Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
12
ਪ੍ਰਧਾਨ ਬਣਦੇ ਹੀ ਐਡਵੋਕੇਟ ਧਾਮੀ ਨੇ ਸਰਕਾਰ ਨੂੰ ਪਾਕਿਸਤਾਨ ਲਈ ਬੱਸ-ਟਰੇਨ ਚਲਾਉਣ ਲਈ ਕਿਹਾ, ਪਾਕਿਸਤਾਨ ਨੇ ਹੀ ਇਸ ਗੱਲੋਂ ਨਾਰਾਜ਼ ਹੋ ਦੇ ਕੀਤੀ ਸੀ ਬੰਦ…
Latest News
Punjab
ਪ੍ਰਧਾਨ ਬਣਦੇ ਹੀ ਐਡਵੋਕੇਟ ਧਾਮੀ ਨੇ ਸਰਕਾਰ ਨੂੰ ਪਾਕਿਸਤਾਨ ਲਈ ਬੱਸ-ਟਰੇਨ ਚਲਾਉਣ ਲਈ ਕਿਹਾ, ਪਾਕਿਸਤਾਨ ਨੇ ਹੀ ਇਸ ਗੱਲੋਂ ਨਾਰਾਜ਼ ਹੋ ਦੇ ਕੀਤੀ ਸੀ ਬੰਦ…
November 12, 2022
editor
ਪ੍ਰਧਾਨ ਬਣਦੇ ਹੀ ਐਡਵੋਕੇਟ ਧਾਮੀ ਨੇ ਸਰਕਾਰ ਨੂੰ ਪਾਕਿਸਤਾਨ ਲਈ ਬੱਸ-ਟਰੇਨ ਚਲਾਉਣ ਲਈ ਕਿਹਾ, ਪਾਕਿਸਤਾਨ ਨੇ ਹੀ ਇਸ ਗੱਲੋਂ ਨਾਰਾਜ਼ ਹੋ ਦੇ ਕੀਤੀ ਸੀ ਬੰਦ…
ਅੰਮ੍ਰਿਤਸਰ (ਵੀਓਪੀ ਬਿਊਰੋ) ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੁਬਾਰਾ ਅਹੁਦਾ ਸੰਭਾਲਦੇ ਹੀ ਭਾਰਤ ਸਰਕਾਰ ਨੂੰ ਪਾਕਿਸਤਾਨ ਦੇ ਲਈ ਦੁਬਾਰਾ ਤੋਂ ਬੱਸ ਅਤੇ ਟਰੇਨ ਚਲਾਉਣ ਲਈ ਕਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਮਤਾ ਪਾਸ ਕਰਕੇ ਕੇਂਦਰ ਤੋਂ ਰੋਕੀ ਗਈ ਭਾਰਤ-ਪਾਕਿਸਤਾਨ ਰੇਲਗੱਡੀ ਅਤੇ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਜਨਰਲ ਹਾਊਸ ਵਿੱਚ ਇਸ ਮੰਗ ‘ਤੇ ਵਿਚਾਰ ਕਰ ਕੇ ਭਾਰਤ ਸਰਕਾਰ ਕੋਲ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਦੋਹਾਂ ਦੇਸ਼ਾਂ ਵਿਚਾਲੇ ਆਵਾਜਾਈ ਦਾ ਮਾਧਿਅਮ ਬੰਦ ਹੋ ਗਿਆ ਸੀ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹੁਣ ਜਦੋਂ ਸਭ ਕੁਝ ਆਮ ਵਾਂਗ ਹੋ ਰਿਹਾ ਹੈ ਤਾਂ ਦੋਵਾਂ ਦੇਸ਼ਾਂ ਵਿਚਾਲੇ ਚੱਲਣ ਵਾਲੀਆਂ ਰੇਲ ਗੱਡੀਆਂ ਅਤੇ ਬੱਸਾਂ ਨੂੰ ਮੁੜ ਚਾਲੂ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਅੰਮ੍ਰਿਤਸਰ ਵਿੱਚ ਵੀਜ਼ਾ ਕੇਂਦਰ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਦੋਵਾਂ ਦੇਸ਼ਾਂ ਵਿਚਾਲੇ ਬੱਸ-ਟਰੇਨ ਚਲਾਉਣ ਦੀ ਮੰਗ ਵੀ ਰੱਖੀ ਸੀ। ਪਾਕਿਸਤਾਨ ਸਰਕਾਰ ਨਾਲ ਵੀ ਇਸ ਮਾਮਲੇ ਵਿੱਚ ਗੱਲਬਾਤ ਹੋ ਰਹੀ ਹੈ।
ਦਰਅਸਲ ਭਾਰਤ ਸਰਕਾਰ ਵੱਲੋਂ 10 ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਇੰਨਾ ਜ਼ਿਆਦਾ ਨਾਰਾਜ਼ ਹੋ ਗਿਆ ਸੀ ਕਿ ਉਸ ਨੇ ਦੋਵਾਂ ਦੇਸ਼ਾਂ ਵਿਚਾਲੇ ਸੜਕ ਅਤੇ ਰੇਲ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਪੰਜ-ਆਬ ਅਤੇ ਦੋਸਤੀ ਦੇ ਨਾਂ ‘ਤੇ ਦੋ ਬੱਸਾਂ ਚਲਦੀਆਂ ਸਨ। ਇਹ ਬੱਸਾਂ ਅੰਮ੍ਰਿਤਸਰ, ਲਾਹੌਰ ਅਤੇ ਨਨਕਾਣਾ ਸਾਹਿਬ ਵਿਚਕਾਰ ਚਲਦੀਆਂ ਸਨ। ਇਸ ਤੋਂ ਇਲਾਵਾ ਸਮਝੌਤਾ ਐਕਸਪ੍ਰੈਸ ਟਰੇਨ ਦੋਵਾਂ ਦੇਸ਼ਾਂ ਵਿਚਾਲੇ ਚਲਦੀ ਸੀ। ਇੰਨਾ ਹੀ ਨਹੀਂ ਪਾਕਿਸਤਾਨ ਗਏ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਵਾਪਸ ਪਾਕਿਸਤਾਨ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ। ਉਦੋਂ ਤੋਂ ਬੱਸ ਨੂੰ ਮੁੜ ਕਦੇ ਪਾਕਿਸਤਾਨ ਨਹੀਂ ਭੇਜਿਆ ਗਿਆ।
Post navigation
ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਨੇ ਸਕੂਲੀ ਬੱਚਿਆਂ ਨੂੰ ਦੱਸੇ ਟ੍ਰੈਫਿਕ ਨਿਯਮ
ਮੰਡ ਨੂੰ ਕੀਤਾ ਨਜ਼ਰਬੰਦ, ਹਿੰਦੂ ਨੇਤਾ ਤੇ ਡੇਰਾ ਪ੍ਰੇਮੀ ਦੇ ਕਤਲ ਤੋਂ ਕਹਿੰਦੇ ਹੁਣ ਅਗਲਾ ਨੰਬਰ ਤੇਰਾ ਹੀ ਆ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us