ਮੰਡ ਨੂੰ ਕੀਤਾ ਨਜ਼ਰਬੰਦ, ਹਿੰਦੂ ਨੇਤਾ ਤੇ ਡੇਰਾ ਪ੍ਰੇਮੀ ਦੇ ਕਤਲ ਤੋਂ ਕਹਿੰਦੇ ਹੁਣ ਅਗਲਾ ਨੰਬਰ ਤੇਰਾ ਹੀ ਆ…

ਲੁਧਿਆਣਾ (ਵੀਓਪੀ ਬਿਊਰੋ) ਹਿੰਦੂ ਨੇਤਾ ਅਤੇ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇਸੇ ਦੌਰਾਨ ਹੀ ਜ਼ਿਲ੍ਹਾ ਲੁਧਿਆਣਾ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਵੀ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਵਿਚਕਾਰ ਜ਼ਿਲ੍ਹਾ ਪੁਲੀਿਸ ਨੇ ਕੱਲ੍ਹ ਤੋਂ ਹੀ ਮੰਡ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਰਾਜੀਵ ਗਾਂਧੀ ਦੇ ਬੁੱਤ ਉਪਰ ਜਦ ਸ਼ਰਾਰਤੀ ਅਨਸਰਾਂ ਨੇ ਕਾਲਖ ਮਲ ਦਿੱਤੀ ਸੀ ਤਾਂ ਉਸ ਸਮੇਂ ਆਪਣੀ ਪੱਗ ਨਾਲ ਸਾਫ ਕਰ ਕੇ ਸੁਰੱਖੀਆਂ ਵਿਚ ਆਏ ਸਨ।
ਇਸ ਸਮੇਂ ਮੰਡ ਨੂੰ ਲਗਾਤਾਰ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਫੋਨ ਕਾਲਾਂ ‘ਤੇ ਧਮਕੀਆਂ ਮਿਲ ਰਹੀਆਂ ਹਨ। ਮੰਡ ਨੇ ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਧਮਕੀਆਂ ਦੀ ਸੂਚਨਾ ਦਿੱਤੀ ਹੈ। ਇਸ ਤੋਂ ਪਹਿਲਾਂ ਗੁਰਸਿਮਰਨ ਸਿੰਘ ਮੰਡ ਦੀ ਦੋ ਦਿਨ ਪਹਿਲਾਂ ਪੁਲਿਸ ਲਾਈਨ ਵਿੱਚ ਮੁਨਸ਼ੀ ਨਾਲ ਝਗੜਾ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਸੁਰੱਖਿਆ ਵਿਚ ਕੁਤਾਹੀ ਵਰਤੀ ਜਾ ਰਹੀ ਹੈ। ਮੰਡ ਅਨੁਸਾਰ ਪੁਲੀਸ ਲਾਈਨ ਤੋਂ ਸੁਰੱਖਿਆ ਅਮਲੇ ਦੀ ਡਿਊਟੀ ਲਾਉਣ ਵਾਲੇ ਮੁਨਸ਼ੀ ਨੇ ਭਿੰਡਰਾਂਵਾਲਾ ਦੇ ਇੱਕ ਸਹਾਇਕ ਮੁਲਾਜ਼ਮ ਨੂੰ ਆਪਣੀ ਸੁਰੱਖਿਆ ਲਈ ਭੇਜਿਆ ਸੀ। ਮੰਡ ਨੇ ਕਿਹਾ ਸੀ ਕਿ ਮੁਨਸ਼ੀ ਮੈਨੂੰ ਮਾਰਨਾ ਚਾਹੁੰਦਾ ਹੈ।

ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਨੇ ਉਸਨੂੰ ਮੰਡ ਸਥਿਤ ਉਸਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਦੇਰ ਰਾਤ 10.29 ਵਜੇ ਈ-ਮੇਲ ਆਈ ਹੈ। ਮੰਡਲ ਦੇ ਘਰ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਸਮੇਂ-ਸਮੇਂ ‘ਤੇ ਅਧਿਕਾਰੀ ਅਚਨਚੇਤ ਚੈਕਿੰਗ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਮੰਡ ਨਾਲੋਂ ਵੀ ਸਖ਼ਤੀ ਕਰ ਰਹੀ ਹੈ। ਮੰਡ ਨੂੰ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਨਾ ਕਰਨ ਲਈ ਵੀ ਕਿਹਾ ਗਿਆ।ਮੰਡ ਨੇ ਕੱਟੜਪੰਥੀਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਰ ਰੋਜ਼ ਧਮਕੀਆਂ ਮਿਲ ਰਹੀਆਂ ਹਨ।

