ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਦੇ ਮਰੀਜ਼ਾਂ ਨਾਲ ਰੂਬਰੂ ਹੋਏ ਬਿਸ਼ਨ ਦਾਸ ਸਹੌਤਾ

ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਦੇ ਮਰੀਜ਼ਾਂ ਨਾਲ ਰੂਬਰੂ ਹੋਏ ਬਿਸ਼ਨ ਦਾਸ ਸਹੌਤਾ

ਜਲੰਧਰ (ਵੀਓਪੀ ਬਿਊਰੋ) ਨਸ਼ੇ ਛੁਡਾਊ ਮੁੜ ਵਸੇਬਾ ਕੇਂਦਰ ਸ਼ੇਖੇ ਵਿਖੇ ਨਸ਼ਿਆਂ ਤੋਂ ਗ੍ਰਸਤ ਨੌਜਵਾਨ ਮਰੀਜ਼ਾਂ ਨੂੰ ਉਸਾਰੂ ਸੇਧ ਦੇਣ ਲਈ ਡਾਕਟਰ ਅਮਨ ਸੂਦ ਐੱਮ ਡੀ (ਮਨੋਰੋਗ) ਦੀ ਦੇਖ ਰੇਖ ਵਿੱਚ ਮਾਨਸਿਕ ਬਿਮਾਰੀਆਂ ਅਤੇ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਰੰਗ ਭਰਨ ਲਈ ਸਰਗਰਮੀਆਂ ਤੇਜ਼ ਕਰਦਿਆਂ ਨੌਜਵਾਨਾਂ ਦਾ ਵਿਦਵਾਨਾਂ ਨਾਲ ਰੂਬਰੂ ਪ੍ਰੋਗ੍ਰਾਮ ਦਾ ਆਗਾਜ਼ ਕੀਤਾ ਗਿਆ।

ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਬਿਸ਼ਨ ਦਾਸ ਸਹੌਤਾ ਨਾਲ ਰੂਬਰੂ ਕਰਦਿਆਂ ਰਾਜੂ ਸੋਨੀ ਨੇ ਨੇ ਬਿਸ਼ਨ ਦਾਸ ਸਹੌਤਾ ਦੀ ਜ਼ਿੰਦਗੀ ਅਤੇ ਸਮਾਜ ਸੇਵਾ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਸ਼ਨ ਦਾਸ ਸਹੌਤਾ ਵਗਦੇ ਦਰਿਆਵਾਂ ਵਰਗੇ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪਲ਼ ਪਲ਼ ਲੋਕਾਂ ਨੂੰ ਅਰਪਿਤ ਕਰਦਿਆਂ ਪਿਛਲੇ 20 ਸਾਲਾਂ ਤੋਂ ਮੁਫ਼ਤ ਟਿਊਸ਼ਨ ਸੈਂਟਰ ਚਲਾ ਰਹੇ ਹਨ ਜਿਸ ਵਿੱਚ ਹਜ਼ਾਰਾਂ ਬੱਚਿਆਂ ਨੂੰ ਪੜ੍ਹਨ ਲਿਖਣ ਦਾ ਮੌਕਾ ਮਿਲਿਆ ਹੈ।

ਇਸ ਉਪਰੰਤ ਬਿਸ਼ਨ ਦਾਸ ਸਹੌਤਾ ਨੇ ਆਪਣੀ ਜ਼ਿੰਦਗੀ ਦੇ ਵਰਕੇ ਪੜ੍ਹਦਿਆਂ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਸਮਾਜ ਦੀ ਸੇਵਾ ਕਰਨ ਦੀ ਲਗਨ ਲੱਗ ਗਈ ਜਿਸਦੇ ਖੂਬਸੂਰਤ ਨਤੀਜੇ ਵਜੋਂ ਅੱਜ ਪੰਜਾਬ ਭਰ ਦੇ ਲੋਕ ਮੈਨੂੰ ਪਛਾਣਦੇ ਅਤੇ ਸਤਿਕਾਰ ਦਿੰਦੇ ਹਨ।

ਬਿਸ਼ਨ ਦਾਸ ਸਹੌਤਾ ਨੇ ਨੌਜਵਾਨਾਂ ਨੂੰ ਨਿਰਾਸ਼ਾ ਵਿੱਚੋਂ ਨਿਕਲਕੇ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਜ਼ਿੰਦਗੀ ਦੇ ਰੰਗ ਮੰਚ ਉੱਤੇ ਖੂਬਸੂਰਤ ਭੂਮੀਕਾ ਨਿਭਾਉਣ ਲਈ ਕਿਹਾ।

ਇਸ ਮੌਕੇ ਨੌਜਵਾਨ ਮਰੀਜ਼ਾਂ ਨੇ ਆਪਣੇ ਦੇ ਵਲਵਲੇ ਸਾਂਝੇ ਕਰਦਿਆਂ ਦਿਲਚਸਪ ਅਤੇ ਮਹੱਤਵਪੂਰਨ ਸਵਾਲ ਵੀ ਕੀਤੇ ਜਿਨ੍ਹਾਂ ਦਾ ਬਿਸ਼ਨ ਦਾਸ ਸਹੌਤਾ ਨੇ ਨੌਜਵਾਨਾਂ ਨੂੰ ਸ਼ਾਇਰਾਨਾ ਅੰਦਾਜ਼ ਵਿੱਚ ਜਵਾਬ ਦਿੱਤੇ ਜਿਸ ਨਾਲ ਨੌਜਵਾਨ ਭਰਪੂਰ ਉਤਸ਼ਾਹ ਵਿਚ ਆਏ।

ਇਸ ਮੌਕੇ ਕਰਮਜੀਤ ਸਿੰਘ (ਮਨੋਵਿਗਿਆਨੀ),ਸੰਦੀਪ ਕੁਮਾਰ (ਫਾਰਮਾਸਿਸਟ) ਨੇ ਵੀ ਨੌਜਵਾਨਾਂ ਨੂੰ ਸੁਨਹਿਰੀ ਭਵਿੱਖ ਲਈ ਸੂਹੇ ਸੁਨੇਹੇ ਦਿੱਤੇ।

error: Content is protected !!