇ ਪੁਲਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀ ਸੰਨੀ ਪਾਂਡੇ ਅਤੇ ਅਰਨਵ ਵਾਸੀ ਕੋਲਕਾਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


ਇਸ ਸਬੰਧੀ ਓਮ ਪ੍ਰਕਾਸ਼ ਨੇ ਦੱਸਿਆ ਕਿ 18 ਅਪ੍ਰੈਲ ਨੂੰ ਉਸ ਦੇ ਮੋਬਾਈਲ ‘ਤੇ ਇਕ ਅੰਤਰਰਾਸ਼ਟਰੀ ਨੰਬਰ ਤੋਂ ਕਾਲ ਆਈ। ਉਸ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਉਸ ਦੀ ਭਤੀਜੀ ਸੋਨਾ ਵਜੋਂ ਕਰਵਾਈ। ਉਹ ਕਾਫੀ ਦੇਰ ਤੱਕ ਉਸ ਨਾਲ ਗੱਲਾਂ ਕਰਦਾ ਰਿਹਾ। ਓਮਪ੍ਰਕਾਸ਼ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਕਿਹਾ- ਅੰਕਲ ਤੁਹਾਡੇ ਬੈਂਕ ਖਾਤੇ ਵਿੱਚ 1470400 ਰੁਪਏ ਟਰਾਂਸਫਰ ਕਰਕੇ ਭੇਜ ਰਹੇ ਹਨ। ਉਸਨੇ ਦੱਸਿਆ ਕਿ ਉਕਤ ਪੈਸੇ 19 ਅਪ੍ਰੈਲ ਤੱਕ ਉਸਦੇ ਖਾਤੇ ਵਿੱਚ ਆ ਜਾਣਗੇ। ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਵੀ ਉਕਤ ਨੌਸਰਬਾਜ਼ ਦੀਆਂ ਗੱਲਾਂ ‘ਚ ਆ ਗਿਆ ਅਤੇ ਉਸ ਦੇ ਕਹਿਣ ‘ਤੇ ਉਸ ਦੇ ਖਾਤੇ ‘ਚ 2 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਓਮਪ੍ਰਕਾਸ਼ ਨੇ ਦੱਸਿਆ ਕਿ ਜਦੋਂ ਉਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ, ਜਿਸ ‘ਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ।

error: Content is protected !!